ਅੰਮ੍ਰਿਤਸਰ, 9 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਚਵਿੰਡਾ ਦੇਵੀ ਵਿਖੇ ਵਿਦਿਆਰਥੀਆਂ ਨੂੰ ਸਹਿਜ ਪਾਠ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਸ੍ਰੀ ਸਹਿਜ ਪਾਠ ਸੇਵਾ ਸੁਸਾਇਟੀ ਪੰਜਾਬ ਵਲੋਂ ਇਕ ਵਿਸ਼ੇਸ਼ ਲੈਕਚਰ ਕਰਵਾਇਆ ਗਿਆ।ਜਿਸ ’ਚ ਸੁਸਾਇਟੀ ਦੇ ਮੁੱਖ ਪ੍ਰਚਾਰਕ ਰਾਜਪਾਲ ਸਿੰਘ ਮੁੱਖ ਬੁਲਾਰੇ ਵਜੋਂ ਸ਼ਾਮਿਲ ਹੋਏ।
ਕਾਲਜ ਪ੍ਰਿੰਸੀਪਲ ਡਾ. ਐਚ.ਬੀ ਸਿੰਘ ਨੇ ਉਨ੍ਹਾਂ ਨੂੰ ਫੁੱਲਾਂ ਦਾ ਗੁਲਦਸਤਾ ਅਤੇ ਸਿਰਪਾਓ ਦੇ ਕੇ ਸਵਾਗਤ ਕੀਤਾ ਤੇ ਜੀ ਆਇਆ ਕਿਹਾ।ਰਾਜਪਾਲ ਸਿੰਘ ਨੇ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕਰਦਿਆਂ ਉਨ੍ਹਾਂ ਨੂੰ ਸਹਿਜ ਪਾਠ ਕਿਉਂ ਕਰਨਾ ਚਾਹੀਦਾ ਹੈ? ਇਸ ਦੇ ਕੀ ਫ਼ਾਇਦੇ ਹਨ, ਜ਼ਿੰਦਗੀ ’ਚ ਕੀ ਬਦਲਾਅ ਆਉਂਦੇ ਹਨ ਆਦਿ ਪੱਖਾਂ ਬਾਰੇ ਬਹੁਤ ਹੀ ਰੌਚਕ ਤਰੀਕੇ ਨਾਲ ਸਮਝਾਇਆ ਅਤੇ ਇਹ ਵਾਅਦਾ ਲਿਆ ਕਿ ਸਾਰੇ ਵਿਦਿਆਰਥੀ ਸਹਿਜ ਪਾਠ ਜਰੂਰ ਕਰਨਗੇ।ਪ੍ਰਿੰਸੀਪਲ ਡਾ. ਸਿੰਘ ਨੇ ਮੁੱਖ ਬੁਲਾਰੇ ਦਾ ਧੰਨਵਾਦ ਕਰਦਿਆਂ ਵਿਦਿਆਰਥੀਆਂ ਨੂੰ ਜਿੰਦਗੀ ’ਚ ਮਿਹਨਤ, ਸਹਿਜਤਾ, ਨਿਮਰਤਾ ਨੂੰ ਧਾਰਨ ਕਰਨ ਦੀ ਸਲਾਹ ਦਿੱਤੀ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …