ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਡੇਅਰੀ ਧੰਦਾ ਇਕ ਅਜਿਹਾ ਕਿਤਾ ਹੈ, ਜੋ ਪੰਜਾਬ ਦੇ ਮੌਜੂਦਾ ਖੇਤੀ ਅਰਥਚਾਰੇ ਵਿਚ ਆਈ ਖੜੋਤ ਨੂੰ
ਤੋੜ ਸਕਦਾ ਹੈ।ਡੇਅਰੀ ਧੰਦੇ ਦੇ ਵਿਕਾਸ ਲਈ ਦੁਧਾਰੂ ਪਸ਼ੂਆਂ ਦੀ ਖਰੀਦ ਤੋਂ ਲੈ ਕੇ ਵਾਤਾਵਰਨ ਅਨੁਕੂਲ ਸੈਡ, ਦੁਧ ਚੁਆਈ ਮਸੀਨਾਂ, ਦੁੱਧ ਠੰਢਾ ਕਰਨ ਲਈ ਯੰਤਰ, ਪਿੰਡ ਪੱਧਰ ‘ਤੇ ਦੁੱਧ ਤੋ ਦੁੱਧ ਪਦਾਰਥ ਬਣਾਉਣ ਲਈ ਛੋਟਾ ਕਾਰਖਾਨਾ ਅਤੇ ਸਹਿਰਾਂ ਵਿੱਚ ਮੰਡੀਕਰਨ ਲਈ ਮਿਲਕ ਬਾਰ ਖੋਲ੍ਹਣ ਲਈ ਘੱਟੋ ਘੱਟ 25% ਸਬਸਿਡੀ ਦਿੱਤੀ ਜਾਂਦੀ ਹੈ।ਇਸ ਤੋਂ ਇਲਾਵਾ ਡੇਅਰੀ ਫਾਰਮ ਦੇ ਮਸ਼ੀਨੀਕਰਨ ਜਿਵੇਂ ਕਿ ਪੱਠੇ ਵੱਢਣ ਵਾਲੀ ਮਸੀਨ, ਸ਼ਹਿਰਾਂ ਵਿੱਚ ਘਰੋ ਘਰੀਂ ਦੁੱਧ ਵੇਚਣ ਲਈ ਵੈਂਡਿੰਗ ਮਸੀਨਾਂ ‘ਤੇ ਵੀ ਭਾਰੀ ਸਬਸਿਡੀ ਦਿੱਤੀ ਜਾਂਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਕਸ਼ਮੀਰ ਸਿੰਘ ਗੋਰਾਇਆ ਡਿਪਟੀ ਡਾਇਰੈਕਟਰ ਡੇਅਰੀ ਅਤੇ ਕਸ਼ਮੀਰ ਸਿੰਘ ਨੋਡਲ ਅਫਸਰ (ਟ੍ਰੇਨਿੰਗ) ਨੇ ਦੱਸਿਆ ਕਿ ਪੰਜਾਬ ਡੇਅਰੀ ਵਿਕਾਸ ਬੋਰਡ/ਵਿਭਾਗ ਵਲੋਂ 4 ਹਫਤੇ ਦਾ ਡੇਅਰੀ ਉਦਮ ਸਿਖਲਾਈ ਪ੍ਰਗਰਾਮ 13 ਜਨਵਰੀ ਤੋਂ 11 ਫਰਵਰੀ 2020 ਤੱਕ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ (ਅੰਮਿ੍ਰਤਸਰ) ਵਿਖੇ ਚਲਾਇਆ ਜਾਣਾ ਹੈ। ਚਾਹਵਾਨ ਡੇਅਰੀ ਫਾਰਮਰ ਜੋ ਘੱਟੋ-ਘੱਟ 10ਵੀਂ ਪਾਸ ਹੋਣ, ਉਮਰ 18 ਤੋ 45 ਸਾਲ ਦਰਮਿਆਨ ਹੋਵੇ, ਪੇਂਡੂ ਖੇਤਰ ਨਾਲ ਸਬੰਧਤ ਹੋਣ ਅਤੇ ਪਹਿਲਾਂ ਘੱਟੋ-ਘੱਟ 5 ਪਸ਼ੂ ਰੱਖੇ ਹੋਣ ਸਿਖਲਾਈ ਵਿੱਚ ਭਾਗ ਲੈ ਸਕਦੇ ਹਨ।ਸਿਖਲਾਈ ਕਰਨ ਲਈ ਕਿਸੇ ਵੀ ਕੰਮ ਵਾਲੇ ਦਿਨ ਇੰਚਾਰਜ ਡੇਅਰੀ ਸਿਖਲਾਈ ਅਤੇ ਵਿਸਥਾਰ ਕੇਂਦਰ ਵੇਰਕਾ ਅੰਮ੍ਰਿਤਸਰ ਵਿਖੇ ਜੋ ਵੇਰਕਾ ਵਿਖੇ ਨੇੜੇ ਮਿਲਕ ਪਲਾਂਟ ਵੇਰਕਾ ਸਥਿਤ ਹੈ ਹਾਜਰ ਹੋ ਕੇ ਪ੍ਰਾਸਪੈਕਟ (ਫਾਰਮ) ਹਾਸਲ ਕੀਤੇ ਜਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਇਸ ਸਿਖਲਾਈ ਦੀ ਕਾਊਂਸਲਿੰਗ 6 ਜਨਵਰੀ 2020 ਨੂੰ ਹੋਵੇਗੀ ਅਤੇ ਚੁਣੇ ਹੋਏ ਸਿਖਿਆਰਥੀ ਜਨਰਲ ਕੈਟਾਗਰੀ ਲਈ ਫੀਸ 5000/- ਰੁਪਏ ਅਤੇ ਅ: ਜਾਤੀ ਲਈ 4000/- ਰੁਪਏ ਫੀਸ ਹੋਵੇਗੀ।ਉਨ੍ਹਾਂ ਦੱਸਿਆ ਕਿ ਚਾਹਵਾਨ ਉਮੀਦਵਾਰ ਵਧੇਰੇ ਜਾਣਕਾਰੀ ਲਈ ਦਫਤਰ ਦਾ ਫੋਨ ਨੰ: 0183-2263083 ‘ਤੇ ਸੰਪਰਕ ਕਰ ਸਕਦੇ ਹਨ।
Check Also
ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ
ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …
Punjab Post Daily Online Newspaper & Print Media