ਅੰਮ੍ਰਿਤਸਰ, 14 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਥੁੜ ਵਿੱਚ ਰਹਿ ਕੇ ਜੀਵਨ ਬਤੀਤ ਕਰਨ ਵਾਲੀਆਂ 40 ਵਿਦਿਆਰਥਣਾਂ ਮਿਸ਼ਨਦੀਪ ਸੰਸਥਾ ਦੇ
ਬੈਨਰ ਹੇਠ ਪਾਈਟੈਕਸ ਮੇਲੇ ਵਿੱਚ ਪੁੱਜੀਆਂ।ਇਹ ਵਿਦਿਆਰਥਣਾਂ ਸਿੱਖਿਆ ਪ੍ਰਦਾਨ ਕਰਵਾ ਕੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਵਿੱਚ ਲੱਗੀ ਅੰਮ੍ਰਿਤਸਰ ਦੀ ਮਿਸ਼ਨਦੀਪ ਸੰਸਥਾ ਦੇ ਸਹਿਯੋਗ ਨਾਲ ਚਲਾਏ ਜਾ ਰਹੇ ਮਿਸ਼ਨਦੀਪ ਪਬਲਿਕ ਸਕੂਲ ਵਿੱਚ ਪੜ੍ਹਾਈ ਕਰਕੇ ਆਪਣੇ ਜੀਵਨ ਦੇ ਸੁਪਨੇ ਸੱਚ ਕਰਨ ਵਿੱਚ ਲੱਗੀਆਂ ਹੋਈਆਂ ਹਨ।ਪੀ.ਐਚ.ਡੀ ਚੈਂਬਰ ਦੇ ਸੱਦੇ ‘ਤੇ ਮਿਸ਼ਨਦੀਪ ਪਲਬਿਕ ਸਕੂਲ ਪ੍ਰਬੰਧਕ ਪਰਮਜੀਤ ਕੌਰ ਤੇ ਅੰਮ੍ਰਿਤਾ ਕੌਰ ਦੀ ਅਗਵਾਈ ਹੇਠ ਪੁੱਜੀਆਂ ਵਿਦਿਆਰਥਣਾਂ ਨੇ ਮੇਲੇ ਵਿੱਚ ਲੱਗੇ ਸਟਾਲਾਂ ਵਿੱਚ ਖਾਸ ਦਿਲਚਸਪੀ ਦਿਖਾਈ ਅਤੇ ਖਰੀਦਦਾਰੀ ਵੀ ਕੀਤੀ।ਪੀ.ਐਚ.ਡੀ ਚੈਂਬਰ ਆਫ ਕਾਮਰਸ ਪੰਜਾਬ ਚੈਪਟਰ ਦੇ ਚੇਅਰਮੈਨ ਕਰਣ ਗਿਲਹੋਤਰਾ ਉਪਦੇਸ਼ਕ ਆਰ.ਐਸ ਸਚਦੇਵਾ ਅਤੇ ਖੇਤਰੀ ਡਾਇਰੈਕਟਰ ਮਧੂ ਪਿੱਲੇ ਨੇ ਜਿਥੇ ਉਕਤ ਵਿਦਿਆਰਥਣਾਂ ਦਾ ਸਵਾਗਤ ਕੀਤਾ ਉਥੇ ਹੀ ਕਈ ਕਾਰੋਬਾਰੀਆਂ ਨੇ ਉਨ੍ਹਾਂ ਦੀ ਹੌਸਲਾ ਅਫਜ਼ਾਈ ਵੀ ਕੀਤੀ।
Check Also
40 ਕਰੋੜ ਦਾ ਵਿਸ਼ੇਸ਼ ਫੰਡ ਮਨਜ਼ੂਰ ਕਰਨ ‘ਤੇ ਅਨਿਲ ਠਾਕੁਰ ਵੱਲੋਂ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਦਾ ਧੰਨਵਾਦ
ਅੰਮਿਤਸਰ, 3 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸੂਬੇ ਦੇ ਵਪਾਰਕ ਬਾਜ਼ਾਰਾਂ ਦੇ ਬੁਨਿਆਦੀ …
Punjab Post Daily Online Newspaper & Print Media