ਲੌਂਗੋਵਾਲ, 23 ਨਵੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ ) – ਹਲਕਾ ਸੁਨਾਮ ਦੇ ਸੀਨੀਅਰ ਟਕਸਾਲੀ ਕਾਂਗਰਸੀ ਆਗੂ ਪਿੰਡ ਮੰਡੇਰ
ਖੁਰਦ ਦੇ ਸਰਪੰਚ ਗੁਰਬਖ਼ਸੀਸ ਸਿੰਘ ਭੋਲ਼ਾ ਪ੍ਰਧਾਨ ਵਲੋਂ ਪਿੰਡ ਮੰਡੇਰ ਖੁਰਦ ਦੇ ਨੌਜਵਾਨਾਂ ਨੂੰ ਕ੍ਰਿਕਟ ਦੀ ਕਿੱਟ ਸੌਂਪੀ ਗਈ।ਭੋਲ਼ਾ ਸਿੰਘ ਸਰਪੰਚ ਨੇ ਕਿਹਾ ਕਿ ਪਿੰਡ ਮੰਡੇਰ ਖੁਰਦ ਦੇ ਸਮੁਚੇ ਨੌਜਵਾਨ ਖਿਡਾਰੀ ਨਸ਼ੇ ਤੋਂ ਦੂਰ ਹਨ ਅਤੇ ਉਹ ਹਮੇਸ਼ਾ ਖੇਡਾਂ ਨੂੰ ਪਹਿਲ ਦਿੰਦੇ ਹਨ।ਇਨ੍ਹਾਂ ਨੋਜਵਾਨ ਖਿਡਾਰੀਆਂ ਨੂੰ ਆਉਣ ਵਾਲੇ ਸਮੇਂ ਵਿਚ ਕਿਸੇ ਵੀ ਕਿਸਮ ਦੀ ਜਰੂਰਤ ਹੋਵੇਗੀ ਤਾਂ ਉਹ ਉਨ੍ਹਾਂ ਦੀ ਹਰ ਸੰਭਵ ਮਦਦ ਕਰਨ ਲਈ ਤਿਆਰ ਹਨ।
ਇਸ ਮੌਕੇ ਗੁਰਮੀਤ ਸਿੰਘ ਪੰਚ, ਸੁਖਚੈਨ ਸਿੰਘ ਪੰਚ, ਅਮ੍ਰਿਤਪਾਲ ਸਿੰਘ ਪੰਚ, ਪ੍ਰਧਾਨ ਗੁਰਸੇਵਕ ਸਿੰਘ ਵਿੱਕੀ ਮੀਡੀਆ ਇੰਚਾਰਜ ਹਲਕਾ ਸੁਨਾਮ, ਸੁਰਜੀਤ ਸਿੰਘ ਕਲੱਬ ਪ੍ਰਧਾਨ, ਚਮਕੌਰ ਸਿੰਘ, ਹਰਜੀਤ ਸਿੰਘ, ਗੁਲਾਬ ਬਰਾੜ, ਗੁਰਮੀਤ ਸਿੰਘ ਅਤੇ ਦਾਮਨ ਸਿੰਘ ਵੀ ਹਾਜ਼ਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media