Tuesday, September 22, 2026

ਸਿਹਤ ਸਬੰਧੀ ਜਾਗਰੂਕਤਾ ਲਈ ਕੌਂਸਲਰਾਂ ਦੀ ਵਰਕਸ਼ਾਪ ਅੱਜ 20 ਨੂੰ

ਅੰਮ੍ਰਿਤਸਰ, 19 ਦਸੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ) – ਸਿਹਤ ਸਬੰਧੀ ਜਨਤਾ ਦੇ ਚੁਣੇ ਹੋਏ ਨੁੰਮਾਇਦਿਆਂ, ਜਿਸ ਵਿਚ ਕੌਂਸਲਰ ਮੁੱਖ ਰੂਪ ਵਿਚ ਸ਼ਾਮਿਲ ਹਨ, ਨੂੰ ਜਾਗਰੂਕ ਕਰਨ ਅਤੇ ਉਨਾਂ ਦਾ ਸਾਥ ਲੈਣ ਲਈ ‘ਇੰਡੀਅਨ ਐਸੋਸੀਏਸ਼ਨ ਆਫ ਪਾਰਲੀਮੈਂਟਰੀਅਨ ਆਨ ਪਾਪੂਲੇਸ਼ਨ ਐਂਡ ਡਿਵਲਪਮੈਂਟ’ ਵੱਲੋਂ ਇਕ ਵਿਸ਼ੇਸ ਵਰਕਸ਼ਾਪ 20 ਦਸੰਬਰ ਨੂੰ ਨਗਰ ਨਿਗਮ ਦਫਤਰ ਵਿਚ ਕਰਵਾਈ ਜਾ ਰਹੀ ਹੈ।ਸਹਾਇਕ ਕਮਿਸ਼ਨਰ ਕਾਰਪੋਰੇਸ਼ਨ ਸੰਦੀਪ ਰਿਸ਼ੀ ਨੇ ਦੱਸਿਆ ਕਿ ਮੇਅਰ ਕਰਮਜੀਤ ਸਿੰਘ ਰਿੰਟੂ ਦੀ ਅਗਵਾਈ ਹੇਠ ਕਰਵਾਈ ਜਾ ਰਹੀ ਇਸ ਵਰਕਸ਼ਾਪ ਵਿਚ ਗੰਭੀਰ ਬਿਮਾਰੀਆਂ, ਜਿੰਨਾਂ ਵਿਚ ਐਚ.ਆਈ.ਵੀ, ਟੀ.ਬੀ, ਨਸ਼ਾ ਆਦਿ ਮੁੱਖ ਤੌਰ ਉਤੇ ਸਾਮਿਲ ਹਨ, ਦੇ ਖਾਤਮੇ ਲਈ ਲੋਕ ਨੁੰਮਾਇਦਿਆਂ ਕੋਲੋਂ ਸਹਿਯੋਗ ਲਿਆ ਜਾਵੇਗਾ।ਉਨਾਂ ਦੱਸਿਆ ਕਿ ਕੈਬਨਿਟ ਮੰਤਰੀ ਓ.ਪੀ ਸੋਨੀ ਇਸ ਵਰਕਸ਼ਾਪ ਦਾ ਉਦਘਾਟਨ ਕਰਨਗੇ, ਜਦਕਿ ਐਸੋਸੀਏਸ਼ਨ ਦੇ ਉਪ ਪ੍ਰਧਾਨ ਸੰਸਦ ਮੈਂਬਰ ਵੀ.ਠਾਕੁਰ ਵਰਕਸ਼ਾਪ ਦੀ ਪ੍ਰਧਾਨਗੀ ਕਰਨਗੇ। ਅੰਮ੍ਰਿਤਸਰ ਦੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਇਸ ਵਰਕਸ਼ਾਪ ਵਿਚ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕਰਨਗੇ।ਰਿਸ਼ੀ ਨੇ ਦੱਸਿਆ ਕਿ ਵਰਕਸ਼ਾਪ ਵਿਚ ਸਰਕਾਰ ਵੱਲੋਂ ਸਿਹਤ ਸਬੰਧੀ ਚਲਾਈਆਂ ਜਾ ਰਹੀਆਂ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਵੀ ਸਾਂਝੀ ਕੀਤੀ ਜਾਵੇਗੀ, ਤਾਂ ਕਿ ਲੋਕਾਂ ਤੱਕ ਇਸ ਦਾ ਲਾਭ ਦਿੱਤਾ ਜਾ ਸਕੇ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply