ਸੰਗਰੂਰ/ ਲੌਂਗੋਵਾਲ, 19 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਇਕਾਈ ਸੰਗਰੂਰ ਵਲੋਂ ਜਲਿਆਂਵਾਲੇ ਬਾਗ ਦੀ
ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ 10 ਅਗਸਤ ਨੂੰ ਕਰਵਾਈ ਚੇਤਨਾ ਪਰਖ਼ ਪ੍ਰੀਖਿਆ ਦੇ ਮਿਡਲ ਤੇ ਸੈਕੰਡਰੀ ਵਰਗ ਦੇ ਵਿਦਿਆਰਥੀਆਂ ਨੂੰ ਵਧੀਆ ਪੁਸਤਕਾਂ, ਬਰੋਸ਼ਰ, ਸਰਟੀਫਿਕੇਟ ਤੇ ਹੋਰ ਪੜ੍ਹਨ ਸਮੱਗਰੀ ਨਾਲ ਸਥਾਨਕ ਪੈਲਸ ਵਿੱਚ ਸਨਮਾਨਿਤ ਕੀਤਾ। ਸਮਾਗਮ ਦੀ ਸ਼ੁਰੂਆਤ ਮੁੱਖ ਮਹਿਮਾਨ ਜਿਲਾ ਸਿੱਖਿਆ ਅਫਸਰ ਸੈਕੰਡਰੀ ਸੰਗਰੂਰ ਸੁਭਾਸ਼ ਚੰਦਰ, ਮੁੱਖ ਬੁਲਾਰੇ ਰਜਿੰਦਰ ਭਦੌੜ ਤੇ ਸਥਾਨਕ ਸਮੁੱਚੀ ਤਰਕਸ਼ੀਲ਼ ਟੀਮ ਵਲੋਂ ਸਮਾਂ ਰੋਸ਼ਨ ਕਰਨ ਨਾਲ ਹੋਈ।ਮੁੱਖ ਮਹਿਮਾਨ ਨੇ ਵਿਗਿਆਨਕ ਚੇਤਨਾ ਦੇ ਪ੍ਰਚਾਰ ਪ੍ਰਚਾਰ ਹਿੱਤ ਸਮੂਚੇ ਪੰਜਾਬ ਵਿੱਚ ਕਰਵਾਈ ਪ੍ਰੀਖਿਆ ਲਈ ਤਰਕਸ਼ੀਲਾਂ ਦੀ ਸ਼ਲਾਘਾ ਕਰਦਿਆਂ ਵਿਦਿਆਰਥੀਆਂ ਤੇ ਅਧਿਆਪਕਾਂ ਨੂੰ ਆਪਣਾ ਨਜ਼ਰੀਆ ਵਿਗਿਆਨਕ ਬਣਾਉਣ ਦਾ ਸੁਨੇਹਾ ਦਿੱਤਾ।ਇਕਾਈ ਪ੍ਰਧਾਨ ਮਾਸਟਰ ਪਰਮ ਵੇਦ ਨੇ ਸਾਰਿਆਂ ਦਾ ਨਿੱਘਾ ਸਵਾਗਤ ਕਰਦਿਆਂ ਕਿਹਾ ਕਿ ਸੂਬਾ ਕਮੇਟੀ ਦੇ ਫ਼ੈਸਲੇ ਅਨੁਸਾਰ ਸੂਬਾ, ਜੋਨ ਤੇ ਇਕਾਈ ਪੱਧਰ ‘ਤੇ ਮੋਹਰੀ ਵਿਦਿਆਰਥੀਆਂ ਦਾ ਸਨਮਾਨ ਕੀਤਾ ਗਿਆ ਹੈ।ਉਨ੍ਹਾਂ ਸਥਾਨਕ ਇਕਾਈ ਦੇ ਇਸ ਕੰਮ ਲਈ ਕੀਤੇ ਜਾ ਰਹੇ ਯਤਨਾਂ ਦੀ ਸ਼ਲਾਘਾ ਕੀਤੀ।
ਸਮਾਗਮ ਵਿੱਚ ਤਰਕਸ਼ੀਲ਼ ਜਾਦੂਗਰ ਸੁਖਦੇਵ ਮਲੂਕਪੁਰੀ ਨੇ ਜਾਦੂ ਸ਼ੋਅ ਪੇਸ਼ ਕੀਤਾ।ਅਗਾਂਹਵਧੂ ਤਰਕਸ਼ੀਲ ਗਾਇਕ ਜਗਸੀਰ ਜੀਦਾ ਨੇ ਆਪਣੇ ਗੀਤਾਂ ਰਾਹੀਂ ਰੰਗ ਬੰਨ੍ਹਿਆ। ਸਮਾਗਮ ਵਿੱਚ ਮਿਡਲ ਤੇ ਸੈਕੰਡਰੀ ਪੱਧਰ ਦੇ 59 ਜੇਤੂ ਵਿਦਿਆਰਥੀਆਂ, 30 ਪ੍ਰੀਖਿਆ ਨਿਗਰਾਨਾਂ, ਪੇਪਰ ਮੁਲਾਂਕਣਕਾਰਾਂ, ਸਹਿਯੋਗੀ ਸਕੂਲ ਮੁਖੀਆਂ ਤੇ ਅਧਿਆਪਕਾਂ ਦਾ ਸਨਮਾਨ ਵੀ ਕੀਤਾ ਗਿਆ।
ਇਸ ਸਮਾਗਮ ਵਿੱਚ ਡਿਪਟੀ ਜਿਲਾ ਸਿੱਖਿਆ ਅਫਸਰ ਸੈਕੰਡਰੀ ਓਮ ਪ੍ਰਕਾਸ਼ ਸੇਤੀਆ, ਪ੍ਰਿੰਸੀਪਲ ਅਨਿਲ ਕੁਮਾਰ ਬਡਰੁੱਖਾਂ, ਪ੍ਰਿੰਸੀਪਲ ਪ੍ਰਵੀਨ ਮਨਚੰਦਾ ਥਲੇਸ, ਪ੍ਰਿੰਸੀਪਲ ਜਰਨੈਲ ਸਿੰਘ ਘਰਾਚੋਂ, ਮੁੱਖ ਅਧਿਆਪਕ ਹਰਦੇਵ ਕੁਮਾਰ ਬਲਿਆਲ, ਸਾਬਕਾ ਡਿਪਟੀ ਡੀ.ਈ.ਓ ਸੰਗਰੂਰ ਤਰਸੇਮ ਬਾਵਾ, ਆਦਰਸ਼ ਮਾਡਲ ਸਕੂਲ ਦੇ ਪ੍ਰਿੰਸੀਪਲ ਜੋਗਾ ਸਿੰਘ ਨੇ ਵਿਦਿਆਰਥੀਆਂ ਦੀ ਹੌਸਲਾ ਅਫਜ਼ਾਈ ਲਈ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।ਅਧਿਆਪਕ ਤੇ ਪਿੰਡਾਂ ਦੇ ਮੋਹਤਬਰ ਵੀ ਸਮਾਗਮ ਵਿੱਚ ਪਹੁੰਚੇ।ਤਰਕਸ਼ੀਲ ਆਗੂ ਲੈਕਚਰਾਰ ਕ੍ਰਿਸ਼ਨ ਸਿੰਘ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media