ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਪਿੰਗਲਵਾੜਾ ਸਕੂਲਾਂ ਭਗਤ ਪੂਰਨ ਸਿੰਘ ਆਦਰਸ਼ ਸੀ. ਸੈ. ਸਕੂਲ, ਭਗਤ ਪੂਰਨ ਸਿੰਘ ਸਕੂਲ ਫਾਰ ਡੈਫ, ਭਗਤ ਪੂਰਨ ਸਿੰਘ ਸਪੈਸ਼ਲ ਸਕੂਲ, ਮਾਨਾਂਵਾਲਾ ਦੀਆਂ 10ਵੀਂ ਯੂਨੀਫਾਈਡ ਖੇਡਾਂ ਦਾ ਉਦਘਾਟਨ ਅੱਜ ਪਿੰਗਲਵਾੜਾ ਮਾਨਾਂਵਾਲਾ ਕੰਪਲੈਕਸ ਵਿਖੇ ਹੋਇਆ।10ਵੀਆਂ ਯੂਨੀਫਾਈਡ ਖੇਡਾਂ ਪ੍ਰਵਾਸੀ ਭਾਰਤੀ ਦੁਬਈ ਨਿਵਾਸੀ ਚੰਦਰ ਸ਼ੇਖਰ ਕੋਹਲੀ, ਉਨ੍ਹਾਂ ਦੀ ਧਰਮ ਪਤਨੀ ਮਿਸਜ਼ ਨਰਿੰਦਰ ਕੌਰ ਕੋਹਲੀ ਅਤੇ ਪਿੰਗਲਵਾੜਾ ਸੰਸਥਾ ਦੇ ਸਹਿਯੋਗ ਨਾਲ ਕਰਵਾਈਆਂ ਗਈਆਂ।
ਇਹਨਾਂ ਖੇਡਾਂ ਦੀ ਸ਼ੁਰੂਆਤ ਮੁੱਖ ਮਹਿਮਾਨ ਗੁਰਜੀਤ ਸਿੰਘ ਔਜਲਾ ਸੰਸਦ ਮੈਂਬਰ ਨੇ ਕੀਤੀ ਅਤੇ ਬੱਚਿਆਂ ਦੇ ਗੁਬਾਰੇ ਛੱਡਣ ਦੀ ਰਸਮ ਵੀ ਅਦਾ ਕੀਤੀ।ਪ੍ਰਿੰਸੀਪਲ ਮਿਸਜ਼ ਨਰੇਸ਼ ਕਾਲੀਆ ਨੇ ਆਏ ਹੋਏ ਮਹਿਮਾਨਾਂ ਨੂੰ ‘ਜੀ ਆਇਆਂ’ ਆਖਦੇ ਹੋਏ ਇੰਨ੍ਹਾਂ ਖੇਡਾਂ ਦੀ ਵਿਸ਼ੇਸ਼ਤਾ ਬਾਰੇ ਦੱਸਿਆ।ਚੰਦਰ ਸ਼ੇਖਰ ਕੋਹਲੀ ਨੇ ਦੱਸਿਆ ਕਿ ਉਹ ਪਿੰਗਲਵਾੜਾ ਬੱਚਿਆਂ ਦੀਆਂ ਇਹ ਖੇਡਾਂ ਹਰ ਸਾਲ ਆਪਣੇ ਪਿਤਾ ਪ੍ਰੇਮ ਕੋਹਲੀ ਅਤੇ ਮਾਤਾ ਸ਼ਾਂਤੀ ਦੀ ਯਾਦ ਵਿੱਚ ਕਰਵਾਉਂਦੇ ਹਨ।ਪਹਿਲੀ ਵਾਰ 2009 ਵਿੱਚ ਖੇਡਾਂ ਸ਼ੁਰੂ ਕੀਤੀਆਂ ਗਈਆਂ ਸਨ।ਇੰਨ੍ਹਾਂ ਖੇਡਾਂ ਦਾ ਮਕਸਦ ਹੈ ਕਿ ਬੱਚਿਆਂ ਵਿਚ ਕਿਸੇ ਵੀ ਪ੍ਰਕਾਰ ਦੀ ਹੀਣ ਭਾਵਨਾ ਨੂੰ ਖ਼ਤਮ ਕਰਕੇ ਉਨ੍ਹਾਂ ਨੂੰ ਸਮਾਜ ਵਿਚ ਬਰਾਬਰ ਵਿਚਰਨ ਦਾ ਉਤਸ਼ਾਹ ਪੈਦਾ ਕਰਨਾ ਹੈ।ਮੁੱਖ ਮਹਿਮਾਨ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਸਾਨੂੰ ਸਪੈਸ਼ਲ ਬੱਚਿਆਂ ਨੂੰ ਵੀ ਕਿਸੇ ਨਾਲੋਂ ਘੱਟ ਨਹੀਂ ਸਮਝਣਾ ਚਾਹੀਦਾ।
ਡਾ: ਇੰਦਰਜੀਤ ਕੌਰ ਨੇ ਚੰਦਰ ਸ਼ੇਖਰ ਦੇ ਇਸ ਉਪਰਾਲੇ ਦੀ ਤਾਰੀਫ਼ ਕਰਦੇ ਹੋਏ ਕਿਹਾ ਕਿ ਇੰਨ੍ਹਾਂ ਖੇਡਾਂ ਨਾਲ ਜਦੋਂ ਸਾਰੇ ਬੱਚੇ ਇਕੱਠੇ ਮੈਦਾਨ ਵਿਚ ਖੇਡਦੇ ਹਨ ਤਾਂ ਇੱਕ ਵੱਖਰਾ ਹੀ ਨਜ਼ਾਰਾ ਪੇਸ਼ ਹੁੰਦਾ ਹੈ। ਪਿੰਗਲਵਾੜੇ ਦੇ ਸਕੂਲਾਂ ਦੇ ਬੱਚਿਆਂ ਨੇ ਇਸ ਸਮੇਂ ਯੋਗਾ ਅਤੇ ਸੱਭਿਆਚਾਰਕ ਪ੍ਰੋਗਰਾਮ ਦੌਰਾਨ ਗਿੱਧੇ ਦਾ ਵੀ ਪ੍ਰਦਰਸ਼ਨ ਕੀਤਾ ਗਿਆ।

ਇਸ ਮੌਕੇ ਡਾ: ਜਗਦੀਪਕ ਸਿੰਘ, ਮਾਸਟਰ ਰਾਜਬੀਰ ਸਿੰਘ, ਕਰਨਲ ਦਰਸ਼ਨ ਸਿੰਘ ਬਾਵਾ, ਜੈ ਸਿੰਘ, ਤਿਲਕ ਰਾਜ, ਪ੍ਰਿੰਸੀਪਲ ਅਨੀਤਾ ਬਤਰਾ, ਪਿ੍ਰੰਸੀਪਲ ਦਲਜੀਤ ਕੌਰ, ਯੋਗੇਸ਼ ਸੂਰੀ, ਬਿੱਲਾ ਕੋਹਲੀ, ਸ਼ਾਮ ਕੋਹਲੀ, ਰਾਜਨ ਕੋਹਲੀ, ਰਮਾ ਕੋਹਲੀ, ਸ਼ਾਮ ਕੋਹਲੀ, ਜਗਦੀਸ਼ ਬੱਗਾ, ਪਰਮਜੀਤ ਕੌਰ ਅਤੇ ਉਨ੍ਹਾਂ ਦਾ ਪਰਿਵਾਰ, ਜੋਗਿੰਦਰ ਪਾਲ ਢੀਂਗਰਾ, ਆਰ.ਪੀ. ਸਿੰਘ, ਗੁਰਨਾਇਬ ਸਿੰਘ, ਪਰਮਿੰਦਰ ਸਿੰਘ ਭੱਟੀ, ਐਸ.ਬੀ. ਸਿੰਘ, ਕੁਲਦੀਪ, ਸੰਦੀਪ ਸੈਣੀ ਅਤੇ ਵੱਖ-ਵੱਖ ਬ੍ਰਾਂਚਾਂ ਦੇ ਇੰਚਾਰਜ ਹਾਜ਼ਰ ਸਨ। ਜੇਤੂ ਖਿਡਾਰੀਆਂ ਨੂੰ ਸਨਮਾਨਿਤ ਵੀ ਕੀਤਾ ਗਿਆ।
Punjab Post Daily Online Newspaper & Print Media