Tuesday, November 24, 2026

ਪਹਿਲ ਸੁਸਾਇਟੀ’ ਰਾਹੀਂ ਸਬ ਵੀਜ਼ਨਾਂ ‘ਚ ਵੰਡੇ ਗਏ ਮੁਫਤ ਕੰਬਲ – ਘਨਸ਼ਿਆਮ ਥੋਰੀ

ਲੌਂਗੋਵਾਲ, 17 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਖਤ ਠੰਢ ਪੈਣ ਦੇ ਮੱਦੇਨਜ਼ਰ ਝੁੱਗੀਆਂ-ਝੌਂਪੜੀਆਂ ਅਤੇ ਬੇਘਰੇ ਵਿਅਕਤੀਆਂ ਨੂੰ ਆਉਦੀ PPNJ1712201911ਮੁਸ਼ਕਲ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸੰਗਰੂਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਨੇਕ ਉਪਰਾਲਾ ਕਰਦੇ ਹੋਏ ‘ਪਹਿਲ ਸੁਸਾਇਟੀ’ ਵੱਲੋਂ ਜ਼ਿਲੇ ਦੀਆਂ ਵੱਖ-ਵੱਖ ਸਬ ਡਵੀਜ਼ਨਾਂ ਵਿੱਚ ਲੋੜਵੰਦਾਂ ਨੂੰ ਮੁਫ਼ਤ ਕੰਬਲ ਮੁਹੱਈਆ ਕਰਵਾਏ ਗਏ ਹਨ।ਇਸੇ ਤਹਿਤ ਸਬ ਡਿਵੀਜ਼ਨ ਦਿੜਬਾ ਦੇ ਉਪ ਮੰਡਲ ਮੈਜਿਸਟ੍ਰੇੇਟ ਮਨਜੀਤ ਸਿੰਘ ਚੀਮਾ ਦੇ ਦਫਤਰ ਵਿਖੇੇ ਬੇਘਰੇ ਅਤੇ ਝੁੱਗੀਆਂ-ਝੌਂਪੜੀਆਂ ਵਾਲੇ ਵਿਅਕਤੀਆਂ ਨੂੰ ਕੰਬਲ ਵੰਡੇ ਗਏ ਹਨ।
            ਡਿਪਟੀ ਕਮਿਸ਼ਨਰ ਥੋਰੀ ਨੇ ਆਖਿਆ ਕਿ ਸਖਤ ਠੰਢ ਹੋਣ ਕਾਰਨ ਉਨਾਂ ਨੇ ‘ਪਹਿਲ ਸੁਸਾਇਟੀ’ ਰਾਹੀਂ ਸਾਰੇ ਐਸ.ਡੀ.ਐਮ ਨੂੰ ਵੰਡਣ ਲਈ ਕੰੰਬਲ ਦਿੱਤੇ ਜਾ ਰਹੇ ਹਨ।ਇਸ ਤੋਂ ਪਹਿਲਾਂ ਲਹਿਰਾ, ਮੂਨਕ ਤੇ ਹੋਰ ਸਬ-ਡਵੀਜ਼ਨਾਂ ’ਚ ਇਹ ਨਿਮਾਣਾ ਜਿਹਾ ਉਪਰਾਲਾ ਕੀਤਾ ਗਿਆ ਹੈ ।
                 ਦੱਸਣਯੋਗ ਹੈ ਕਿ ਪਿਛਲੇ ਸਾਲ ਵੀ ‘ਪਹਿਲ ਸੁਸਾਇਟੀ’ ਵੱਲੋਂ ਠੰਢ ਦੇ ਦਿਨਾਂ ਦੌਰਾਨ ਸਮਾਜ ਸੇਵਾ ਵਜੋਂ ਜਨਤਕ ਸਥਾਨਾਂ ਜਿਵੇਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਦੇ ਆਲੇ-ਦੁਆਲੇ ਰਾਤ ਕੱਟਦੇ ਪਰਵਾਸੀ ਮਜ਼ਦੂਰਾਂ, ਰਿਕਸ਼ਾ ਚਾਲਕਾਂ ਤੇ ਬਜ਼ੁਰਗ ਰਾਹਗੀਰਾਂ, ਝੁੱਗੀਆਂ ਝੌਪੜੀਆਂ ਵਿੱਚ ਰਹਿਣ ਵਾਲੇ ਗਰੀਬ ਲੋਕਾਂ, ਬਿਰਧ ਆਸ਼ਰਮਾਂ, ਪਿੰਗਲਵਾੜੇ ਆਦਿ ਵਿਚ ਕੰਬਲਾਂ ਦੀ ਵੰਡ ਕੀਤੀ ਗਈ ਸੀ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply