Tuesday, May 26, 2026

ਪੰਜਾਬ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਡਿਜ਼ੀਟਲ ਮਿਊਜ਼ੀਅਮ ਰਿਹਾ ਖਿੱਚ ਦਾ ਕੇਂਦਰ

ਲੌਂਗੋਵਾਲ, 17 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸਰਕਾਰੀ ਰਣਬੀਰ ਕਾਲਜ ਸੰਗਰੂਰ ਵਿਖੇ ਚੱਲ ਰਹੇ ਡਿਜ਼ੀਟਲ ਮਿਊਜ਼ੀਅਮ ਵਿਚ ਅੱਜ ਦੂਜੇ PPNJ1712201912ਦਿਨ ਵੀ ਵੱਡੀ ਗਿਣਤੀ ‘ਚ ਵਿਦਿਆਰਥੀਆਂ ਤੇ ਆਮ ਲੋਕਾਂ ਨੇ ਗੀਤ ਅਤੇ ਸੰਗੀਤ `ਤੇ ਆਧਾਰਿਤ ਵਿਸ਼ੇਸ ਪ੍ਰੋਗਰਾਮਾਂ ਦਾ ਆਨੰਦ ਮਾਣਿਆ। ਪੰਜਾਬ ਸਰਕਾਰ ਵੱਲੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸਮਾਗਮਾਂ ਦੀ ਲੜੀ ਤਹਿਤ ਵਿਸ਼ੇਸ਼ ਤੌਰ `ਤੇ ਤਿਆਰ ਕਰਵਾਏ ਗਏ ਡਿਜ਼ੀਟਲ ਮਿਊਜ਼ੀਅਮ ਦੀ ਬਾਹਰੀ ਅਤੇ ਅੰਦਰੂਨੀ ਰੂਪ-ਰੇਖਾ ਵੀ ਲੋਕਾਂ ਲਈ ਖਿੱਚ ਦਾ ਕੇਂਦਰ ਬਣੀ ਹੋਈ ਹੈ।ਮਿਊਜ਼ੀਅਮ ਅੰਦਰ ਦੋ ਹਿੱਸਿਆਂ ਵਿੱਚ ਨਿਰਵਿਘਨ ਚਲਾਏ ਜਾ ਰਹੇ ਡਿਜ਼ੀਟਲ ਸ਼ੋਅ ਗੁਰੂ ਇਤਿਹਾਸ ਨੂੰ ਵਿਲੱਖਣ ਗੀਤ ਅਤੇ ਸੰਗੀਤ ਵਿਚ ਪਰੋਅ ਕੇ ਅਲੌਕਿਕ ਨਜ਼ਾਰਾ ਪੇਸ਼ ਕਰਦੇ ਹਨ।
       ਸਖ਼ਤ ਠੰਢ ਤੇ ਸੀਤ ਹਵਾਵਾਂ ਦੇ ਬਾਵਜੂਦ ਵੀ ਦਿਨ ਭਰ ਵੱਖ-ਵੱਖ ਵਿਦਿਅਕ ਅਦਾਰਿਆਂ ਦੇ ਵਿਦਿਆਰਥੀ, ਅਧਿਆਪਨ ਅਮਲਾ, ਸ਼ਹਿਰੀ ਤੇ ਪੇਂਡੂ ਇਲਾਕਿਆਂ ਦੇ ਲੋਕ ਵਹੀਰਾਂ ਘੱਤ ਕੇ ਡਿਜ਼ੀਟਲ ਮਿਊਜ਼ੀਅਮ ਵਿਚ ਪੁੱਜਦੇ ਰਹੇ ਅਤੇ ਆਧੁਨਿਕ ਤਕਨੀਕਾਂ ਨਾਲ ਤਿਆਰ ਕੀਤੇ ਗਏ ਗੁਰਬਾਣੀ ਆਧਾਰਿਤ ਸ਼ੋਆਂ ਦਾ ਆਨੰਦ ਮਾਣਦੇ ਰਹੇ। ਵਡ ਅਕਾਰੀ ਐਲ.ਈ.ਡੀ ਸਕਰੀਨਾਂ ਅਤੇ ਹੈਡ ਫੋਨ ਦੇ ਜ਼ਰੀਏ ਗੁਰੂ ਸਾਹਿਬ ਦੇ ਜੀਵਨ ਅਤੇ ਉਨ੍ਹਾਂ ਦੀਆਂ ਸਿੱਖਿਆਵਾਂ ਬਾਰੇ ਜਾਣਕਾਰੀ ਹਾਸਲ ਕਰਨ ਤੋਂ ਬਾਅਦ ਵਿਦਿਆਰਥੀਆਂ ਨੇ ਆਪਣੀ ਪ੍ਰਤਿਕਿਰਿਆ ਜ਼ਾਹਿਰ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦਾ ਇਹ ਬਿਹਤਰੀਨ ਉਪਰਾਲਾ ਹੈ ਅਤੇ ਇਸ ਰਾਹੀਂ ਗਿਆਨ ਵਿੱਚ ਵਾਧਾ ਹੁੰਦਾ ਹੈ।
           ਡਿਜ਼ੀਟਲ ਮਿਊਜ਼ੀਅਮ ਦੀ ਖੂਬਸੂਰਤ ਆਰਜ਼ੀ ਇਮਾਰਤ ਦੇ ਬਾਹਰੀ ਹਿੱਸੇ ਵਿੱਚ ਲਗਾਈਆਂ ਗਈਆਂ ਧਾਰਮਿਕ ਅਸਥਾਨਾਂ ਦੀਆਂ ਤਸਵੀਰਾਂ ਤੇ ਸਥਾਪਤ ਕੀਤੇ ਗਏ ਧਾਰਮਿਕ ਚਿੰਨ੍ਹ ਦੇ ਅੱਗੇ ਤਸਵੀਰਾਂ ਖਿਚਵਾਉਣ ਵਾਲਿਆਂ ਦਾ ਵੀ ਤਾਂਤਾ ਲੱਗਾ ਰਿਹਾ।ਹਰ ਕੋਈ ਇਨ੍ਹਾਂ ਪਲਾਂ ਨੂੰ ਸੈਲਫ਼ੀਆਂ ਤੇ ਤਸਵੀਰਾਂ ਰਾਹੀਂ ਆਪਣੀ ਯਾਦ ਵਿੱਚ ਸਮੇਟ ਰਿਹਾ ਹੈ।ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਜ਼ਿਲ੍ਹੇ ਦੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਡਿਜ਼ੀਟਲ ਮਿਊਜ਼ੀਅਮ 17 ਦਸੰਬਰ ਨੂੰ ਵੀ ਸਵੇਰੇ 7 ਵਜੇ ਤੋਂ ਸ਼ਾਮ 5 ਵਜੇ ਤੱਕ ਖੁੱਲ੍ਹਾ ਰਹੇਗਾ ਅਤੇ ਵੱਧ ਤੋਂ ਵੱਧ ਲੋਕਾਂ ਨੂੰ ਇਸ ਮਿਊਜ਼ੀਅਮ ਰਾਹੀਂ ਗੁੁਰੂ ਸਾਹਿਬ ਦੇ ਜੀਵਨ ਨੂੰ ਡਿਜ਼ੀਟਲ ਤਕਨੀਕਾਂ ਰਾਹੀਂ ਪੇਸ਼ ਕਰਨ ਦੇ ਨਿਵੇਕਲੇ ਉਪਰਾਲੇ ਦਾ ਆਨੰਦ ਜ਼ਰੂਰ ਮਾਨਣਾ ਚਾਹੀਦਾ ਹੈ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply