ਅੰਮ੍ਰਿਤਸਰ, 24 ਨਵੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਨੇ ਸਾਰੇ ਪੱਖਾਂ ਨੂੰ ਹਲਫੀਆ ਬਿਆਨ ਦਾਖਲ
ਕਰਨ ਲਈ ਕਿਹਾ ਹੈ।ਤਿੰਨ ਜੱਜਾਂ ਐਨ.ਵੀ ਰਾਮੰਨਾ, ਅਸ਼ੋਕ ਭੂਸ਼ਨ ਅਤੇ ਸੰਜਵਿ ਖੰਨਾ ਦੇ ਬੈਂਚ ਨੇ ਸੋਲੀਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਹੈ ਕਿ 10.30 ਵਜੇ ਫੜਨਵੀਸ ਨੂੰ ਮੁੱਖ ਮੰਤਰੀ ਬਣਾਉਣ ਲਈ ਰਾਜਪਾਲ ਬੀ.ਐਸ ਕੋਸ਼ਿਆਰੀ ਵਲੋਂ 3 ਨਵੰਬਰ ਨੂੰ ਜਾਰੀ ਹੁਕਮ ਦੀ ਕਾਪੀ ਅਤੇ ਦੇਵੇਂਦਰ ਫੜਨਵੀਸ ਵਲੋਂ ਸਰਕਾਰ ਬਣਾਉਣ ਲਈ ਦਿੱਤੀ ਗਈ ਦਰਖਾਸਤ ਤੇ ਵਿਧਾਇਕਾਂ ਦੀ ਹਮਾਇਤ ਦੀ ਕਾਪੀ ਵੀ ਅਦਾਲਤ ‘ਚ ਪੇਸ਼ ਕੀਤੀ ਜਾਵੇ।ਸੁਪਰੀਮ ਕੋਰਟ ਨੇ ਕੇਂਦਰ ਸਰਕਾਰ, ਮਹਾਰਸ਼ਾਟਰਾ ਸਰਕਾਰ, ਮੁੱਖ ਮੰਤਰੀ ਦੇਵੇਂਦਰ ਫੜਨਵੀਸ ਅਤੇ ਉਪ ਮੁੱਖ ਮੰਤਰੀ ਅਜੀਤ ਪਵਾਰ ਨੂੰ ਪਾਰਟੀ ਬਣਾਉਂਦਿਆਂ ਉਨਾਂ ਕੋਲੋਂ ਵੀ ਜਰੂਰੀ ਕਾਗਜ਼ਾਤ ਤੇ ਹਲਫੀਆ ਬਿਆਨ ਮੰਗੇ ਹਨ।ਉਧਰ ਸੁਪਰੀਮ ਕੋੋਰਟ ਨੇ ਸ਼ਿਵ ਸੈਨਾ, ਐਨ.ਸੀ.ਪੀ ਅਤੇ ਕਾਂਗਰਸ ਨੂੰ ਨੋਟਿਸ ਜਾਰੀ ਕੀਤਾ ਹੈ।
25 ਨਵੰਬਰ ਸੋਮਵਾਰ ਨੂੰ ਸੁਪਰੀਮ ਕੋਰਟ ਵਿੱਚ ਮਾਮਲੇ ਦੀ ਸੁਣਵਾਈ ਹੋਵੇਗੀ ਅਤੇ ਦਸਤਾਵੇਜਾਂ ਦੀ ਜਾਂਚ ਤੋਂ ਬਾਅਦ ਹੀ ਤਿੰਨ ਜੱਜਾਂ ਦੇ ਬੈਂਚ ਵਲੋਂ ਕੋਈ ਫੈਸਲਾ ਐਲਾਨਿਆ ਜਾਵੇਗਾ।ਦੱਸਣਯੋਗ ਹੈ ਕਿ ਸ਼ਿਵ ਸੈਨਾ, ਐਨ.ਸੀ.ਪੀ ਅਤੇ ਕਾਂਗਰਸ ਵਲੋਂ ਸੁਪਰੀਮ ਕੋਰਟ ਵਿਚ ਪਟੀਸ਼ਨ ਪਾ ਕੇ 24 ਘੰਟਿਆਂ ‘ਚ ਮਹਾਰਾਸ਼ਟਰਾ ‘ਚ ਫਲੋਰ ਟੈਸਟ ਕਰਵਾਉਣ ਦਾ ਹੁਕਮ ਜਾਰੀ ਕਰਨ ਦੀ ਅਪੀਲ ਕੀਤੀ ਸੀ।
ਇਸੇ ਦੌਰਾਨ ਮਹਾਰਾਸ਼ਟਰਾ ਵਿੱਚ ਸਰਕਾਰ ਬਣਾਉਣ ਲਈ ਸਿਆਸੀ ਪਾਰਟੀਆਂ ਵਲੋਂ ਜੋੜ-ਤੋੜ ਹੋਣ ਦੀਆਂ ਸੰਭਾਵਨਾਵਾਂ ਵੀ ਜਤਾਈਆਂ ਜਾ ਰਹੀਆਂ ਹਨ।
Check Also
ਪੀ.ਐਮ.ਆਈ.ਡੀ.ਸੀ ਦੀ ਸੀ.ਈ.ਓ ਦੀਪਤੀ ਉਪਲ ਨੇ ਵਿਕਾਸ ਕਾਰਜ਼ਾਂ ਦੀ ਸਮੀਖਿਆ ਕੀਤੀ
ਅੰਮ੍ਰਿਤਸਰ, 25 ਜੁਲਾਈ (ਸੁਖਬੀਰ ਸਿੰਘ) – ਪੰਜਾਬ ਮਿਊਂਸਪਲ ਇਨਫਰਾਸਟਰੱਕਚਰ ਡਿਵੈਲਪਮੈਂਟ ਕੰਪਨੀ ਦੀ ਮੁੱਖ ਕਾਰਜ਼ਕਾਰੀ ਅਧਿਕਾਰੀ …
Punjab Post Daily Online Newspaper & Print Media