Saturday, March 14, 2026

ਦਿਵਆਂਗ ਦਿਵਸ ਨੂੰ ਸਮਰਪਿਤ ‘ਦ ਡਿਵਾਈਨ ਹਾਈਟਸ’ ਦੇ ਬੈਨਰ ਹੇਠ ਕਲਾ ਪ੍ਰਦਰਸ਼ਨੀ ਖਾਲਸਾ ਕਾਲਜ ਦੇ ਸਹਿਯੋਗ ਨਾਲ ਖੇਡਿਆ ਨਾਟਕ ‘ਵਿਸਮਾਦ’

ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਆਰਟ ਗੈਲਰੀ ਵਿਖੇ ਦਿਵਆਂਗ ਦਿਵਸ ਨੂੰ ਸਮਰਪਿਤ ‘ਦ PPNJ1212201910ਡਿਵਾਈਨ ਹਾਈਟਸ’ ਦੇ ਬੈਨਰ ਹੇਠ ਇਕ ਕਲਾ ਪ੍ਰਦਰਸ਼ਨੀ ਦਾ ਆਯੋਜਨ ਕੀਤਾ ਗਿਆ।ਜਿਸ ਦਾ ਉਦਘਾਟਨ ਮੁੱਖ ਮਹਿਮਾਨ ਪੇਂਟਰ, ਕਾਵਿਤਰੀ ਅਤੇ ਟਰਾਂਸਲੇਟਰ ਮੈਡਮ ਤੇਜੀ ਗਰੋਵਰ ਨੇ ਕੀਤਾ।ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਕਿ ਕੁੱਲ 8 ਆਰਟਿਸਟਾਂ ਦੀਆਂ 32 ਕਲਾਕ੍ਰਿਤਾਂ ਪ੍ਰਦਰਸ਼ਿਤ ਕੀਤੀਆਂ ਗਈਆਂ ਹਨ।ਮਨਦੀਪ ਸਿੰਘ ਮੰਨੂ, ਪਰਵੀਨ ਕੁਮਾਰ, ਹਰਦੀਪ ਸਿੰਘ, ਨਵਰਾਜ ਕੌਰ, ਗਗਨਦੀਪ ਕੌਰ, ਜਪਨੀਤ ਕੌਰ, ਨਾਨਕ ਸਿੰਘ ਤੇ ਦੀਪਕ ਬਾਮਬੀ ਆਦਿ ਸਾਰੇ ਦਿਵਿਆਂਗ ਹਨ।ਪਰ ਆਪਣੀਆਂ ਸਰੀਰਕ ਮੁਸ਼ਕਲਾਂ ਦੇ ਬਾਵਜ਼ੂਦ ਵੀ ਇਹਨਾਂ ਕਲਾਕਾਰਾਂ ਦਾ ਕਲਾ ਪ੍ਰਤੀ ਸਮਰਪਣ ਅਤੇ ਮੋਹ ਇੰਨਾਂ ਦੇ ਕੰਮ ਤੋਂ ਸਾਫ ਝਲਕਦਾ ਹੈ।ਮੁੱਖ ਮਹਿਮਾਨ ਮੈਡਮ ਤੇਜੀ ਗਰੋਵਰ ਨੇ ਪ੍ਰਦਰਸ਼ਿਤ ਕੀਤੀਆਂ ਗਈਆਂ ਕਲਾਕ੍ਰਿਤਾਂ ਦੀ ਖੂਬ ਸ਼ਲਾਘਾ ਕੀਤੀ।
            ਸਥਾਨਕ ਖਾਲਸਾ ਕਾਲਜ ਦੇ ਸਹਿਯੋਗ ਨਾਲ ਸ੍ਰੀ ਗੁਰੁ ਨਾਨਕ ਦੇਵ ਜੀ ਦੇ ਪ੍ਰਕਾਸ਼ ਨੂੰ ਸਮਰਪਿਤ ਇਕ ਨਾਟਕ ‘ਵਿਸਮਾਦ’ ਦਾ ਮੰਚਨ ਵੀ ਇਸ ਸਮੇਂ ਕੀਤਾ ਗਿਆ।ਜਿਸ ਦੇ ਲੇਖਕ ਪ੍ਰੋ. ਦੇਵਿੰਦਰ ਸਿੰਘ ਅਤੇ ਨਿਰਦੇਸ਼ਕ ਇਮੈਨੁਅਲ ਸਿੰਘ ਹਨ।ਨਾਟਕ ‘ਗੁਰ ਕੀ ਸਾਖੀ ਅੰਮ੍ਰਿਤ ਬਾਣੀ’ ’ਤੇ ਅਧਾਰਿਤ ਹੈ।ਭਾਵ ਗੁਰੂ ਨਾਨਕ ਸਾਹਿਬ ਦੀ ਬਾਣੀ ਦੇ ਵਿਚੋਂ ਹੀ ਉਨਾਂ ਦੀ ਸ਼ਖਸ਼ੀਅਤ, ਵਿਚਾਰ ਅਤੇ ਰਮਜ਼ਾਂ ਨੂੰ ਪ੍ਰਗਟਾਉਣ ਦੀ ਕੋਸ਼ਿਸ਼ ਕੀਤੀ ਗਈ ਹੈ।ਇਸ ਨਾਟਕ ਵਿੱਚ ਪ੍ਰਮਾਤਮਾ ਦੇ ਸੱਚ ਰੂਪ ਅਤੇ ਵਿਅਕਤੀ ਦੇ ਸੱਚ ਆਚਾਰ ਨੂੰ ਮੁੱਖ ਰੱਖਿਆ ਗਿਆ ਹੈ।ਜਿਥੇ ਇਹ ਨਾਟਕ ਇਲਾਹੀ ਬੁਲੰਦੀਆਂ ਦੀ ਗੱਲ ਕਰਦਾ ਹੈ, ਉਥੇ ਧਰਤੀ ਦੇ ਉਪਰ ਪਸਰੇ ਕੂੜ ਦੇ ਵਰਤਾਰੇ ਨੂੰ ਵੀ ਭੰਡਦਾ ਹੈ।ਡਿਪਟੀ ਕਮਿਸ਼ਨਰ ਸ਼ਿਵਦੁਲਾਰ ਸਿੰਘ ਢਿਲ਼ੋਂ ਬਤੌਰ ਮੁੱਖ ਮਹਿਮਾਨ ਸ਼ਾਮਲ ਹੋਏ।ਉਨਾਂ ਨੇ ਨਾਟਕ ਦੀ ਸ਼ਲਾਘਾ ਕਰਦਿਆਂ ਗੁਰੂ ਨਾਨਕ ਦੇਵ ਜੀ ਦੇ ਦਰਸਾਏ ਮਾਰਗ ‘ਤੇ ਚੱਲਣ ਦੀ ਅਪੀਲ ਵੀ ਕੀਤੀ।ਇਸ ਮੌਕੇ ਆਰਟ ਗੈਲਰੀ ਦੇ ਅਹੁਦੇਦਾਰ, ਮੈੰਂਬਰ ਅਤੇ ਕਾਫੀ ਗਿਣਤੀ ‘ਚ ਸ਼ਹਿਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply