Friday, April 17, 2026

ਜਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਵਲੋਂ ਸੁਖਜੀਤ ਆਸ਼ਰਮ ਹੋਮ ਫਾਰ ਮੈਂਟਲੀ ਰਿਟਾਰਡਡ ਚਿਲਡਰਨ ਦਾ ਅਚਨਚੇਤ ਦੌਰਾ

ਕਪੂਰਥਲਾ, 19 ਨਵੰਬਰ (ਪੰਜਾਬ ਪੋਸਟ ਬਿਊਰੋ) – ਜਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ ਸ਼੍ਰੀ ਕਿਸ਼ੋਰ ਕੁਮਾਰ ਸਮੇਤ ਸ਼੍ਰੀ ਰਾਮ ਕੁਮਾਰ ਸਿੰਗਲਾ ਐਡੀਸ਼ਨਲ ਜ਼ਿਲ੍ਹਾ

ACD Systems Digital Imaging

ਅਤੇ ਸੈਸ਼ਨ ਜੱਜ ਕਪੂਰਥਲਾ ਅਤੇ ਅਜੀਤ ਪਾਲ ਸਿੰਘ ਚੀਫ ਜੂਡੀਛੀਅਲ ਮੈਜਿਸਟਰੇਟ-ਕਮ-ਸਕੱਤਰ ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਕਪੂਰਥਲਾ ਵੱਲੋਂ ਸਥਾਨਕ ਸੁਖਜੀਤ ਆਸ਼ਰਮ ਹੋਮ ਫਾਰ ਮੈਂਟਲੀ ਰਿਟਾਰਡਡ ਚਿਲਡਰਨ ਦਾ ਅਚਨਚੇਤ ਦੌਰਾ ਕੀਤਾ ਗਿਆ।
             ਮਾਨਯੋਗ ਸੈਸ਼ਨ ਜੱਜ ਵਲੋਂ ਕੀਤੇ ਗਏ ਦੌਰੇ ਮੋਕੇ ਮੈਡਮ ਸਨੇਹ ਲਤਾ, ਸੀ.ਡੀ.ਪੀ.ਓ-ਕਮ-ਸੁਪਰਡੈਂਟ, ਸੁਖਜੀਤ ਆਸ਼ਰਮ, ਹੋਮ ਫਾਰ ਮੈਂਟਲੀ ਰਿਟਾਰਡਡ ਚਿਲਡਰਨ, ਕਪੂਰਥਲਾ, ਸ੍ਰੀਮਤੀ ਕਮਲਾ ਸ਼ਰਮਾ ਸੀਨੀਅਰ ਸਹਾਇਕ, ਸ੍ਰੀਮਤੀ ਰਮਾ ਆਰਟ ਐਂਡ ਕਰਾਫਟ ਟੀਚਰ, ਸ਼੍ਰੀਮਤੀ ਕੁਲਬੀਰ ਕੌਰ ਕੁੱਕ, ਸ੍ਰੀਮਤੀ ਅਮਰਜੀਤ ਕੋਰ ਅਤੇ ਵਿਸ਼ਵਜੀਤ ਅਟੈਨਡੈਂਟ, ਸ਼੍ਰੀਮਤੀ ਮੀਰਾ ਮਹਿਤਾ ਸੇਵਾਦਾਰ ਅਤੇ ਅੰਕੁਸ਼ ਚੌਕੀਦਾਰ ਹਾਜਰ ਸਨ।
              ਸੁਪਰਡੈਂਟ ਨੇ ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਨੂੰ ਜਾਣੂ ਕਰਵਾਇਆ ਕਿ ਬੱਚਿਆਂ ਦਾ ਮੈਡੀਕਲ ਚੈੱਕਅਪ ਕਰਨ ਲਈ ਸਿਵਲ ਹਸਪਤਾਲ ਕਪੂਰਥਲਾ ਵੱਲੋਂ ਡਾਕਟਰਾਂ ਦੀ ਟੀਮ ਸਮੇਂ ਸਮੇਂ ‘ਤੇ ਭੇਜੀ ਜਾਂਦੀ ਹੈ।ਇਸ ਤੋਂ ਬਾਅਦ ਜਿਲ੍ਹਾ ਅਤੇ ਸੈਸ਼ਨ ਨੇ ਹਦਾਇਤ ਕੀਤੀ ਕਿ ਖਾਣਾ ਪਕਾਉਣ ਵਾਲੀ ਥਾਂ ਦੀ ਸਫਾਈ ਦਾ ਖਾਸ ਧਿਆਨ ਰੱਖਿਆ ਜਾਵੇ ਅਤੇ ਖਾਣਾ ਢੱਕ ਕੇ ਰੱਖਿਆ ਜਾਵੇ ਅਤੇ ਸਾਫ ਪੀਣ ਵਾਲਾ ਪਾਣੀ ਮੁਹੱਈਆ ਕਰਵਾਇਆ ਜਾਵੇ।
          ਆਰਟ ਐਂਡ ਕਰਾਫਟ ਦੀ ਅਧਿਆਪਕ ਸ਼੍ਰੀਮਤੀ ਰਮਾ ਨੇ ਬੱਚਿਆਂ ਵਲੋਂ ਤਿਆਰ ਕੀਤੀਆਂ ਗਈਆਂ ਡਰਾਇੰਗਾਂ ਵੀ ਮਾਨਯੋਗ ਜੱਜ ਸਾਹਿਬ ਜੀਆਂ ਅੱਗੇ ਪੇਸ਼ ਕੀਤੀਆਂ।ਇਸ ਤੋਂ ਪਹਿਲਾਂ ਜਿਲ੍ਹਾ ਅਤੇ ਸੈਸ਼ਨ ਜੱਜ ਵੱਲੋਂ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ, ਪੁਰਾਣੀ ਦਾਣਾ ਮੰਡੀ ਕਪੂਰਥਲਾ ਦਾ ਦੌਰਾ ਕੀਤਾ ਗਿਆ।ਕਪੂਰ ਚੰਦ ਗਰਗ ਪ੍ਰਧਾਨ, ਵੀ.ਕੇ ਖੋਸਲਾ ਅਤੇ ਸੰਜੀਵ ਕੁਮਾਰ ਲੱਕੀ ਮੈਂਬਰ ਟਰਸਟ ਇਸ ਸਮੇਂ ਹਾਜ਼ਰ ਸਨ।
ਦੌਰੇ ਦੌਰਾਨ ਆਸ਼ਰਮ ਦੀ ਰਸੋਈ, ਬਾਥਰੂਮ ਅਤੇ ਟਾਇਲੈਟ ਦੀ ਵਿਵਸਥਾ ਤੱਸਲੀਬਖਸ਼ ਸੀ। ਆਸ਼ਰਮ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ ਡਾਇਟ ਅਤੇ ਐਕਟੀਵਿਟੀ ਚਾਰਟ ਲੱਗਾ ਹੋਇਆ ਹੈ।ਕਪੂਰ ਚੰਦ ਗਰਗ ਪ੍ਰਧਾਨ ਵੱਲੋਂ ਮਾਣਯੋਗ ਜੱਜ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਆਸ਼ਰਮ ਵੱਲੋਂ ਝੁੱਗੀ ਝੋਪੜੀ ਵਿੱਚ ਰਹਿ ਰਹੇ ਲਗਭਗ 38-40 ਬੱਚਿਆਂ ਨੂੰ ਰੋਜਾਨਾ ਆਸ਼ਰਮ ਵਿੱਚ ਖੋਲੇ ਗਏ ਸਕੂਲ ਵਿੱਚ ਮੁਫਤ ਪੜਾਈ ਕਰਵਾਈ ਜਾ ਰਹੀ ਹੈ ।
            ਮਾਣਯੋਗ ਜਿਲ੍ਹਾ ਅਤੇ ਸੈਸ਼ਨ ਜੱਜ ਸਾਹਿਬ ਵੱਲੋਂ ਸੁਖਜੀਤ ਆਸ਼ਰਮ ਅਤੇ ਆਰਿਆ ਵਤਸਲਿਆ ਗ੍ਰਹਿ ਵੈਦਿਕ ਸ਼ਰਮ ਆਸ਼ਰਮ ਵਿੱਚ ਰਹਿ ਰਹੇ ਬੱਚਿਆਂ ਨੂੰ ਸਵੈਟਰ ਵੰਡੇ ਗਏ।
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply