Tuesday, May 26, 2026

ਅੰਤਰ-ਕਾਲਜ ਫੁੱਟਬਾਲ ਅਤੇ ਕਰਾਟੇ ਚੈਂਪੀਅਨਸ਼ਿਪ `ਤੇ ਬੀ.ਬੀ.ਕੇ.ਡੀ.ਏ.ਵੀ ਕਾਲਜ ਕਾਬਜ਼

ਅੰਮ੍ਰਿਤਸਰ, 17 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) -ਗੁਰੂ ਨਾਨਕ ਦੇਵ ਯੂਨੀਵਰਸਿਟੀ `ਚ ਅੰਤਰ-ਕਾਲਜ ਫੁੱਟਬਾਲ ਅਤੇ ਕਰਾਟੇ ਦੀਆਂ PPNJ1712201919ਸਮਾਪਤ ਹੋਈਆਂ ਖੇਡਾਂ ਦੇ ਵਿਚ ਬੀ.ਬੀ.ਕੇ.ਡੀ.ਏ.ਵੀ ਕਾਲਜ ਅੰਮ੍ਰਿਤਸਰ ਦੀ ਝੰਡੀ ਰਹੀ। ਦੋਵਾਂ ਖੇਡਾਂ ਦੇ ਵਿਚ ਟੀਮਾਂ ਦੇ ਕੋਚਾਂ ਅਤੇ ਖਿਡਾਰੀਆਂ ਨੂੰ ਟਰਾਫੀਆਂ ਦੇ ਕੇ ਉਚੇਚੇ ਤੌਰ `ਤੇ ਸਨਮਾਨਿਤ ਕੀਤਾ ਗਿਆ।
            ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਕੈਂਪਸ ਵਿਚ ਸਥਿਤ ਮਲਟੀਪਰਪਜ਼ ਜ਼ਿਮਨੇਜ਼ੀਅਮ ਹਾਲ ਵਿਚ ਖਿਡਾਰੀਆਂ ਦਾ ਜੋਸ਼ ਉਦੋਂ ਪੂਰੇ ਉਤਸ਼ਾਹ ਵਿਚ ਸੀ ਜਦੋਂ ਉਨ੍ਹਾਂ ਦੀਆਂ ਮਿਹਨਤਾਂ ਰੰਗ ਲਿਆਈਆਂ ਅਤੇ ਉਹ ਸਖਤ ਮੁਕਾਬਲਿਆਂ ਤੋਂ ਬਾਅਦ ਇੰਟਰ ਕਾਲਜ ਚੈਂਪੀਅਨਸ਼ਿਪ ਦੀਆਂ ਦਾਅਵੇਦਾਰ ਬਣੀਆਂ।ਬੀ.ਬੀ.ਕੇ.ਡੀ.ਏ.ਵੀ ਕਾਲਜ ਨੇ ਕਰਾਟੇ ਦੇ ਮੁਕਾਬਲਿਆਂ ਵਿਚ ਹਿੰਦੂਆਂ ਕਾਲਜ ਅੰਮ੍ਰਿਤਸਰ ਨੂੰ 17-15 ਅੰਕਾਂ ਦੇ ਫਰਕ ਨਾਲ ਹਰਾਉਂਦਿਆਂ ਪਹਿਲਾ ਸਥਾਨ ਪ੍ਰਾਪਤ ਕੀਤਾ ਜਦੋਂਕਿ ਐਚ.ਐਮ.ਵੀ ਕਾਲਜ ਜਲੰਧਰ 10 ਅੰਕਾਂ ਨਾਲ ਤੀਜੇ ਸਥਾਨ `ਤੇ ਰਿਹਾ।
               ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਤਰ ਕਾਲਜ ਫੁੱਟਬਾਲ ਚੈਂਪੀਅਨਸ਼ਿਪ ਦਾ ਵੀ ਪ੍ਰਬੰਧ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਪੂਰੇ ਉਤਸ਼ਾਹ ਅਤੇ ਜੋਸ਼ ਨਾਲ ਕੀਤਾ ਗਿਆ ਸੀ।ਬੀ.ਬੀ.ਕੇ.ਡੀ.ਏ.ਵੀ ਕਾਲਜ, ਅੰਮ੍ਰਿਤਸਰ ਅਤੇ ਐਚ.ਐਮ.ਵੀ ਕਾਲਜ ਜਲੰਧਰ ਦੇ ਸਖਤ ਮੁਕਾਬਲਾ ਵੇਖਣ ਨੂੰ ਮਿਲਿਆ।ਦੋਵਾਂ ਟੀਮਾਂ ਵੱਲੋਂ ਜਿਤ ਪ੍ਰਾਪਤ ਕਰਨ ਦੇ ਲਈ ਪੂਰਾ ਸੰਘਰਸ਼ ਲੜਿਆ ਗਿਆ।ਦਰਸ਼ਕਾਂ ਨੇ ਦੋਵਾਂ ਟੀਮਾਂ ਦੇ ਮੈਚ ਦਾ ਠੰਡ ਹੋਣ ਦੇ ਬਾਵਜੂਦ ਨਿੱਘ ਮਾਣਿਆ। ਅਖੀਰ ਬੀ.ਬੀ.ਕੇ.ਡੀ.ਏ.ਵੀ ਕਾਲਜ ਅੰਮ੍ਰਿਤਸਰ ਐਚ.ਐਮ.ਵੀ ਕਾਲਜ ਜਲੰਧਰ ਦੀ ਟੀਮ ਨੂੰ ਹਰਾ ਕੇ ਇੰਟਰ ਕਾਲਜ ਲੜਕੀਆਂ ਦੀ ਫੁੱਟਬਾਲ ਚੈਂਪੀਅਨਸ਼ਿਪ 2019 `ਤੇ ਕਾਬਜ ਹੋਇਆ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ 28 ਮਈ ਦੀਆਂ ਪ੍ਰੀਖਿਆਵਾਂ ਮੁਲਤਵੀ, ਨਵੀਂ ਤਾਰੀਖ 12 ਜੂਨ

ਅੰਮ੍ਰਿਤਸਰ, 25 ਮਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 28 ਮਈ 2026 …

Leave a Reply