Saturday, March 14, 2026

ਨੌਸਰਬਾਜ਼ ਵਲੋਂ ਪ੍ਰਵਾਸੀ ਮਜ਼ਦੂਰ ਦੇ ਠੱਗੇ 6000 ਰੁਪਏ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਨੇ ਵਾਪਸ ਦਿਵਾਏ

ਦੁੱਖੀ ਕਾਂਗਰਸੀ ਵਿਧਾਇਕ ਆਪਣੀ ਗੈਰਤ ਮੂਹਰੇ ਰੱਖ ਕੇ ਵਿਧਾਇਕੀ ਤੋਂ ਅਸਤੀਫੇ ਦੇ ਦੇਣ -ਕੈਪਟਨ ਮਹਿੰਦਰ ਸਿੰਘ

ਸਮਰਾਲਾ, 15 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਭ੍ਰਿਸ਼ਟਾਚਾਰ ਵਿਰੋਧੀ ਫਰੰਟ (ਰਜਿ:) ਸਮਰਾਲਾ ਦੀ ਮਾਸਿਕ ਮੀਟਿੰਗ ਅਵਤਾਰ ਸਿੰਘ ਉਟਾਲਾਂ ਦੀ PPNJ1512201923ਪ੍ਰਧਾਨਗੀ ਹੇਠ ਫਰੰਟ ਦੇ ਦਫਤਰ ਵਿਖੇ ਕੀਤੀ ਗਈ।ਮੀਟਿੰਗ ਵਿਚ ਖਮਾਣੋਂ ਅਤੇ ਮਾਛੀਵਾੜਾ ਇਕਾਈਆਂ ਨੇ ਅਹੁਦੇਦਾਰਾਂ ਅਤੇ ਮੈਂਬਰਾਂ ਨੇ ਵੀ ਹਿਸਾ ਲਿਆ।ਮੀਟਿੰਗ ਦੀ ਸ਼ੁਰੂਆਤ ਜਨਰਲ ਸਕੱਤਰ ਸ਼ਵਿੰਦਰ ਸਿੰਘ ਫਰੰਟ ਦੀ ਪਿਛਲੇ ਮਹੀਨੇ ਦੀਆਂ ਗਤੀਵਿਧੀਆਂ ਤੇ ਝਾਤ ਪੁਆਈ ਸਭ ਤੋਂ ਪਹਿਲਾਂ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਵਲੋਂ ਇਕ ਪ੍ਰਵਾਸੀ ਮਜ਼ਦੂਰ ਲਲਿਤ ਯਾਦਵ ਦੇ 6000/- ਰੁਪਏ ਏ.ਟੀ.ਐਮ ਵਿੱਚੋਂ ਠੱਗੀ ਕਰਕੇ ਜਿਸ ਨੇੜਲੇ ਪਿੰਡ ਦੇ ਨੌਸਰਬਾਜ਼ ਨੇ ਆਪਣੇ ਖਾਤੇ ਵਿੱਚ ਜਮਾਂ ਕਰਾ ਲਏ ਸਨ, ਉਸ ਨੂੰ ਪੁਲਿਸ ਦੀ ਮਦਦ ਨਾਲ ਵਾਪਸ ਦਿਵਾਏ ਗਏ।ਅਜਕਲ ਪੰਜਾਬ ਕੀ ਪੂਰੇ ਭਾਰਤ ਵਿੱਚ ਅਸ਼ਾਂਤੀ ਦੇ ਮਹੌਲ ‘ਤੇ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ।ਉਨਾਂ ਕਿਹਾ ਕਿ ਸਾਰੇ ਪਾਸੇ ਡੇਰਾਵਾਦ ਪੈਰ ਪਸਾਰ ਚੁੱਕਾ ਹੈ, ਇਹ ਡੇਰਿਆਂ ਦੇ ਬਾਬੇ ਰਾਜਨੀਤਕ ਲੋਕਾਂ ਦਾ ਵੋਟ ਬੈਂਕ ਹਨ।ਜਦੋਂ ਤੱਕ ਦੇਸ਼ ਵਿੱਚ ਇਹ ਅਖੌਤੀ ਡੇਰਿਆਂ ਦੇ ਬਾਬੇ ਪੈਰ ਪਸਾਰੀ ਬੈਠੇ ਰਹਿਣਗੇ ਉਦੋਂ ਤਕ ਕਿਸੇ ਤਰ੍ਹਾਂ ਦੀ ਕ੍ਰਾਂਤੀ ਜਾਂ ਵਿਕਾਸ ਨਹੀਂ ਹੋ ਸਕਦਾ। ਕੈਪਟਨ ਮਹਿੰਦਰ ਸਿੰਘ ਜਟਾਣਾ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਹਰੇਕ ਫਰੰਟ ‘ਤੇ ਫੇਲ੍ਹ ਹੋਈ ਹੈ, ਹੁਣ ਖਜਾਨਾ ਖਾਲੀ ਹੋਣ ਦੇ ਬਹਾਨੇ ਲਾ ਕੇ ਮੁਲਾਜਮਾਂ ਦੀਆਂ ਤਨਖਾਹਾਂ ਦੇਣ ਤੋਂ ਵੀ ਭੱਜ ਰਹੀ ਹੈ।ਖੁਦ ਕਾਂਗਰਸੀ ਵਿਧਾਇਕ ਮੌਜੂਦਾ ਸਰਕਾਰ ਤੋਂ ਬੇਹੱਦ ਦੁਖੀ ਹਨ। ਉਨ੍ਹਾਂ ਦੁੱਖੀ ਕਾਂਗਰਸੀ ਵਿਧਾਇਕਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਗੈਰਤ ਨੂੰ ਮੂਹਰੇ ਰੱਖ ਕੇ ਆਪਣੇ ਵਿਧਾਇਕ ਪਦਾਂ ਤੋਂ ਅਸਤੀਫੇ ਦੇ ਦੇਣ।
ਕੇਵਲ ਸਿੰਘ ਮੰਜਾਲੀਆਂ ਨੇ ਕਿਹਾ ਕਿ ਪੰਜਾਬ ਵਿੱਚ ਰੇਤ ਮਾਫ਼ੀਆ ਅਤੇ ਨਸ਼ਾ ਮਾਫ਼ੀਆ ਪੂਰੇ ਜੋਰਾਂ ਨਾਲ ਰਾਜਨੀਤਕ ਲੋਕਾਂ ਦੀ ਸ਼ਹਿ ‘ਤੇ ਚੱਲ ਰਿਹਾ ਹੈ।ਰੋਜਾਨਾਂ ਇੱਕ ਦੂਜੇ ‘ਤੇ ਦੂਸ਼ਣਬਾਜ਼ੀ ਕਰਕੇ ਆਮ ਲੋਕਾਂ ਦਾ ਧਿਆਨ ਉਧਰ ਲਾਈ ਰੱਖਦੇ ਹਨ ਅਤੇ ਆਪਣੇ ਨਜਾਇਜ਼ ਧੰਦੇ ਉਸੇ ਤਰ੍ਹਾਂ ਚਾਲੂ ਰੱਖੇ ਹੋਏ ਹਨ।ਕੇਵਲ ਸਿੰਘ ਹੇਡੋਂ ਬੇਟ ਨੇ ਫਰੰਟ ਕੇ ਕੰਮਾਂ ਦੀ ਸਲਾਘਾ ਕਰਦਿਆਂ ਕਿ ਫਰੰਟ ਦੀਆਂ ਤਿੰਨੋਂ ਇਕਾਈਆਂ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਆਪੋ ਆਪਣੀਆਂ ਇਕਾਈਆਂ ਵਿੱਚ ਨਵੇਂ ਨੌਜਵਾਨਾਂ ਦੀ ਭਰਤੀ ਕਰਨ ਤਾਂ ਜੋ ਸਰਕਾਰੀ ਦਫਤਰਾਂ ਅੰਦਰ ਫੈਲੇ ਭ੍ਰਿਸ਼ਟਾਚਾਰ ਅਤੇ ਆਪ ਮੁਹਾਰੀ ਹੋ ਚੁੱਕੀ ਅਫਸਰਸ਼ਾਹੀ ਨੂੰ ਨੱਥ ਪਾਈ ਜਾ ਸਕੇ।ਦੀਪ ਦਿਲਵਰ ਨੇ 10 ਦਸੰਬਰ ਨੂੰ 1948 ਨੂੰ ਸਥਾਪਤ ਹੋਏ ਹਿਊਮਨ ਰਾਈਟਸ ਦਿਵਸ ਦੀ ਮੁਬਾਰਕਬਾਦ ਦਿੱਤੀ ਅਤੇ ਕਿਹਾ ਕਿ ਕਾਨੂੰਨ ਸਖ਼ਤੀ ਨਾਲ ਲਾਗੂ ਕੀਤੇ ਜਾਣੇ ਚਾਹੀਦੇ ਹਨ। ਉਨਾਂ ਕਿਹਾ ਕਿ ਅਜਕਲ ਆਮ ਲੋਕਾਂ ਦੀ ਹਾਲਤ ਬਹੁਤ ਕਮਜ਼ੋਰ ਹੋ ਚੁੱਕੀ ਹੈ, ਸਰਕਾਰੀ ਦਫਤਰਾਂ ਦੀ ਅਫਸਰਸ਼ਾਹੀ ਰਾਜਨੀਤਕ ਵਿਅਕਤੀਆਂ ਦੇ ਇਸ਼ਾਰੇ ਉਪਰ ਚੱਲ ਰਹੀ ਹੈ।
ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਮਾਸਟਰ ਪ੍ਰੇਮ ਨਾਥ, ਸੰਤ ਸਿੰਘ, ਕਾਮਰੇਡ ਜਸਵੰਤ ਸਿੰਘ, ਜਗਤਾਰ ਸਿੰਘ, ਦਰਸ਼ਨ ਸਿੰਘ ਕੰਗ, ਬਲਬੀਰ ਸਿੰਘ ਚਹਿਲਾਂ, ਮਲਕੀਤ ਸਿੰਘ ਚਹਿਲਾਂ, ਸੁਖਵਿੰਦਰ ਸਿੰਘ ਚਹਿਲਾਂ, ਰਵਿੰਦਰ ਕੌਰ, ਮਨਜੀਤ ਕੌਰ ਆਦਿ ਤੋਂ ਇਲਾਵਾ ਫਰੰਟ ਦੇ ਮੈਂਬਰ ਸ਼ਾਮਲ ਸਨ।

Check Also

ਖਾਲਸਾ ਕਾਲਜ ਵਿਖੇ ‘ਟੌਪਰਾਂ ਦਾ ਅਸਲ ਰਾਜ਼’ ਵਿਸ਼ੇ ’ਤੇ ਸੈਮੀਨਾਰ

ਅੰਮ੍ਰਿਤਸਰ, 13 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਣਜ ਅਤੇ ਵਪਾਰ ਪ੍ਰਸ਼ਾਸਨ ਵਿਭਾਗ ਵੱਲੋਂ …

Leave a Reply