ਲੌਂਗੋਵਾਲ, 8 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਹਲਕੇ `ਚ ਅਵਾਰਾ ਪਸ਼ੂਆ ਦੀ ਭਰਮਾਰ ਇੰਨੀ ਕੁ ਜਿਆਦਾ ਵਧੀ ਹੋਈ ਹੈ ਕਿ 15 ਤੋਂ 20 ਅਵਾਰਾ
ਪਸ਼ੂ ਹਰ ਸਮੇਂ ਮੁੱਖ ਮਾਰਗਾਂ ਘੁੰਮਦੇ ਰਹਿੰਦੇ ਹਨ।ਏਸੇ ਤਰ੍ਹਾਂ ਪਿੰਡਾਂ `ਚ ਬਣੇ ਬਸ ਸਟੈਂਡਾ ਜਿਥੇ ਸਵਾਰੀਆਂ ਦੇ ਬੈਠਣ ਲਈ ਬੈਂਚ ਰੱਖੇ ਹੋਏ ਹਨ, ਉਥੇ ਖੜ੍ਹੇ ਬੈਠੇ ਰਹਿੰਦੇ ਹਨ।ਕਈ ਵਾਰ ਇਹ ਪਸ਼ੂ ਆਪਸ ਵਿਚ ਭਿੜ ਜਾਂਦੇ ਹਨ, ਜਿਸ ਕਾਰਨ ਹਾਦਸਾ ਵਾਪਰ ਜਾਂਦਾ ਹੈ।ਪਸ਼ੂਆਂ `ਚ ਗਾਵਾਂ ਅਤੇ ਜਿਆਦਾਤਰ ਢੱਠੇ ਸ਼ਾਮਲ ਹਨ।ਇਹ ਅਵਾਰਾ ਪਸ਼ੂਆ ਦਾ ਝੁੰਡ ਕਈ ਵਾਰ ਪਿੰਡਾਂ ਅੰਦਰ ਘੁੰਮਦਾ ਰਹਿੰਦਾ ਹੈ ਜਿਸ ਕਾਰਨ ਆਮ ਇਨਸਾਨ, ਬਚਿਆਂ ਨੂੰ ਹਰ ਸਮੇਂ ਆਪਣੀ ਜਾਨ ਜੋਖਮ ਵਿਚ ਪਾ ਕੇ ਲੰਘਣਾ ਪੈਂਦਾ ਹੈ।ਏਸੇ ਕਾਰਨ ਲੋਕ ਬੱਚਿਆਂ ਨੂੰ ਘਰਾਂ ਤੋਂ ਬਾਹਰ ਭੇਜਣ ਤੋਂ ਡਰਦੇ ਰਹਿੰਦੇ ਹਨ।ਇਹ ਪਸ਼ੂ ਪਾਰਕਾਂ ਅਤੇ ਗਲੀਆਂ `ਚ ਜਿਆਦਾਤਰ ਘੁੰਮਦੇ ਰਹਿੰਦੇ ਹਨ।ਪੌਦਿਆਂ ਦਾ ਨੁਕਸਾਨ ਕਰ ਦਿੰਦੇ ਹਨ।ਸੜਕਾਂ ‘ਤੇ ਘੁੰਮਣ ਕਾਰਨ ਕਈ ਹਾਦਸੇ ਵੀ ਵਾਪਰ ਚੁੱਕੇ ਹਨ।ਪਰ ਇਨ੍ਹਾਂ ਪਸ਼ੂਆਂ ਨੂੰ ਆਲੇ-ਦੁਆਲੇ ਦੇ ਪਿੰਡਾਂ ਵਾਲੇ ਰਾਤ ਸਮੇਂ ਸੜਕਾਂ ‘ਤੇ ਛੱਡ ਜਾਂਦੇ ਹਨ।
ਜ਼ਿਕਰਯੋਗ ਹੈ ਕਿ ਪਿੰਡਾਂ `ਚ ਗਊਸ਼ਾਲਾ ਵੀ ਬਣੀਆਂ ਹੋਈਆਂ ਨੇ, ਪਰ ਗਊਸ਼ਾਲਾ ਵਾਲੇ ਇਨ੍ਹਾਂ ਪਸ਼ੂਆਂ ਨੂੰ ਲੈ ਕੇ ਨਹੀਂ ਜਾ ਰਹੇ।ਜਿਸ ਕਾਰਨ ਇਹ ਸਮੱਸਿਆ ਹੋਰ ਗੰਭੀਰ ਬਣੀ ਹੋਈ ਹੈ।ਹੁਣ ਕਣਕ ਦੀ ਫਸਲ ਬੀਜੀ ਜਾ ਚੁੱਕੀ ਹੈ ਕਿਸਾਨਾਂ ਵਲੋਂ ਰਾਤਾਂ ਨੂੰ ਜਾਗ ਕੇ ਖੇਤਾਂ ਵਿੱਚ ਠੀਕਰੀ ਪਹਿਰਾ ਦੇਣਾ ਪਵੇਗਾ।ਸਰਦੀ ਦੀ ਰੁੱਤ ਕਰਕੇ ਆਉਣ ਵਾਲੇ ਦਿਨਾਂ ਧੁੰਦਾਂ ਦਾ ਦੌਰ ਸ਼ੁਰੂ ਹੋ ਜਾਵੇਗਾ ਤਾਂ ਸੜਕੀ ਹਾਦਸੇ ਵੀ ਵਧਣਗੇ।ਪੰਜਾਬ ਸਰਕਾਰ ਵਲੋਂ ਜਦੋਂ ਤੱਕ ਇਨ੍ਹਾਂ ਅਵਾਰਾ ਪਸ਼ੂਆਂ ਦਾ ਕੋਈ ਸਥਾਈ ਹੱਲ ਨਹੀਂ ਕੀਤਾ ਜਾਂਦਾ, ਉਦੋਂ ਤੱਕ ਸੜਕੀ ਹਾਦਸੇ ਏਸੇ ਤਰ੍ਹਾਂ ਵਾਪਰ ਦੇ ਰਹਿਣਗੇ।ਆਮ ਲੋਕਾਂ ਦੀਆਂ ਕੀਮਤੀ ਜਾਨਾਂ ਏਸੇ ਤਰ੍ਹਾਂ ਤਰ੍ਹਾਂ ਜਾਂਦੀਆਂ ਰਹਿਣਗੀਆਂ। ਜਿਨ੍ਹਾਂ ਦੀ ਜੁੰਮੇਵਾਰੀ ਚੁੱਕਣ ਲਈ ਕੋਈ ਵੀ ਤਿਆਰ ਨਹੀਂ ਹੈ।
Check Also
ਡਿਪਟੀ ਕਮਿਸ਼ਨਰ ਵੱਲੋਂ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਨੂੰ ਨਿੱਘੀ ਸ਼ਰਧਾਂਜਲੀ
ਅੰਮ੍ਰਿਤਸਰ, 13 ਅਪ੍ਰੈਲ (ਸੁਖਬੀਰ ਸਿੰਘ) – ਡਿਪਟੀ ਕਮਿਸ਼ਨਰ ਅੰਮ੍ਰਿਤਸਰ ਦਲਵਿੰਦਰਜੀਤ ਸਿੰਘ ਵੱਲੋਂ ਜਲ੍ਹਿਆਂਵਾਲਾ ਬਾਗ ਸਾਕੇ …
Punjab Post Daily Online Newspaper & Print Media