Friday, April 17, 2026

ਸਿਹਤ ਸਹੂਲਤਾਂ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਕੀਤੀ ਜਾਏ – ਸਿਵਲ ਸਰਜਨ ਡਾ. ਬਾਵਾ

ਕੌਮੀ ਨਵਜਾਤ ਸ਼ਿਸ਼ੂ ਹਫਤਾ ਅਤੇ ਨਸਬੰਦੀ ਪੰਦਰਵਾੜਾ ਦੇ ਸੰਬੰਧ ‘ਚ ਮੀਟਿੰਗ
ਕਪੂਰਥਲਾ, 19 ਨਵੰਬਰ (ਪੰਜਾਬ ਪੋਸਟ ਬਿਊਰੋ) -ਮਨੁੱਖੀ ਜਾਨ ਬਹੁਤ ਕੀਮਤੀ ਹੈ ਇਹ ਸ਼ਬਦ ਸਿਵਲ ਸਰਜਨ ਡਾ. ਜਸਮੀਤ ਕੌਰ ਬਾਵਾ ਨੇ ਕੌਮੀ ਨਵਜਾਤ PPNJ1911201917ਸ਼ਿਸ਼ੂ ਹਫਤਾ ਅਤੇ ਨਸਬੰਦੀ ਪੰਦਰਵਾੜਾ ਦੇ ਸੰਬੰਧ ਵਿੱਚ ਬੀ.ਈ.ਈ. ਐਲ.ਐਚ.ਵੀ, ਸੀ.ਐਚ.ਓਜ ਅਤੇ ਆਸ਼ਾ ਫੈਸੀਲੀਟੇਟਰਜ ਦੀ ਕਰਵਾਈ ਗਈ ਇੱਕ ਮੀਟਿੰਗ ਦੌਰਾਨ ਪ੍ਰਗਟ ਕੀਤੇ।ਉਨ੍ਹਾਂ ਕਿਹਾ ਕਿ ਜੱਚਾ ਅਤੇ ਬੱਚਾ ਦੀ ਸਿਹਤ ਸੰਭਾਲ ਬਹੁਤ ਹੀ ਜਰੂਰੀ ਹੈ।ਉਨ੍ਹਾਂ ਸੁੱਰਖਿਅਤ ਡਲੀਵਰੀ, ਮੈਟਰਨਲ ਕੇਅਰ ਅਤੇ ਪੋਸਟ ਨੇਟਲ ਕੇਅਰ ਨੂੰ ਜੱਚਾ ਅਤੇ ਬੱਚਾ ਦੀ ਚੰਗੀ ਸਿਹਤ ਲਈ ਜਰੂਰੀ ਦੱਸਿਆ। ਡਾ. ਬਾਵਾ ਨੇ ਫੀਲਡ ਸਟਾਫ ਨੂੰ ਨਿਰਦੇਸ਼ ਦਿੱਤੇ ਕਿ ਜੱਚਾ ਅਤੇ ਬੱਚਾ ਦੇ ਸੰਬੰਧ ਵਿੱਚ ਸਿਹਤ ਵਿਭਾਗ ਵੱਲੋਂ ਜੋ ਸਿਹਤ ਸਹੂਲਤਾਂ ਮਿਲੀਆਂ ਹਨ ਉਨ੍ਹਾਂ ਬਾਰੇ ਜਨਤਾ ਵਿੱਚ ਵੱਧ ਤੋਂ ਵੱਧ ਜਾਗਰੂਕਤਾ ਕਰਨ।
         ਇਸ ਮੌਕੇ ਤੇ ਜਿਲਾ ਪਰਿਵਾਰ ਭਲਾਈ ਅਫਸਰ ਡਾ. ਰਾਜ ਕਰਨੀ ਨੇ ਨਸਬੰਦੀ ਪੰਦਰਵਾੜੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਉਨ੍ਹਾਂ ਦੱਸਿਆ ਕਿ 21 ਨਵੰਬਰ ਤੋਂ 27 ਨਵੰਬਰ ਤੱਕ ਮੋਬੀਲਾਈਜੇਸ਼ਨ ਹਫਤਾ ਅਤੇ 28 ਨਵੰਬਰ ਤੋਂ 4 ਦਸੰਬਰ ਤੱਕ ਸਰਵਿਸ ਡਲੀਵਰੀ ਹਫਤਾ ਮਣਾਇਆ ਜਾਣਾ ਹੈ। ਉਨ੍ਹਾਂ ਫੀਲਡ ਸਟਾਫ ਨੂੰ ਕਿਹਾ ਕਿ ਇਸ ਪੰਦਰਵਾੜੇ ਦੌਰਾਨ ਵੱਧ ਤੋਂ ਵੱਧ ਨਸਬੰਦੀ ਦੇ ਕੇਸ ਕਰਵਾਏ ਜਾਣ।
              ਜਿਲਾ ਟੀਕਾਕਰਨ ਅਫਸਰ ਡਾ. ਆਸ਼ਾ ਮਾਂਗਟ ਨੇ 15 ਨਵੰਬਰ ਤੋਂ 21 ਨਵੰਬਰ ਤੱਕ ਮਨਾਏ ਜਾ ਰਹੇ ਕੌਮੀ ਨਵਜਾਤ ਸ਼ਿਸ਼ੂ ਹਫਤਾ ਤੇ ਚਾਨਣਾ ਪਾਇਆ।ਉਨ੍ਹਾਂ ਫੀਲਡ ਸਟਾਫ ਨੂੰ ਕਿਹਾ ਕਿ ਬੱਚੇ ਨੂੰ ਜਨਮ ਤੋਂ ਬਾਅਦ ਤੁਰੰਤ ਮਾਂ ਦਾ ਦੁੱਧ ਪਿਲਾਉਣ, ਹੱਥਾਂ ਦੀ ਸਾਫ ਸਫਾਈ ਦਾ ਖਿਆਲ ਰੱਖਣ, ਟੀਕਾਕਰਨ ਸੁਨਿਸ਼ਚਿਤ ਕਰਨ ਤੇ ਨਵਜੰਮੇ ਨੂੰ ਇੰਨਫੈਕਸ਼ਨ ਤੋਂ ਬਚਾਅ ਲਈ ਜਾਗਰੂਕ ਕਰਨ ਦਾ ਸੁਣੇਹਾ ਘਰ ਘਰ ਪਹੁੰਚਾਇਆ ਜਾਏ। ਡਾ. ਆਸ਼ਾ ਮਾਂਗਟ ਨੇ ਕਿਹਾ ਕਿ ਜੇਕਰ ਸ਼ਿਸ਼ੂ ਨੂੰ ਸਾਹ ਲੈਣ ਚ ਕਠਿਨਾਈ ਹੈ, ਚਮੜੀ ਦਾ ਰੰਗ ਪੀਲਾ ਹੈ, ਬੁਖਾਰ, ਦਸਤ ਜਾਂ ਉਲਟੀਆਂ ਹਨ ਤਾਂ ਅਜਿਹੇ ਚਿੰਨ੍ਹਾਂ ਨੂੰ ਨਜਰਅੰਦਾਜ ਨਹੀਂ ਕਰਨਾ ਚਾਹੀਦਾ ਤੇ ਤੁਰੰਤ ਨੇੜੇ ਦੇ ਸਰਕਾਰੀ ਸਿਹਤ ਕੇਂਦਰ ਵਿਖੇ ਸੰਪਰਕ ਕਰਨਾ ਚਾਹੀਦਾ ਹੈ।
               ਇਸ ਮੌਕੇ ਤੇ ਸਹਾਇਕ ਸਿਵਲ ਸਰਜਨ ਡਾ. ਰਮੇਸ਼ ਕੁਮਾਰੀ ਬੰਗਾ, ਡਿਪਟੀ ਮੈਡੀਕਲ ਕਮਿਸ਼ਨਰ ਡਾ. ਸਾਰਿਕਾ ਦੁੱਗਲ, ਜਿਲਾ ਡੈਂਟਲ ਹੈਲਥ ਅਫਸਰ ਡਾ. ਸੁਰਿੰਦਰ ਮੱਲ, ਜਿਲਾ ਪ੍ਰੋਗਰਾਮ ਮੈਨੇਜਰ ਡਾ. ਸੁਖਵਿੰਦਰ ਕੌਰ ਤੋਂ ਇਲਾਵਾ ਹੋਰ ਹਾਜਰ ਸਨ।

 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply