ਸੁਨਾਮ/ ਲੌਂਗੋਵਾਲ, 19 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – 65ਵੀਆਂ ਰਾਜ ਪੱਧਰੀ ਸਕੂਲ ਖੇਡਾਂ ਦੇ ਬਾਸਕਟਬਾਲ ਅੰਡਰ 14 ਮੁਕਾਬਲੇ ਵਿੱਚ
ਸੁਨਾਮ ਦੇ ਸਤਵੀਰ ਸਿੰਘ ਨੇ ਅਕੇਡੀਆ ਵਰਲਡ ਸਕੂਲ ਦੀ ਤਰਫੋਂ ਜਿਲ੍ਹਾ ਪੱਧਰੀ ਟੀਮ ਵਿੱਚ ਖੇਡਦਿਆਂ ਸ਼ਾਨਦਾਰ ਪ੍ਰਦਰਸ਼ਨ ਕਰਕੇ ਆਪਣੇ ਸਕੂਲ ,ਮਾਤਾ ਪਿਤਾ ਤੇ ਸੁਨਾਮ ਸਹਿਰ ਦਾ ਨਾਂ ਚਮਕਾਇਆ ਹੈ ।
ਸਕੂਲ ਮੈਨੇਜਮੈਂਟ, ਪ੍ਰਿੰਸੀਪਲ ਅਤੇ ਸਟਾਫ ਵਲੋਂ ਸਤਵੀਰ ਸਿੰਘ ਦਾ ਭਰਵਾਂ ਸਵਾਗਤ ਕੀਤਾ ਗਿਆ ਤੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਬਾਬੂ ਰਾਜਿੰਦਰ ਦੀਪਾ ਨੇ ਸਤਵੀਰ ਸਿੰਘ ਨੂੰ ਸਿਰੋਪਾ ਦੇ ਕੇ ਸ਼ਨਮਾਨਿਤ ਕੀਤਾ ਅਤੇ ਸਤਵੀਰ ਸਿੰਘ ਦੇ ਪਿਤਾ ਜਸਪਾਲ ਸਿੰਘ ਥਿੰਦ ਨੂੰ ਵਧਾਈ ਦਿੱਤੀ।ਇਸ ਮੌਕੇ ਅਸ਼ਵਨੀ ਸਰਮਾ ਤੇ ਲਾਲ ਸਿੰਘ ਵੀ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media