Thursday, June 25, 2026

30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ‘ਚ ਏਅਰ ਇੰਡੀਆ ਤੇ ਚੰਡੀਗੜ੍ਹ ਇਲੈਵਨ ਜਿੱਤੇ

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ – ਸੰਧੂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਹਾਕੀ ਸਟੇਡੀਅਮ ਦੇ ਵਿਚ ਖੇਡੇ ਜਾ ਰਹੇ 30ਵੇਂ ਆਲ ਇੰਡੀਆ ਲਾਲ PPNJ1712201910ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੇ ਵਿਚੋਂ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਤੇ ਚੰਡੀਗੜ੍ਹ ਇਲੈਵਨ ਨੇ ਮੈਚ ਜਿੱਤ ਕੇ ਅਗਲੇ ਗੇੜ ਵਿੱਚ ਪ੍ਰਵੇਸ਼ ਕੀਤਾ।ਟੀਮਾਂ ਨਾਲ ਜਾਣ ਪਛਾਣ ਡਾ ਕੰਵਰ ਮਨਦੀਪ ਸਿੰਘ ਢਿੱਲੋਂ (ਜਿੰਮੀ) ਸਹਾਇਕ ਡਾਇਰੈਕਟਰ ਸਪੋਰਟਸ ਤੇ ਸ਼ੇਰ ਜੰਗ ਸਿੰਘ ਹੁੰਦਲ ਡੀ.ਪੀ.ਆਰ.ਓ ਅੰਮ੍ਰਿਤਸਰ ਨੇ ਕੀਤੀ।
              ਐਚ.ਐਸ ਬਾਜਵਾ ਸਹਾਇਕ ਕਮਿਸ਼ਨਰ ਐਕਸਾਈਜ, ਸਾਬਕਾ ਸੰਸਦ ਮੈਂਬਰ ਕਮਲ ਚੌਧਰੀ, ਕੇ.ਡੀ ਪਰਾਸ਼ਰ, ਬ੍ਰਿਗੇਡੀਅਰ ਹਰਚਰਨ ਸਿੰਘ, ਗੁਰਮੀਤ ਸਿੰਘ ਮੀਤਾ, ਅਜਿੰਦਰਪਾਲ ਸਿੰਘ, ਉਲੰਪਅਨ ਬਲਵਿੰਦਰ ਸਿੰਘ ਸ਼ੰਮੀ ਤੇ ਰਾਕੇਸ਼ ਭਾਟੀਆ ਹਾਜਰ ਸਨ। ਅੱਜ ਦੇ ਪਹਿਲੇ ਮੈਚ ਵਿਚ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਐਨ.ਸੀ.ਈ.ਓ ਸੋਨੀਪਤ ਤੇ 3-1 ਨਾਲ ਜਿੱਤ ਹਾਸਲ ਕੀਤੀ।ਇਸ ਮੈਚ ਦੇ ਵਿਚੋਂ ਵਿਸ਼ਨੂ ਕਾਂਤ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।ਇਸ ਮੈਚ ਵਿਚੋਂ ਏਅਰ ਇੰਡੀਆ ਵੱਲੋਂ ਪਹਿਲਾ ਗੋਲ ਪੈਨਲਟੀ ਕਾਰਨਰ ਰਾਹੀਂ ਫਰਾਜ਼ ਮੁਹੰਮਦ ਨੇ ਕੀਤਾ ਤੇ ਦੂਜਾ ਮੈਦਾਨੀ ਗੋਲ ਰਹੀਲ ਮੁਹੰਮਦ ਨੇ ਕੀਤਾ ਤੇ ਤੀਜਾ ਗੋਲ ਪੈਨਾਲਟੀ ਕਾਰਨਰ ਰਾਂਹੀ ਜੁਗਿੰਦਰ ਸਿੰਘ ਨੇ ਕੀਤਾ ਤੇ ਸੋਨੀਪਤ ਵੱਲੋਂ ਇਕੋ ਇਕ ਗੋਲ ਪੰਕਜ ਨੇ ਕੀਤਾ।ਦੂਜੇ ਮੈਚ ਦੇ ਵਿਚੋਂ ਚੰਡੀਗੜ੍ਹ ਇਲੈਵਨ ਨੇ ਹਾਕੀ ਭੋਪਾਲ ਤੇ 7-0 ਨਾਲ ਜਿੱਤ ਦਰਜ ਕੀਤੀ।ਇਸ ਮੈਚ ‘ਚ ਅਮਨਦੀਪ ਚੰਡੀਗੜ੍ਹ ਨੂੰ ਮੈਨ ਆਫ ਦੀ ਮੈਚ ਐਲਾਨਿਆ ਗਿਆ।
             ਚੰਡੀਗੜ੍ਹ ਇਲੈਵਨ ਵੱਲੋਂ ਅਰਸ਼ਦੀਪ ਸਿੰਘ ਨੇ ਤਿੰਨ, ਜੋਗਾ ਸਿੰਘ, ਯਸ਼ਦੀਪ ਗੋਇਲ, ਮਨਜਿੰਦਰ ਸਿੰਘ ਤੇ ਹਾਸ਼ਿਮ ਨੇ ਇਕ ਇਕ ਗੋਲ ਕਰਕੇ ਟੀਮ ਨੂੰ ਸ਼ਾਨਦਾਰ ਜਿੱਤ ਦਿਵਾਈ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply