Monday, March 9, 2026

550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਗਿਆਨ ਉਤਸਵ ਮੁਕਾਬਲੇ ਕਰਵਾਏ ਗਏ

ਭੀਖੀ, 2 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਸਰਕਾਰੀ ਸੈਕੰਡਰੀ ਸਕੂਲ (ਲੜਕੇ) ਜੋਗਾ ਵਿਖੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ Guru Nanak 550 Years1ਸਮਰਪਿਤ ਛੇਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਲਈ ਗਿਆਨ ਉਤਸਵ ਮੁਕਾਬਲੇ ਕਰਵਾਏ ਗਏ।ਮੁਕਾਬਲੇ `ਚ ਜੇਤੂ ਰਹਿਣ ਵਾਲੇ ਵਿਦਿਆਰਥੀਆਂ ਨੂੰ ਸਕੂਲ ਮੁਖੀ ਅਤੇ ਸਟਾਫ਼ ਵਲੋਂ ਸਨਮਾਨਿਤ ਕੀਤਾ ਗਿਆ।ਅੰਤਰ-ਜਮਾਤ ਕਰਵਾਏ ਗਏ ਇਹਨਾਂ ਮੁਕਾਬਲਿਆਂ `ਚੋਂ ਪਹਿਲੇ, ਦੂਜੇ ਅਤੇ ਤੀਜੇ ਸਥਾਨ `ਤੇ ਆਉਣ ਵਾਲੇ 60 ਵਿਦਿਆਰਥੀਆਂ ਨੂੰ ਸਵੇਰ ਦੀ ਸਭਾ ਮੌਕੇ ਸਕੂਲ ਮੁਖੀ ਪਰਵਿੰਦਰ ਸਿੰਘ ਅਤੇ ਸਟਾਫ਼ ਵਲ਼ੋਂ ਸਨਮਾਨਿਤ ਕੀਤਾ ਗਿਆ।
          ਇਸ ਮੌਕੇ ਅਧਿਆਪਕ ਭਗਵਾਨ ਸਿੰਘ, ਸੁਰਿੰਦਰ ਸਿੰਘ, ਗੁਰਵੀਰ ਸਿੰਘ, ਸਰੋਜ ਰਾਣੀ, ਸੁਨੀਤਾ ਰਾਣੀ, ਸ਼ਰਨਜੀਤ ਕੌਰ ਜੋਗਾ, ਰਜਿੰਦਰ ਕੌਰ, ਜਸਪਾਲ ਕੌਰ, ਰਜਿੰਦਰ ਕੌਰ (ਕੰਪਿ.), ਵੀਰਪਾਲ ਕੌਰ, ਮਨਦੀਪ ਕੌਰ, ਦਲਜੀਤ ਕੌਰ, ਸ਼ਰਨਜੀਤ ਕੌਰ ਅਤੇ ਸਵਰਨਜੀਤ ਕੌਰ ਸਮੇਤ ਸਮੂਹ ਸਟਾਫ਼ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

Check Also

ਮਹਾਂਲੇਖਾਕਾਰ ਵਿਭਾਗ ਵਲੋਂ 9 ਮਾਰਚ ਨੂੰ ਲਗਾਈ ਜਾਵੇਗੀ ਪੈਨਸ਼ਨ ਅਦਾਲਤ

ਅੰਮ੍ਰਿਤਸਰ, 8 ਮਾਰਚ (ਸੁਖਬੀਰ ਸਿੰਘ) – ਜਿਲ੍ਹੇ ਵਿੱਚ 9 ਮਾਰਚ 2026 ਨੂੰ ਸਵੇਰੇ 10:00 ਵਜੇ …

Leave a Reply