ਟੁੱਟੀਆਂ ਸੜਕਾਂ ਤੇ ਅਵਾਰਾ ਪਸ਼ੂਆਂ ਦੇ ਮਸਲੇ ਵਿਚਾਰੇ ਗਏ
ਸਮਰਾਲਾ, 15 ਦਸੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਇਲਾਕੇ ਦੀ ਪ੍ਰਸਿੱਧ ਸਮਾਜਸੇਵੀ ਸੰਸਥਾ ਸਮਰਾਲਾ ਸ਼ੋਸ਼ਲ ਵੈੱਲਫੇਅਰ ਸੁਸਾਇਟੀ ਦੀ
ਵਿਸ਼ੇਸ਼ ਇਕੱਤਰਤਾ ਸੰਸਥਾ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ ਦੀ ਪ੍ਰਧਾਨਗੀ ਹੇਠ ਹੋਈ।ਜਿਸ ਵਿੱਚ ਇੱਕ ਲਿਖਤੀ ਮਤੇ ਰਾਹੀਂ ਸੁਸਇਟੀ ਦੇ ਖਾਲੀ ਪਏ ਅਹੁਦੇਦਾਰਾਂ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ ਜਿਸ ਵਿੱਚ ਸਰਬਣ ਸਿੰਘ ਸਮਰਾਲਾ ਨੂੰ ਸੀਨੀਅਰ ਮੀਤ ਪ੍ਰਧਾਨ, ਦੀਪ ਦਿਲਬਰ ਕੋਟਾਲਾ ਨੂੰ ਜਨਰਲ ਸਕੱਤਰ ਅਤੇ ਨੀਰਜ ਸਿਹਾਲਾ ਨੂੰ ਸਹਾਇਕ ਸਕੱਤਰ ਨਿਯੁੱਕਤ ਕੀਤਾ ਗਿਆ।ਇਸ ਤੋਂ ਇਲਾਵਾ ਮੀਟਿੰਗ ਵਿੱਚ ਸਮਰਾਲਾ ਸ਼ਹਿਰ ਅਤੇ ਇਲਾਕੇ ਨੂੰ ਦਰਪੇਸ਼ ਸਮੱਸਿਆਵਾਂ ਸਬੰਧੀ ਭਰਵੀਂ ਵਿਚਾਰ ਚਰਚਾ ਕੀਤੀ ਗਈ ਜਿਸ ਵਿੱਚ ਖਾਸ ਤੌਰ ’ਤੇ ਟੁੱਟੀਆਂ ਸੜਕਾਂ ਦਾ ਮੁੱਦਾ ਵਿਚਾਰਿਆ ਗਿਆ।ਇਸ ਤੋਂ ਇਲਾਵਾ ਸਮੁੱਚੇ ਅਹੁਦੇਦਾਰਾਂ ਨੇ ਸਮਰਾਲਾ ਇਲਾਕੇ ਦੀਆਂ ਸੜਕਾਂ ਤੇ ਘੁੰਮਦੇ ਅਵਾਰਾ ਪਸ਼ੂਆਂ ਦੇ ਵੱਗਾਂ ’ਤੇ ਚਿੰਤਾ ਜਾਹਰ ਕੀਤੀ ਕਿਉਂਕਿ ਇਨ੍ਹਾਂ ਕਾਰਨ ਆਏ ਦਿਨ ਹਾਦਸੇ ਵਾਪਰ ਰਹੇ ਹਨ।ਜਨਰਲ ਸਕੱਤਰ ਦੀਪ ਦਿਲਬਰ ਨੇ ਕਿਹਾ ਕਿ ਲੁਧਿਆਣਾ-ਚੰਡੀਗੜ੍ਹ ਨੈਸ਼ਨਲ ਹਾਈਵੇ ਉਪਰ ਫਿਰਦੇ ਇਹ ਅਵਾਰਾ ਪਸ਼ੂ ਆਉਣ ਵਾਲੇ ਦਿਨਾਂ ਵਿੱਚ ਪੈਣ ਵਾਲੀ ਧੁੰਦ ਕਾਰਨ ਕਿਸੇ ਵੱਡੇ ਹਾਦਸੇ ਦਾ ਕਾਰਨ ਨਾ ਬਣਨ।ਇਸ ਤੋਂ ਇਲਾਵਾ ਪਿੰਡ ਦਿਆਲਪੁਰਾ ਤੋਂ ਲੈ ਕੇ ਸਮਰਾਲਾ ਸ਼ਹਿਰ ਤੱਕ ਸੜਕ ਦੇ ਦੋਨੋਂ ਪਾਸੇ ਖੜ੍ਹੀਆਂ ਝਾੜੀਆਂ ਦੀ ਸਬੰਧਿਤ ਮਹਿਕਮੇ ਤੋਂ ਸਫਾਈ ਕਰਵਾਉਣ ਲਈ ਐਸ.ਡੀ.ਐਮ ਸਮਰਾਲਾ ਨੂੰ ਬੇਨਤੀ ਕੀਤੀ।
ਇਸ ਮੀਟਿੰਗ ਵਿੱਚ ਇੰਦਰੇਸ਼ ਜੈਦਕਾ ਵਾਈਸ ਚੇਅਰਮੈਨ, ਦੀਪ ਦਿਲਬਰ, ਨੀਰਜ਼ ਸਿਹਾਲਾ, ਸਰਬਣ ਸਮਰਾਲਾ, ਜਗਤਾਰ ਸਿੰਘ ਦਿਆਲਪੁਰਾ, ਇੰਦਰਜੀਤ ਸਿੰਘ ਕੰਗ, ਅਮਨਦੀਪ ਕੌਸ਼ਲ, ਅਮਰਜੀਤ ਸਿੰਘ ਬੁਆਲ, ਐਡਵੋਕੇਟ ਗਗਨਦੀਪ ਥਾਪਰ, ਸੁਰਿੰਦਰ ਸਿੰਘ ਬਿੱਟੂ ਬੇਦੀ ਅਤੇ ਮਨਪ੍ਰੀਤ ਸਿੰਘ ਘੁਲਾਲ ਸ਼ਾਮਲ ਸਨ।
Punjab Post Daily Online Newspaper & Print Media