Thursday, March 19, 2026

ਸਾਇੰਸ ਸਿਟੀ ਵਿਖੇ ਊਰਜਾ ਦੇ ਰੱਖ-ਰਖਾਅ ਦਿਵਸ ਮੌਕੇ ਸੂਰਜੀ ਊਰਜਾ ਦੀ ਵਰਤੋਂ ‘ਤੇ ਜੋਰ

ਕਪੂਰਥਲਾ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਮੁੜ-ਨਵਿਆਉਣਯੋਗ ਊਰਜਾ ਦੇ ਸਰੋਤਾਂ ਪੱਖੋਂ ਭਾਰਤ ਇਕ ਅਮੀਰ ਦੇਸ਼ ਹੈ।ਭਾਰਤ ਸਰਕਾਰ ਵਲੋਂ ਇਹਨਾਂ PPNJ1512201903ਸਰੋਤਾਂ ਦੀ ਵਰਤੋਂ ਨੂੰ ਵਧਾਉਣ ਲਈ ਅਨੇਕਾਂ ਯਤਨ ਕੀਤੇ ਜਾ ਰਹੇ ਹਨ । ਭਾਰਤ ਦੀ ਸਮਰੱਥਾ 3.75 ਲੱਖ ਮੈਗਾ ਵਾਟ ਬਿਜਲੀ ਪੈਦਾ ਕਰਨ ਦੀ ਹੈ।ਇਸ ਵਿਚੋਂ 55 ਫ਼ੀਸਦੀ ਕੋਲੇ ਤੋਂ, 12 ਫ਼ੀਦਸਦੀ ਪਾਣੀ ਤੋਂ ਅਤੇ 22 ਫ਼ੀਸਦੀ ਮੁੜ-ਨਵਿਆਉਣਯੋਗ ਊਰਜਾ ਦੇ ਸਾਧਨਾਂ ਤੋਂ ਪ੍ਰਾਪਤ ਕੀਤੀ ਜਾਂਦੀ ਹੈ। ਭਾਰਤ ਵਿਚ ਊਰਜਾ ਦੀ ਵਰਤੋਂ ਸਿਖਰ ਅਤੇ ਸਭ ਤੋਂ ਹੇਠਲੇ ਦੇ ਬਿੰਦੂ 15-20 ਫ਼ੀਸਦੀ ਦਾ ਫ਼ਰਕ ਦੇਖਿਆ ਜਾ ਰਿਹਾ ਹੈ।ਲਵਲੀ ਪ੍ਰੋਫ਼ੈਸ਼ਨਲ ਯੂਨੀਵਰਸਿਟੀ ਦੇ ਕਾਰਜਾਰੀ ਡੀਨ ਰਿਸਰਚ ਅਤੇ ਇਨੋਵੇਸ਼ਨ ਨੇ ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਸਹਿਯੋਗ ਨਾਲ ਊਰਜਾ ਦੇ ਰੱਖ-ਰਖਾਅ ਸੰਬਧੀ ਮਨਾਏ ਗਏ ਦਿਵਸ ਮੌਕੇ ਵੱਖ-ਵੱਖ ਸਕੂਲਾਂ ਤੋ ਆਏ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ ।
             ਉਨ੍ਹਾਂ ਦੱਸਿਆ ਕਿ ਊਰਜਾ ਸੁਰੱਖਿਆ ਦੇ ਕੀਤੇ ਜਾ ਰਹੇ ਇਹਨੇ ਯਤਨਾਂ ਦੇ ਬਾਵਜੂਦ 15 ਤੋਂ 20 ਫ਼ੀਸਦੀ ਦਾ ਫ਼ਰਕ ਇਕ ਬਹੁਤ ਵੱਡਾ ਪ੍ਰਸ਼ਨ ਹੈ।ਇਸ ਦੀ ਭਰਪਾਈ ਲਈ ਜ਼ਰੂਰੀ ਹੈ ਕਿ ਊਰਜਾ ਦੀ ਬਚਤ, ਪ੍ਰਬੰਧ ਅਤੇ ਯੋਜਨਬੰਦੀ ਬਹੁਤ ਜਰੂਰੀ ਹੈ।ਊਰਜਾ ਸਮਰਥਾ ਭਾਵ ਬਚਤ ਦਾ ਭਾਵ ਹੈ, ਘੱਟ ਊਰਜਾ ਦੀ ਵਰਤੋਂ ਨਾਲ ਵੱਧ ਤੋਂ ਵੱਧ ਕੰਮ ਕਰਨਾ ਤੇ ਲਾਭ ਲੈਣਾ ਹੈ।
               ਸਾਇੰਸ ਸਿਟੀ ਦੀ ਡਾਇਰੈਕਟਰ ਡਾ. ਰਾਜੇਸ਼ ਗਰੋਵਰ ਨੇ ਕਿਹਾ ਕਿ ਸੂਰਜੀ ਊਰਜਾ ਦੇ ਨਾਲ ਬਿਜਲੀ ਦੇ 20 ਫ਼ੀਸਦੀ ਵਖਰੇਵੇਂ ਨੂੰ ਪੂਰਾ ਕੀਤਾ ਜਾ ਸਕਦਾ ਹੈ। ਥਰਮਲ ਪਲਾਂਟ ਪੂਰੀ ਤਰ੍ਹਾਂ ਕੋਲੇ ’ਤੇ ਨਿਰਭਰ ਕਰਦੇ ਹਨ ਅਤੇ ਬਹੁਤ ਮਹਿੰਗੇ ਹੋਣ ਦੇ ਨਾਲ-ਨਾਲ ਪ੍ਰਦੂਸ਼ਣ ਵੀ ਵਧੇਰੇ ਮਾਤਰਾ ਵਿਚ ਕਰਦੇ ਹਨ। ਪਣ ਬਿਜਲੀ ਦੇ ਪਲਾਂਟ ਵੀ ਹਰੇਕ ਸਥਾਨ ’ਤੇ ਨਹੀਂ ਲਗਾਏ ਜਾ ਸਕਦੇ।ਉਨ੍ਹਾਂ ਕਿਹਾ ਕਿ ਸੂਰਜੀ ਊਰਜਾ ਲਗਭਗ ਹਰੇਕ ਜਗ੍ਹਾ ’ਤੇ ਮੌਜੂਦ ਹੈ ਅਤੇ ਸਾਨੂੰ ਸਾਰਿਆਂ ਨੂੰ ਇਸ ਦੀ ਵਰਤੋਂ ਕਰਨੀ ਚਾਹੀਦੀ ਹੈ।ਇਸ ਦੀ ਸਾਰੀ ਜਾਣਕਾਰੀ ਰਾਜ ਪੱਧਰੀ ਸਾਇੰਸ ਸਿਟੀ ਦਾ ਊਰਜਾ ਪਾਰਕ ਦਿੰਦਾ ਹੈ।ਇਥੇ ਤਿੰਨ ਏਕੜ ਵਿਚ ਇਕ ਰਾਜ ਪੱਧਰੀ ਊਰਜਾ ਪਾਰਕ ਬਣਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਿਚ ਇਕ 100 ਕਿਲੋ ਵਾਟ ਦਾ ਸੂਰਜੀ ਊਰਜਾ ਪਲਾਂਟ ਵੀ ਲਗਾਇਆ ਗਿਆ ਜਿਥੋਂ ਸਾਇੰਸ ਸਿਟੀ ਵਿਖੇ ਵਰਤੀ ਜਾਣ ਵਾਲੀ ਕੁੱਲ ਬਿਜਲੀ ਦਾ 20 ਫ਼ੀਸਦੀ ਹਿੱਸਾ ਲਿਆ ਜਾਂਦਾ ਹੈ।ਪੰਜਾਬ ਊਰਜਾ ਵਿਕਾਸ ਏਜੰਸੀ ਚੰਡੀਗੜ੍ਹ ਤੋਂ ਅਪਰੇਸ਼ਨ ਮੈਨੇਜਰ ਸ਼ਰਦ ਸ਼ਰਮਾ ਨੇ ਬੱਚਿਆਂ ਨੂੰ ਊਰਜਾ ਦੀ ਬਚਤ ਸਬੰਧੀ ਸਕੂਲੀ ਬਚਿਆਂ ਨੂੰ ਜਾਗਰੂਕ ਕੀਤਾ।
              ਇਸ ਮੌਕੇ ਹੋਏ ਪ੍ਰੋਜੈਕਟ ਮਾਡਲ ਮੁਕਾਬਲੇ ਵਿਚ ਪਹਿਲਾ ਇਨਾਮ ਲੁਧਿਆਣਾ ਦੇ ਬੀ.ਸੀ.ਐਮ ਪਬਲਿਕ ਸਕੂਲ (ਪ੍ਰੋਜੈਕਟ ਨਾਮ ਊਰਜਾ ਨੂੰ ਬਚਾਉਣ ਦੇ ਤਰੀਕੇ) ਨੇ ਪਹਿਲਾ ਸਥਾਨ, ਬਰਨਾਲਾ ਦੇ ਵਾਈ.ਐਸ ਪਬਲਿਕ ਸਕੂਲ (ਪ੍ਰੋਜੈਕਟ ਨਾਮ ਊਰਜਾ ਦਾ ਰੱਖ ਰਖਾਅ) ਨੇ ਦੂਜਾ ਅਤੇ ਸਰਕਾਰੀ ਹਾਈ ਸਕੂਲ ਮਲੋਅ ਚੰਡੀਗੜ੍ਹ ਨੇ (ਸੈਲਫ਼ ਸਫ਼ੀਸ਼ੈਂਟ ਸਮਾਰਟ ਸਕੂਲ) ਤੀਜਾ ਇਨਾਮ ਜਿੱਤਿਆ।
             ਊਰਜਾ ਦੀ ਬਚਤ ’ਤੇ ਅਧਾਰਤ ਪਲੇਅ ਮੁਕਾਬਲੇ ਦਾ ਪਹਿਲਾ ਇਨਾਮ ਡਿਪਸ ਸਕੂਲ ਮਕਸੂਦਾ ਜਲੰਧਰ ਨੇ ਦੂਜਾ ਵਾਈ ਐਸ.ਪਬਲਿਕ ਸਕੂਲ ਬਰਨਾਲਾ ਨੇ ਅਤੇ ਤੀਜਾ ਇਨੋਸੈਂਟ ਹਾਰਟ ਸਕੂਲ ਲੌਹਾਰਾ ਜਲੰਧਰ ਨੇ ਜਿੱਤਿਆ।

Check Also

ਅਧਿਆਪਕਾਂ ਦੀ ਇਕ ਰੋਜ਼ਾ ਬਲਾਕ ਪੱਧਰੀ ਜਾਦੂਈ ਪਿਟਾਰਾ ਅਤੇ ਐਚ.ਪੀ.ਸੀ ਵਰਕਸ਼ਾਪ ਆਯੋਜਿਤ

ਅੰਮ੍ਰਿਤਸਰ, 18 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਸਕੂੂਲ ਸਿੱਖਿਆ ਵਿਭਾਗ ਪੰਜਾਬ ਵਲੋਂ ਰਾਜ ਵਿਦਿਅਕ ਖੋਜ਼ …

Leave a Reply