Tuesday, October 6, 2026

ਖ਼ਾਲਸਾ ਪਬਲਿਕ ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ’ਚ ਜਿੱਤੇ ਸੋਨੇ ਦੇ 2 ਤਗਮੇ

ਅੰਮ੍ਰਿਤਸਰ, 18 ਨਵੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚਲ ਰਹੇ ਖਾਲਸਾ ਕਾਲਜ ਪਬਲਿਕ PPNJ1811201905ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ਮੁਕਾਬਲੇ ’ਚ 2 ਸੋਨੇ ਦੇ ਤਮਗੇ ਹਾਸਲ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ।ਸਕੂਲ ਪ੍ਰਿੰਸੀਪਲ ਅਮਰਜੀਤ ਸਿੰਘ ਗਿੱਲ ਨੇ ਵਿਦਿਆਰਥਣ ਹਰਲੀਨ ਕੌਰ ਦੀ ਇਸ ਜਿੱਤ ’ਤੇ ਮੁਬਾਰਕਬਾਦ ਦਿੰਦਿਆਂ ਉਸ ਦੇ ਸੁਨਿਹਰੇ ਭਵਿੱਖ ਦੀ ਕਾਮਨਾ ਕੀਤੀ ਅਤੇ ਵਿੱਦਿਆ ਦੇ ਨਾਲ ਇਸੇ ਤਰ੍ਹਾਂ ਉਕਤ ਗਤੀਵਿਧੀ ’ਚ ਵਧ ਚੜ੍ਹ ਕੇ ਉਤਸ਼ਾਹ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।
    ਪ੍ਰਿੰ: ਗਿੱਲ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 8ਵੀਂ ਜਮਾਤ ਦੀ ਹਰਲੀਨ ਕੌਰ ਨੇ ਖਾਲਸਾ ਕਾਲਜ ਵਿਖੇ ਕਰਵਾਏ ਗਏ ਤੈਰਾਕੀ ਮੁਕਾਬਲੇ ’ਚ 50 ਮੀਟਰ ਤੇ 100 ਮੀਟਰ ਬ੍ਰੇਸ ਸਟ੍ਰੋਕ ’ਚ 2 ਸੋਨ ਤਗਮੇ ਪ੍ਰਾਪਤ ਕੀਤੇ।ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਵਿਦਿਆਰਥੀਆਂ ਨੂੰ ਸਮੇਂ ਦੇ ਹਾਣੀ ਬਣਾਉਣ ਲਈ ਦਿੱਤੀਆਂ ਜਾ ਰਹੀਆਂ ਸੁਵਿਧਾਵਾਂ ਦਾ ਧੰਨਵਾਦ ਕੀਤਾ।

Check Also

ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ

  ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) –   ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …

Leave a Reply