ਸਮਰਾਲਾ, 6 ਦਸੰਬਰ (ਪੰਜਾਬ ਪੋਸਟ- ਇੰਦਰਜੀਤ ਕੰਗ) – ਪਾਵਰਕਾਮ ਦੇ ਮੰਡਲ ਸਮਰਾਲਾ ਦੇ ਪੈਨਸ਼ਨਰਾਂ/ਮੁਲਾਜ਼ਮਾਂ ਵਲੋਂ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੰਡਲ
ਪ੍ਰਧਾਨ ਸਿਕੰਦਰ ਸਿੰਘ ਦੀ ਪ੍ਰਧਾਨਗੀ ਹੇਠ ਪੈਨਸ਼ਨਾਂ/ਤਨਖਾਹਾਂ ਜਾਰੀ ਨਾ ਹੋਣ ਦੇ ਰੋਸ ਵਜੋਂ ਕੰਪਲੈਂਟ ਸੈਂਟਰ ਖੰਨਾ ਰੋਡ ਸਮਰਾਲਾ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ ਅਤੇ ਬਜ਼ਾਰ ਵਿੱਚ ਵਿਸ਼ਾਲ ਰੋਸ ਮਾਰਚ ਵੀ ਕੱਢਿਆ ਗਿਆ।ਧਰਨੇ ਨੂੰ ਸੰਬੋਧਨ ਕਰਦਿਆਂ ਸਿਕੰਦਰ ਸਿੰਘ ਪ੍ਰਧਾਨ ਨੇ ਪੰਜਾਬ ਸਰਕਾਰ ਅਤੇ ਪਾਵਰਕਾਮ ਮੈਨੇਜਮੈਂਟ ਦੀ ਜੋਰਦਾਰ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਕਿ ਜੇਕਰ ਪੈਨਸ਼ਨਰਾਂ/ਮੁਲਾਜਮਾਂ ਦੀਆਂ ਪੈਨਸ਼ਨਾਂ/ ਤਨਖਾਹਾਂ ਰਲੀਜ਼ ਨਾ ਕੀਤੀਆਂ ਗਈਆਂ ਤਾਂ ਕੱਲ ਤੋਂ ਲਗਾਤਾਰ ਧਰਨੇ/ ਮੁਜਾਹਰੇ ਕੀਤੇ ਜਾਣਗੇ ਅਤੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ।
ਧਰਨੇ ਉਪਰੰਤ ਕਰੀਬ 200 ਤੋਂ ਵੱਧ ਪੈਨਸ਼ਨਰਾਂ, ਮੁਲਾਜਮ ਅਤੇ ਵਿਧਵਾਵਾਂ ਨੇ ਸਮਰਾਲਾ ਸ਼ਹਿਰ ‘ਚ ਇੱਕ ਵਿਸ਼ਾਲ ਰੋਸ ਰੈਲੀ ਕੀਤੀ, ਜੋ ਸਮਰਾਲਾ ਦੇ ਮੇਨ ਚੌਂਕ ਵਿੱਚ ਸੰਬੋਧਨ ਉਪਰੰਤ ਸਮਾਪਤ ਹੋਈ।
ਧਰਨੇ ਨੂੰ ਸੰਬੋਧਨ ਕਰਨ ਵਾਲਿਆਂ ਵਿੱਚ ਪ੍ਰਮੁੱਖ ਤੌਰ ‘ਤੇ ਗੁਰਸ਼ਰਨ ਸਿੰਘ ਨਾਗਰਾ ਸਕੱਤਰ, ਜਗਤਾਰ ਸਿੰਘ ਪ੍ਰੈਸ ਸਕੱਤਰ, ਇੰਜ: ਪ੍ਰੇਮ ਸਿੰਘ ਸਾਬਕਾ ਐਸ.ਡੀ.ਓ ਸੀਨੀ: ਮੀਤ ਪ੍ਰਧਾਨ, ਦਰਸ਼ਨ ਸਿੰਘ ਖਜਾਨਚੀ, ਪ੍ਰੇਮ ਕੁਮਾਰ, ਰਜਿੰਦਰਪਾਲ ਵਡੇਰਾ ਡਿਪਟੀ ਸੀ.ਓ, ਇੰਜ: ਹਰਚਰਨ ਸਿੰਘ ਐਸ.ਡੀ.ਓ (ਰਿਟਾ), ਮੋਹਣ ਸਿੰਘ ਮਾਂਗਟ, ਪ੍ਰੇਮ ਚੰਦ ਭਲਾਲੋਕ, ਮਾ: ਕੁਲਵੰਤ ਤਰਕ, ਸੰਗਤ ਸਿੰਘ ਪ੍ਰਧਾਨ ਟੀ.ਐਸ.ਯੂ, ਕੁਲਵਿੰਦਰ ਸਿੰਘ ਨੇਤਾ ਟੀ.ਐਸ.ਯੂ, ਨਿਰਮਲ ਸਿੰਘ ਜੇ.ਈ ਮਾਛੀਵਾੜਾ ਆਦਿ ਸ਼ਾਮਲ ਸਿੰਘ।
Check Also
ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵਿਕਾਸ ਕਾਰਜ਼ਾਂ ਸਬੰਧੀ ਦਿਸ਼ਾ ਕਮੇਟੀ ਦੀ ਮੀਟਿੰਗ
ਸ਼ਹਿਰ ਵਿਚੋਂ ਝੁੱਗੀ-ਝੌਂਪੜੀਆਂ ਦੇ ਨਜ਼ਾਇਜ ਕਬਜ਼ਿਆਂ ਨੂੰ ਹਟਾਉਣ ਦੇ ਦਿੱਤੇ ਨਿਰਦੇਸ਼ ਅੰਮ੍ਰਿਤਸਰ, 6 ਜੁਲਾਈ (ਸੁਖਬੀਰ …
Punjab Post Daily Online Newspaper & Print Media