Sunday, April 5, 2026

ਪੰਜਾਬ ‘ਚ ਵਧ ਰਹੇ ਏਡਜ਼ ਦੇ ਮਰੀਜ਼ਾਂ ਦੇ ਇਲਾਜ ਲਈ ਕਦਮ ਚੁੱਕੇ ਕੇਂਦਰ ਸਰਕਾਰ – ਔਜਲਾ

ਸੰਸਦ ‘ਚ ਉਠਾਇਆ ਪੰਜਾਬ ਵਿੱਚ ਵਧ ਰਹੇ ਏਡਜ ਦੇ ਮਰੀਜ਼ਾਂ ਦਾ ਮੁੱਦਾ
ਅੰਮ੍ਰਿਤਸਰ, 12 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਲੋਕ ਸਭਾ ਹਲਕਾ ਅੰਮ੍ਰਿਤਸਰ ਤੋਂ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਨੇ ਸੂਬੇ ਅੰਦਰ ਖਾਸ Gurjeet Aujla1ਕਰਕੇ ਸਰਹੱਦੀ ਹਲਕੇ ਅੰਮ੍ਰਿਤਸਰ ਵਿਚ ਵਧ ਰਹੇ ਏਡਜ਼ ਦੇ ਮਰੀਜਾਂ ਦਾ ਮੁੱਦਾ ਉਠਾਉਂਦਿਆਂ ਕੇਂਦਰ ਸਰਕਾਰ ਦੇ ਦਖਲ ਦੀ ਮੰਗ ਕਰਦਿਆਂ ਏਡਜ ਪੀੜਿਤਾਂ ਦੇ ਇਲਾਜ ਲਈ ਸਾਰਥਿਕ ਕਦਮ ਉਠਾਉਣ ਦੀ ਮੰਗ ਕੀਤੀ।
        ਪੰਜਾਬੀਆਂ ਦੀ ਮੌਤ ਦਾ ਕਾਰਨ ਬਣ ਰਹੀ ਏਡਜ ਦੀ ਬਿਮਾਰੀ ਦਾ ਮੁੱਦਾ ਲੋਕ ਸਭਾ ਵਿੱਚ ਉਠਾਉਂਦਿਆਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਕਿਹਾ ਕਿ ਪੰਜਾਬੀਆਂ ਦੀ ਬਹਾਦਰ ਕੌਮ ਨੂੰ ਤਬਾਹ ਕਰਨ ਲਈ ਦੇਸ਼ ਵਿਰੋਧੀ ਤਾਕਤਾਂ ਨੇੇ ਆਪਣਾ ਪੂਰਾ ਜੋਰ ਲਾਇਆ ਹੋਇਆ ਹੈ।ਜਿਸ ਨਾਲ ਸਰਹੱਦੀ ਹਲਕਾ ਅੰਮ੍ਰਿਤਸਰ ਏਡਜ਼ ਦੀ ਬਿਮਾਰੀ ਤੋਂ ਬੁਰੀ ਤਰਾਂ ਪ੍ਰਭਾਵਿਤ ਹੋਇਆ ਹੈ, ਏਡਜ ਦੀ ਬਿਮਾਰੀ ਵਧਣ ਦਾ ਸਭ ਤੋਂ ਮੁੱਖ ਕਾਰਨ ਨਸ਼ਿਆਂ ਦੀ ਮਾਰ ਹੇਠ ਆਏ ਨੌਜੁਆਨਾਂ ਵਲੋਂ ਨਸ਼ੀਲੇ ਟੀਕਿਆਂ ਦਾ ਜਿਆਦਾ ਇਸਤੇਮਾਲ ਕਰਨਾ ਹੈ।ਔਜਲਾ ਨੇ ਦੇਸ਼ ਦੀ ਸੰਸਦ ਵਿੱਚ ਏਡਜ਼ ਦੇ ਮਰੀਜ਼ਾਂ ਦੇ ਅੰਕੜੇ ਪੇਸ਼ ਕਰਦਿਆਂ ਕਿਹਾ ਕਿ ਪੰਜਾਬ ਅੰਦਰ ਪਿਛਲੇ 5 ਸਾਲਾਂ ਵਿੱਚ ਏਡਜ ਦੇ ਮਰੀਜ਼ਾਂ ਦੀ ਗਿਣਤੀ 34 ਪ੍ਰਤੀਸ਼ਤ ਵਧੀ ਹੈ, ਜਦਕਿ ਦੇਸ਼ ਵਿੱਚ ਵਧੇ 8 ਲੱਖ 50 ਹਜਾਰ ਮਰੀਜ਼ਾਂ ਵਿੱਚੋਂ 12.29 ਪ੍ਰਤੀਸ਼ਤ ਮਰੀਜ ਸਿਰਫ ਪੰਜਾਬ ਵਿੱਚ ਵਧੇ ਹਨ, ਜਿੰਨਾਂ ਵਿਚੋਂ ਸਭ ਤੋਂ ਜਿਆਦਾ 16.5 ਹਜਾਰ ਮਰੀਜ਼ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਹਨ।ਔਜਲਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਨਸ਼ਿਆਂ ਦੀ ਮਾਰ ਕਾਰਨ ਬਿਮਾਰੀ ਦੀ ਜਕੜ੍ਹ ਵਿੱਚ ਆਏ ਨੌਜੁਆਨਾਂ ਦੇ ਇਲਾਜ ਲਈ ਓਟ ਕਲੀਨਿਕ ਖੋਲੇ ਹਨ, ਪਰ ਦੁੱਖ ਦੀ ਗੱਲ ਹੈ ਕਿ ਸੂਬੇ ਅੰਦਰ ਨਸ਼ਿਆਂ ਦੀ ਮਾਰ ਹੇਠ ਆਏ 7 ਲੱਖ 20 ਹਜਾਰ ਨੌਜੁਆਨਾਂ ਵਿਚੋਂ ਸਿਰਫ 2 ਲੱਖ 10 ਹਜਾਰ ਨੌਜੁਆਨਾਂ ਨੇ ਹੀ ਇੰਨਾਂ ਕਲੀਨਿਕਾਂ ਵਿੱਚ ਦਸਤਕ ਦਿਤੀ ਹੈ।ਇਕ ਪਾਸੇ ਪੂਰੀ ਦੁਨੀਆਂ ਆਪਣੇ ਦੁੱਖ ਕੱਟਣ ਲਈ ਸਚਖੰਡ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨ ਦਿਦਾਰੇ ਕਰਨ ਲਈ ਆਉਂਦੇ ਹਨ।ਦੂਸਰੇ ਪਾਸੇ ਮੀਡੀਆ ਤੇ ਸੋਸ਼ਲ ਮੀਡੀਆ ਵਿੱਚ ਨਸ਼ਿਆਂ ਕਾਰਨ ਏਡਜ਼ ਦੀ ਮਾਰ ਹੇਠ ਆਏ ਨੌਜੁਆਨਾਂ ਦੀ ਖਬਰ ਦੁੱਖ ਦੀ ਗੱਲ ਹੈ, ਜੋ ਪਵਿੱਤਰ ਧਰਤੀ ਅੰਮ੍ਰਿਤਸਰ ਦੇ ਮੱਥੇ ਤੇ ਕਾਲਾ ਧੱਬਾ ਸਾਬਤ ਹੋ ਰਿਹਾ ਹੈ।ਔਜਲਾ ਨੇ ਸੰਸਦ ਵਿੱਚ ਬੋਲਦਿਆਂ ਮੰਗ ਕੀਤੀ ਕਿ ਸੂਬੇ ਅੰਦਰ ਦਿਨ ਪ੍ਰਤੀਦਿਨ ਵਧ ਰਹੀ ਏਡਜ਼ ਦੀ ਬਿਮਾਰੀ ਨੂੰ ਠੱੱਲ ਪਾਉਣ ਲਈ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਓਟ ਕਲੀਨਿਕਾਂ ਦੀ ਤਰਜ ਤੇ ਕੇਂਦਰ ਸਰਕਾਰ ਦਖਲ ਦੇਵੇ ਤੇ ਸੂਬੇ ਦੇ ਨੌਜੁਆਨਾਂ ਲਈ ਮੌਤ ਤੇ ਸੂਬੇ ਲਈ ਨਮੋਸ਼ੀ ਦਾ ਕਾਰਨ ਬਣ ਰਹੀ ਇਸ ਬਿਮਾਰੀ ਨੂੰ ਰੋਕਣ ਲਈ ਬਿਮਾਰੀ ਤੋਂ ਪੀੜਿਤ ਲੋਕਾਂ ਲਈ ਦਵਾਈਆਂ ਤੇ ਇਲਾਜ ਦਾ ਪ੍ਰਬੰਧ ਕਰੇ ਤਾਂ ਜੋ ਸੂਬੇ ਦੇ 5 ਲੱਖ ਤੋਂ ਵੱਧ ਨਸ਼ਿਆਂ ਕਾਰਨ ਏਡਜ਼ ਤੋਂ ਪੀੜਿਤ ਨੌਜੁਆਨਾਂ ਦਾ ਇਲਾਜ ਕਰਵਾਇਆ ਜਾ ਸਕੇ।ਔਜਲਾ ਨੇ ਤੌਖਲਾ ਪ੍ਰਗਟਾਇਆ ਕਿ ਪੰਜਾਬੀਆਂ ਦੀ ਇਕ ਪੀੜੀ ਅੱਤਵਾਦ ਦੇ ਦੌਰ ਨੇ ਖਤਮ ਕਰ ਦਿੱਤੀ।ਇਕ ਪੀੜੀ ਨੂੰ ਨਸ਼ਿਆਂ ਦੇ ਦੈਂਤ ਨੇ ਆਪਣੇ ਕਲਾਵੇ ਵਿੱਚ ਲਿਆ ਹੋਇਆ ਹੈ ਅਤੇ ਆਉਣ ਵਾਲੀ ਪੀੜੀ ਨੂੰ ਏਡਜ਼ ਵਰਗੀ ਭਿਆਨਕ ਬਿਮਾਰੀ ਤੋਂ ਖਤਮ ਕਰਵਾਉਣ ਦੀਆਂ ਦੇਸ਼ ਵਿਰੋਧੀ ਤਾਕਤਾਂ ਵਲੋਂ ਕੋਝੀਆਂ ਸਾਜਿਸ਼ਾਂ ਰਚੀਆਂ ਜਾ ਰਹੀਆਂ ਹਨ।

Check Also

ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ

ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …

Leave a Reply