ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਦੀ ਦੇਖ-ਰੇਖ ਹੇਠ ਚੱਲ ਰਹੇ ਖਾਲਸਾ ਕਾਲਜ
ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਬੀਬੀ ਪੁਨੀਤ ਕੌਰ ਨਾਗਪਾਲ ਨੇ ਦੱਸਿਆ ਕਿ ਸਕੂਲ ਦੀਆਂ ਅਥਲੈਟਿਕਸ ਖਿਡਾਰਣਾਂ ਨੇ ਸਟੇਟ ’ਚ ਅੰਡਰ-19 ਜਸਵਿੰਦਰ ਕੌਰ ਨੇ ਕਰਾਸ ਕੰਟਰੀ ’ਚ ਪਹਿਲਾ ਸਥਾਨ, 1500 ਮੀਟਰ ’ਚ ਤੀਸਰਾ ਸਥਾਨ ਅਤੇ 3000 ਮੀਟਰ ’ਚ ਵੀ ਤੀਸਰਾ ਸਥਾਨ ਹਾਸਲ ਕੀਤਾ।
ਪ੍ਰਿੰਸੀਪਲ ਨਾਗਪਾਲ ਨੇ ਜੇਤੂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੰਦਿਆਂ ਦੱਸਿਆ ਕਿ ਅੰਡਰ-17 ’ਚ ਮਨਦੀਪ ਕੌਰ ਹਾਈ ਜੰਪ ’ਚ ਪਹਿਲਾ ਸਥਾਨ, ਡਿਸਕਸ ਥ੍ਰੋ ’ਚ ਤੀਸਰਾ ਸਥਾਨ, ਆਂਚਲ ਸ਼ਰਮਾ ਨੇ ਹਾਈ ਜੰਪ ’ਚ ਦੂਸਰਾ ਸਥਾਨ ਅਤੇ ਮਹਿਕਪ੍ਰੀਤ ਕੌਰ ਨੇ ਹਰਡਲ ’ਚ ਤੀਸਰਾ ਸਥਾਨ ਹਾਸਲ ਕਰਕੇ ਆਪਣੇ ਸਕੂਲ ਦਾ ਨਾਮ ਅਤੇ ਜ਼ਿਲ੍ਹੇ ਦਾ ਨਾਮ ਰੌਸ਼ਨ ਕੀਤਾ।ਇਸ ਦੌਰਾਨ ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਆਪਣੇ ਸੰਦੇਸ਼ ਰਾਹੀਂ ਪ੍ਰਿੰ: ਨਾਗਪਾਲ, ਡੀ.ਪੀ.ਈ ਅਧਿਆਪਕਾ ਬੀਬੀ ਪੂਨਮ ਸ਼ਰਮਾ, ਜੇਤੂ ਖਿਡਾਰਣਾਂ ਅਤੇ ਕੋਚ ਰਣਕੀਰਤ ਸਿੰਘ ਨੂੰ ਵਧਾਈ ਦਿੱਤੀ ਅਤੇ ਮੈਨੇਜ਼ਮੈਂਟ ਵਲੋਂ ਵਿਦਿਆਰਥੀਆਂ ਨੂੰ ਹਰੇਕ ਸੰਭਵ ਸਹਿਯੋਗ ਦਾ ਵਚਨ ਦੁਹਰਾਇਆ।
Punjab Post Daily Online Newspaper & Print Media