ਸੁਨਾਮ/ਲੌਂਗੋਵਾਲ, 18 ਨਵੰਬਰ (ਪੰਜਾਬ ਪੋਸਟ -ਜਗਸੀਰ ਲੌਂਗੋਵਾਲ) – ਸੁਨਾਮ ਦੀ ਪੱਤੀ ਦੁਲਟ ਦੇ ਗੰਦੇ ਪਾਣੀ ਦੇ ਨਿਕਾਸ ਦੀ ਸਮੱਸਿਆ ਦੇ ਹੱਲ 32 ਲੱਖ ਦੀ
ਮਨਜ਼ੂਰ ਕਰਵਾ ਦਿੱਤੀ ਗਈ ਹੈ ਅਤੇ ਬਹੁਤ ਜਲਦ ਗੰਦੇ ਨਾਲੇ ਦਾ ਨਿਰਮਾਣ ਸ਼ੁਰੂ ਹੋ ਜਾਵੇਗਾ।ਜੋ ਕਿ ਪੱਤੀ ਦੁੱਲਟ ਤੋਂ ਲੈ ਕੇ ਮੰਡੇਰ ਕਲਾਂ ਬੱਸ ਸਟੈਂਡ ਤੱਕ ਬਣਾਇਆ ਜਾਵੇਗਾ।ਕਾਂਗਰਸ ਦੀ ਹਲਕਾ ਇੰਚਾਰਜ ਮੈਡਮ ਦਾਮਨ ਥਿੰਦ ਬਾਜਵਾ ਵਲੋਂ ਉਨ੍ਹਾਂ ਦੇ ਪਤੀ ਹਰਮਨਦੇਵ ਸਿੰਘ ਬਾਜਵਾ ਸਕੱਤਰ ਕਾਂਗਰਸ ਜੋ ਕਿ ਕਸਬੇ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਕਰਵਾਏ ਗਏ ਸਮਾਗਮ ਦੌਰਾਨ ਆਪਣੀ ਹਾਜ਼ਰੀ ਲਗਵਾਉਣ ਪਹੁੰਚੇ ਸਨ, ਬੋਲਦਿਆਂ ਕਿਹਾ ਕਿ ਕਸਬੇ ਵਿਚ ਨਾਲਾ ਬਣਨ ਨਾਲ ਸਥਾਨਕ ਲੋਕਾਂ ਦੀ ਵੱਡੀ ਸਮੱਸਿਆ ਦਾ ਹੱਲ ਹੋ ਜਾਵੇਗਾ।ਉਨ੍ਹਾਂ ਕਿਹਾ ਕਿ ਕੁੱਝ ਸੜਕਾਂ ਬਣਾਉਣ ਦਾ ਕੰਮ ਜੰਗੀ ਪੱਧਰ ‘ਤੇ ਜਾਰੀ ਹੈ ਕਸਬੇ ਦੇ ਰਹਿੰਦੇ ਵਿਕਾਸ ਦੇ ਕੰਮਾਂ ਨੂੰ ਪਹਿਲ ਦੇ ਆਧਾਰ ‘ਤੇ ਕੀਤਾ ਜਾਵੇਗਾ।
ਦੱਸਣਯੋਗ ਹੈ ਕਿ ਪੱਤੀ ਦੁੱਲਟ ਦੇ ਵਿਰੋਧੀ ਧਿਰ ਦੇ ਕੌਂਸਲਰ ਅਵਤਾਰ ਸਿੰਘ ਦੁੱਲਟ ਦੇ ਵਾਰਡ ਵਿੱਚ ਗੰਦੇ ਪਾਣੀ ਦਾ ਨਿਕਾਸ ਨਾ ਹੋਣ ਕਾਰਨ ਲੋਕ ਨਰਕ ਭਰੀ ਜ਼ਿੰਦਗੀ ਜਿਊਣ ਲਈ ਮਜਬੂਰ ਹਨ।
ਇਸ ਮੌਕੇ ਸੂਬੇਦਾਰ ਮੇਲਾ ਸਿੰਘ ਸਾਬਕਾ ਪ੍ਰਧਾਨ, ਸ਼ੇਰ ਸਿੰਘ ਖੰਨਾ, ਵਿਜੇ ਗੋਇਲ ਸਿਟੀ ਪ੍ਰਧਾਨ, ਗੁਰਮੀਤ ਸਿੰਘ ਲੱਲੀ ਸ਼ੇਰੇ ਪੰਜਾਬ ਟੈਂਟ ਹਾਊਸ, ਡਾਇਰੈਕਟਰ ਪੂਰਨ ਸਿੰਘ ਦੁੱਲਟ, ਬਬਲੂ ਸਿੰਗਲਾ ਸੀਨੀਅਰ ਯੂਥ ਆਗੂ, ਡਾਇਰੈਕਟਰ ਬਲਵਿੰਦਰ ਸਿੰਘ ਸਿੱਧੂ, ਪ੍ਰਧਾਨ ਗੁਰਜੰਟ ਸਿੰਘ ਦੁੱਲਟ, ਲਖਵਿੰਦਰ ਸਿੰਘ ਭਾਲ, ਕੁਲਦੀਪ ਸਿੰਘ ਦੂਲੋ, ਸੁਰਜੀਤ ਸਿੰਘ ਮੱਸੇ ਕਾ, ਸੂਬੇਦਾਰ ਪਰਮਿੰਦਰ ਸਿੰਘ ਧਾਲੀਵਾਲ,ਸੂਬੇਦਾਰ ਭੁਪਿੰਦਰ ਸਿੰਘ ਆਦਿ ਮੌਜੂਦ ਸਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media