ਅੰਮ੍ਰਿਤਸਰ, 15 ਦਸੰਬਰ (ਪੰਜਾਬ ਪੋਸਟ ਬਿਊਰੋ) – ਨੈਸ਼ਨਲ ਲੋਕ ਅਦਾਲਤ ਦੇ ਮੌਕੇ ਤੇ ਮਾਣਯੋਗ ਕਿਸ਼ੋਰ ਕੁਮਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਦੇ ਦਿਸ਼ਾ-
ਨਿਰਦੇਸ਼ਾਂ ਅਨੁਸਾਰ ਜਿਲ੍ਹਾ ਕਚਹਿਰੀ ਕਪੂਰਥਲਾ ਵਿਖੇ 8, ਸਬ-ਡਵੀਜ਼ਨ ਫਗਵਾੜਾ ਵਿਖੇ 3 ਅਤੇ ਸਬ ਡਵੀਜ਼ਨ ਸੁਲਤਾਨਪੁਰ ਲੋਧੀ ਵਿਖੇ 2 ਬੈਂਚ ਗਠਿਤ ਕੀਤੇ ਗਏ।
ਅੱਜ ਦੀ ਨੈਸ਼ਨਲ ਲੋਕ ਅਦਾਲਤ ਵਿੱਚ ਕਰਿਮਨਲ ਕੰਪਾੳਂੂਡਏਬਲ, ਧਾਰਾ 138 ਐਨ.ਆਈ ਐਕਟ, ਬੈਂਕ ਰਿਕਵਰੀ ਕੇਸ, ਐਮ.ਏ.ਸੀ.ਟੀ ਕੇਸ, ਲੇਬਰ ਮੈਟਰਸ, ਬਿਜਲੀ ਅਤੇ ਪਾਣੀ ਦੇ ਬਿੱਲਾਂ ਸੰਬੰਧੀ ਮਾਮਲੇ, ਵਿਵਾਹਿਕ ਮਾਮਲੇ, ਲੈਂਡ ਐਕੂਜੀਸ਼ਨ ਕੇਸ, ਸਰਵਿਸ ਮੈਟਰਸ, ਰੈਵਨਿਊ ਕੇਸ ਅਤੇ ਹੋਰ ਸਿਵਲ ਮੈਟਰਸ, ਰੈਂਟ, ਇੰਜਕਸ਼ਨ ਸੂਟ, ਸਪੈਸਫਿਕ ਪ੍ਰਫੋਰਮੈਂਸ ਵਗੈਰਾ ਪ੍ਰੀ-ਲਿਟੀਗੇਟਿਵ ਅਤੇ ਲੰਬਿਤ ਕੇਸ ਸ਼ਾਮਿਲ ਕੀਤੇ ਗਏ।
ਮਾਨਯੋਗ ਜੱਜ ਸਾਹਿਬ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਲੋਕ ਅਦਾਲਤ ਵਿੱਚ ਕੇਸ ਲਗਾਉਣ ਨਾਲ ਸਮਾਂ ਅਤੇ ਧਨ ਦੋਵਾਂ ਦੀ ਬੱਚਤ ਹੁੰਦੀ ਹੈ।ਇਸ ਦੇ ਫੈਸਲੇ ਦੇ ਖਿਲਾਫ ਅਪੀਲ ਕਿਸੇ ਵੀ ਉਚ ਅਦਾਲਤ ਵਿੱਚ ਨਹੀਂ ਲਗਾਈ ਜਾ ਸਕਦੀ ਹੈ ਅਤੇ ਲੋਕ ਅਦਾਲਤ ਰਾਹੀਂ ਨਿਪਟਾਏ ਗਏ ਕੇਸਾਂ ਵਿਚ ਦੋਨਾਂ ਧਿਰਾਂ ਦੀ ਜਿੱਤ ਹੁੰਦੀ ਹੈ।
ਨੈਸ਼ਨਲ ਲੋਕ ਅਦਾਲਤ ਅਤੇ ਇਸ ਨਾਲ ਸੰਬੰਧਤ ਪ੍ਰੀ-ਲੋਕ ਅਦਾਲਤਾਂ ਵਿੱਚ ਲਗਭਗ 2266 ਕੇਸ ਸ਼ਾਮਲ ਕੀਤੇ ਗਏ।ਜਿਨ੍ਹਾਂ ਵਿਚੋਂ 817 ਕੇਸਾਂ ਦਾ ਨਿਪਟਾਰਾ ਕੀਤਾ ਗਿਆ ਅਤੇ ਲਗਭਗ 11,54,38,155/- ਰੁਪਏ ਦੀ ਰਕਮ ਮੁਆਵਜ਼ੇ ਵਜੋਂ ਸੈਟਲ ਕੀਤੀ ਗਈ।
ਕਪੂਰਥਲਾ ਵਿਖੇ ਜੂਡੀਸ਼ੀਅਲ ਬੈਂਚਾ ਦੀ ਪ੍ਰਧਾਨਗੀ ਕਿਸ਼ੋਰ ਕੁਮਾਰ ਜ਼ਿਲ੍ਹਾ ਅਤੇ ਸੈਸ਼ਨ ਜਜ ਕਪੂਰਥਲਾ, ਸ਼੍ਰੀਮਤੀ ਰਾਜਵਿੰਦਰ ਕੌਰ, ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਰਮਨ ਕੁਮਾਰ ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਪੂਰਥਲਾ, ਸ਼੍ਰੀਮਤੀ ਜ਼ਸਬੀਰ ਕੌਰ ਸਿਵਲ ਜੱਜ (ਸੀਨੀਅਰ ਡਵੀਜਨ) ਕਪੂਰਥਲਾ, ਸ਼੍ਰੀਮਤੀ ਮੋਨਿਕਾ ਲਾਂਬਾ ਚੀਫ ਜੁਡੀਸ਼ੀਅਲ ਮੇਜਿਸਟ੍ਰੇਟ ਕਪੂਰਥਲਾ, ਮਹੇਸ਼ ਕੁਮਾਰ ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਕਪੂਰਥਲਾ, ਸੁਸ਼ੀਲ ਬੋਧ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ), ਭੁਲੱਥ, ਸ਼੍ਰੀਮਤੀ ਪ੍ਰਿਅੰਕਾ ਸ਼ਰਮਾ, ਸਿਵਲ ਜੱਜ (ਜੂ.ਡੀ), ਮਿਸ ਪੂਨਮ ਕਸ਼ਅਪ, ਸਿਵਲ ਜੱਜ (ਜੂ.ਡੀ) ਕਪੂਰਥਲਾ ਵਲੋਂ ਕੀਤੀ ਗਈ।ਇਨ੍ਹਾਂ ਬੈਂਚਾਂ ਵਿੱਚ ਜੁਗਰਾਜ ਸਿੰਘ ਕਾਹਲੋਂ, ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਜੇ.ਜੇ.ਐਸ ਅਰੋੜਾ, ਮਿਸ ਪਰਮਜੀਤ ਕੌਰ ਕਾਹਲੋਂ, ਉਪ ਪ੍ਰਧਾਨ ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਿਊਸ਼ ਮਨਚੰਦਾ ਸੈਕਟਰੀ ਜ਼ਿਲ੍ਹਾ ਬਾਰ ਐਸੋਸੀਏਸ਼ਨ, ਪਰਮਜੀਤ ਹੰਸਪਾਲ, ਨਿਤਨ ਸ਼ਰਮਾ, ਹਮੀਸ਼ ਕੁਮਾਰ, ਪ੍ਰਦੀਪ ਕੁਮਾਰ ਠਾਕੁਰ, ਡੇਵਿਡ ਜੋਨ, ਅਜੈ ਕੁਮਾਰ, ਖਲਾਰ ਸਿੰਘ, ਚੰਦਰ ਸ਼ੇਖਰ, ਗਿਆਨ ਸਿੰਘ ਨੂਰਪੁਰੀ, ਮਨੀਸ਼ ਲੁਥਰਾ, ਅਬੀਸ਼ੇਕ ਢੰਲ ਅਤੇ ਸ਼੍ਰੀਮਤੀ ਮੰਜੂ ਬਾਲਾ ਐਡਵੋਕੇਟਸ ਅਤੇ ਸ਼੍ਰੀਮਤੀ ਜ਼ਯੋਤੀ ਧੀਰ ਅਤੇ ਸੰਜੀਵ ਅਗਰਵਾਲ ਸੋਸ਼ਲ ਵਰਕਰ ਵਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਉਪ ਮੰਡਲ ਫਗਵਾੜਾ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਸੁਖਵਿੰਦਰ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜਨ, ਫਗਵਾੜਾ, ਰਵੀਪਾਲ ਸਿੰਘ, ਸਿਵਲ ਜੱਜ (ਜੂਨੀਅਰ ਡਵੀਜਨ), ਫਗਵਾੜਾ ਅਤੇ ਜਾਗਇੰਦਰ ਸਿੰਘ, ਸਿਵਲ ਜੱਜ (ਜੂ.ਡੀ) ਫਗਵਾੜਾ ਵਲੋਂ ਕੀਤੀ ਗਈ।ਇਨ੍ਹਾਂ ਬੈਂਚਾਂ ਵਿੱਚ ਸੁਖਵਿੰਦਰ ਸਿੰਘ, ਜਤਿੰਦਰ ਠਾਕੁਰ, ਗੁਰਦੀਪ ਸੰਗਰ ਐਡਵੋਕੇਟ ਅਤੇ ਮਲਕੀਤ ਸਿੰਘ ਰਘਬੋਤਰਾ, ਅਸ਼ਵਨੀ ਕੋਹਲੀ ਅਤੇ ਅਸ਼ੋਕ ਚੱਢਾ ਸੋਸ਼ਲ ਵਰਕਰਾਂ ਵਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
ਉਪ ਮੰਡਲ ਸੁਲਤਾਨਪੁਰ ਲੋਧੀ ਵਿਖੇ ਜੂਡੀਸ਼ੀਅਲ ਬੈਂਚਾਂ ਦੀ ਪ੍ਰਧਾਨਗੀ ਰਛਪਾਲ ਸਿੰਘ, ਐਡੀਸ਼ਨਲ ਸਿਵਲ ਜੱਜ (ਸੀਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਅਤੇ ਮਿਸ ਸ਼ਰੂਤੀ, ਸਿਵਲ ਜੱਜ (ਜੂਨੀਅਰ ਡਵੀਜ਼ਨ), ਸੁਲਤਾਨਪੁਰ ਲੋਧੀ ਨੇ ਕੀਤੀ।ਇਨ੍ਹਾਂ ਬੈਂਚਾਂ ਵਿੱਚ ਦਲਬੀਰ ਸਿੰਘ, ਵਕੀਲ, ਭੁਪਿੰਦਰ ਸਿੰਘ ਵਕੀਲ, ਤਰੁਣ ਕੰਬੋਜ ਅਤੇ ਸ਼੍ਰੀਮਤੀ ਭੁਪਿੰਦਰ ਕੌਰ, ਵਕੀਲ ਵਲੋਂ ਬਤੌਰ ਮੈਂਬਰ ਭਾਗ ਲਿਆ ਗਿਆ।
Check Also
ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ
ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …
Punjab Post Daily Online Newspaper & Print Media