Tuesday, August 25, 2026

ਸਮਾਰਟ ਸਿਟੀ ਪ੍ਰੋਜੈਕਟ ਤਹਿਤ ਐਲ.ਈ.ਡੀ ਲਾਈਟਾਂ ਲਾਉਣ ਦੇ ਕੰਮ ਦਾ ਮੇਅਰ ਵਲੋਂ ਸ਼ੁਭਆਰੰਭ

ਅੰਮ੍ਰਿਤਸਰ, 17 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੂ ਨੇ ਵਾਰਡ ਨੰ. 13 ਅਤੇ 19 ਵਿੱਚ ਸਮਾਰਟ ਸਿਟੀ ਪ੍ਰੋਜੈਕਟ ਤਹਿਤ PPNJ1711201901ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦਾ ਸ਼ੁਭਆਰੰਭ ਕੀਤਾ ਗਿਆ।  
             ਮੇਅਰ ਕਰਮਜੀਤ ਸਿੰਘ ਰਿੰਟੂ ਦੱਸਿਆ ਕਿ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਕੁੱਲ 34 ਕਰੋੜ ਰੁਪਏ ਦੀ ਲਾਗਤ ਨਾਲ ਸਮੁਦਰਾ ਕੰਪਨੀ ਵਲੋਂ ਤਕਰੀਬਨ 66 ਹਜ਼ਾਰ  ਐਲ.ਈ.ਡੀ ਲਾਈਟਾਂ ਲਗਾਈਆਂ ਜਾਣੀਆਂ ਹਨ।ਵਿਧਾਨ ਸਭਾ ਹਲਕਾ ਪੱਛਮੀ ਤੋਂ ਇਸ ਪ੍ਰੋਜੈਕਟ ਦੀ ਸ਼ੁਰੂਆਤ ਕਰਨ ਉਪਰੰਤ ਪੂਰਬੀ ਹਲਕੇ ਵਿੱਚ ਵੀ ਇਹ ਕੰਮ ਚੱਲ ਰਿਹਾ ਹੈ।ਹੁਣ ਉਤਰੀ ਹਲਕੇ ਤੋਂ ਵਾਰਡ ਨੰ. 13 ਅਤੇ 19 ’ਚ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਅਰੰਭ ਕੀਤਾ ਗਿਆ ਹੈ।ਉਨਾਂ ਕਿਹਾ ਕਿ ਇਹ ਪ੍ਰੋਜੈਕਟ 6 ਮਹੀਨਿਆਂ ਵਿੱਚ ਮੁਕੰਮਲ ਹੋ ਜਾਵੇਗਾ।ਉਨਾਂ ਕਿਹਾ ਕਿ ਸਮੁਦਰਾ ਕੰਪਨੀ ਐਲ.ਈ.ਡੀ ਲਾਈਟਾਂ ਦੀ ਸਾਂਭ ਸੰਭਾਲ ਤੇ ਲੋੜੀਂਦੀ ਮੁਰੰਮਤ ਵੀ ਅਗਲੇ 5 ਸਾਲਾਂ ਤੱਕ ਕਰੇਗੀ।
            ਇਸ ਮੌਕੇ ਪਿ੍ਰੰਅਕਾ ਸ਼ਰਮਾ ਕੌਂਸਲਰ, ਰਿਤੇਸ਼ ਸ਼ਰਮਾ ਪ੍ਰਧਾਨ ਮਹਾਕਾਲੀ ਮੰਦਰ, ਅਨੇਕ ਸਿੰਘ ਸਾਬਕਾ ਕੌਂਸਲਰ ਅਤੇ ਕਾਫੀ ਗਿਣਤੀ ‘ਚ ਇਲਾਕਾ ਵਾਸੀ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply