ਭੀਖੀ, 9 ਦਸੰਬਰ (ਪੰਜਾਬ ਪੋਸਟ – ਕਮਲ ਜਿੰਦਲ) – ਆਸਟਰੇਲੀਆ ਵਾਸੀ ਵਿਕਾਸ ਕੁਮਾਰ ਵਿਕੀ ਵਲੋਂ ਆਪਣੇ ਨਾਨਾ ਤਾਰਾ ਚੰਦ ਪੁੱਤਰ ਨੋਹਰ ਚੰਦ ਪੁੱਤਰ
ਵਧਾਵਾ ਮੱਲ ਦੀ ਬਰਸੀ ‘ਤੇ ਸਥਾਨਕ ਸ਼ਨੀ ਮੰਦਰ ਵਿਖੇ ਗਰੀਬ ਤੇ ਜਰੂਰਤਮੰਦਾਂ ਨੂੰ ਕੰਬਲ ਵੰਡੇ ਅਤੇ ਲੰਗਰ ਲਾਇਆ ਗਿਆ।ਵਿਕਾਸ ਕੁਮਾਰ ਵਿੱਕੀ ਨੇ ਇਸ ਸਮੇਂ ਕਿਹਾ ਕਿ ਉਹ ਹਰ ਸਾਲ ਇਸ ਬਰਸੀ ਤੇ ਗਰੀਬ ਤੇ ਜਰੂਰਤਮੰਦ ਲੋਕਾਂ ਦੀ ਮਦਦ ਕਰਨ ਲਈ ਭੀਖੀ ਆਉਂਦੇ ਹਨ।ਇਸ ਵਾਰ ਉਨਾਂ ਨੇ 110 ਗਰੀਬਾਂ ਤੇ ਜਰੂਰਤਮੰਦਾਂ ਨੂੰ ਗਰਮ ਕੰਬਲ ਵੰਡੇ ਹਨ।ਇਸ ਮੌਕੇ ਮਨੋਜ ਸਿੰਗਲਾ ਰੋਕੀ, ਜੀਵਨ ਕੁਮਾਰ, ਯਾਦਵਿੰਦਰ ਰੌੜੀ, ਕਾਤਾਂ ਦੇਵੀ ਆਸਟਰੇਲੀਆਂ, ਵਿਜੇ ਕੁਮਾਰ ਧੀਗੜਾਂ, ਮਾ. ਸਤੀਸ਼ ਕੁਮਾਰ, ਰਜਿੰਦਰ ਕੁਮਾਰ ਸਿੰਗਲਾ, ਸੰਧਿਆ ਗੋਇਲ, ਸ਼ਿਵ ਮੰਦਰ ਕਮੇਟੀ ਦੇ ਪ੍ਰਧਾਨ ਸ਼ਿਵ ਕੁਮਾਰ ਬਬਲੂ, ਕੇਵਲ ਸਿੰਘ, ਕਿੱਲੂ ਸਿੰਘ, ਸੁਖਦੀਪ ਸਿੰਘ, ਬਲਵਿੰਦਰ ਸ਼ਰਮਾ ਵੀ ਹਾਜਰ ਸਨ।ਅੰਤ ‘ਚ ਮਨੌਜ ਸਿੰਗਲਾ ਰੌਕੀ ਨੇ ਸਭ ਦਾ ਧੰਨਵਾਦ ਕੀਤਾ।
Check Also
ਸਿਹਤ ਵਿਭਾਗ ਵੱਲੋਂ ਵਿਸ਼ਵ ਖ਼ੂਨਦਾਨ ਦਿਹਾੜੇ ਨੂੰ ਸਮਰਪਿਤ ਜਾਗਰੂਕਤਾ ਮੁਹਿੰਮ ਦਾ ਆਯੋਜਨ
ਅੰਮ੍ਰਿਤਸਰ, 17 ਜੂਨ (ਜਗਦੀਪ ਸਿੰਘ) – ਵਿਸ਼ਵ ਖ਼ੂਨਦਾਨ ਦਿਹਾੜੇ `ਤੇ ਸਿਹਤ ਵਿਭਾਗ ਵੱਲੋਂ ਸਵੈਇੱਛਕ ਖ਼ੂਨਦਾਨ …
Punjab Post Daily Online Newspaper & Print Media