ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਖੇਤਰੀ ਪਾਸਪੋਰਟ ਅਫ਼ਸਰ ਅੰਮ੍ਰਿਤਸਰ ਮਨੀਸ਼ ਕਪੂਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਖੇਤਰੀ
ਪਾਸਪੋਰਟ ਦਫਤਰ ਆਪਣੇ ਮੌਜੂਦਾ ਦਫਤਰ ਤੋਂ ਦੂਸਰੀ, ਤੀਜੀ, ਚੌਥੀ ਮੰਜ਼ਲ, ਐਸ.ਸੀ.ਓ 110 ਰਾਜ ਟਾਵਰਜ਼, ਜ਼ਿਲ੍ਹਾ ਸ਼ਾਪਿੰਗ ਸੈਂਟਰ ਅੰਮ੍ਰਿਤਸਰ ਤੋਂ ਤਬਦੀਲ ਕਰਕੇ ਪਲਾਟ ਨੰਬਰ 9, ਜਿਲਾ ਸ਼ਾਪਿੰਗ ਸੈਂਟਰ, ਰਣਜੀਤ ਐਵੀਨਿਊ ਵਿਖੇ ਜਾ ਰਿਹਾ ਹੈ।ਉਨ੍ਹਾਂ ਦੱਸਿਆ ਕਿ 16 ਦਸੰਬਰ 2019 ਤੋਂ ਪੁਰਾਣੀ ਇਮਾਰਤ ਵਿਚ ਕੋਈ ਕੰਮ ਨਹੀਂ ਹੋਵੇਗਾ।ਉਨ੍ਹਾਂ ਕਿਹਾ ਕਿ ਪਾਸਪੋਰਟ ਦਫ਼ਤਰ ਦੇ ਟੈਲੀਫੋਨ ਨੰਬਰਾਂ ਵਿਚ ਕੋਈ ਤਬਦੀਲੀ ਨਹੀਂ ਹੋਈ ਹੈ ਅਤੇ ਟੈਲੀਫੋਨ ਨੰਬਰ ਪਹਿਲੇ ਵਾਂਗ ਹੀ ਰਹਿਣਗੇ।
Check Also
ਡਾ. ਸਰਬਜੀਤ ਸਿੰਘ ਸਾਹਿਤ ਅਕੈਡਮੀ ਲੁਧਿਆਣਾ ਦੇ ਦੂਜੀ ਵਾਰ ਪ੍ਰਧਾਨ ਬਣੇ
ਲੁਧਿਆਣਾ, 21 ਮਾਰਚ (ਡਾ. ਗੁਰਵਿੰਦਰ ਅਮਨ) – ਡਾ. ਸਰਬਜੀਤ ਸਿੰਘ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਪ੍ਰਬੁੱਧ ਅਲੋਚਕ …
Punjab Post Daily Online Newspaper & Print Media