ਕਪੂਰਥਲਾ, 20 ਦਸੰਬਰ (ਪੰਜਾਬ ਪੋਸਟ ਬਿਊਰੋ) – ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਪੰਜਾਬ ਵੱਲੋਂ ਸਬ ਮਿਸ਼ਨ ਆਨ ਐਕਰੀਕਲਚਰ ਮੈਕਨਾਇਜ਼ੇਸ਼ਨ
(ਸਮੈਮ) 2019-20 ਅਧੀਨ ਕਿਸਾਨਾਂ ਕੋਲੋਂ ਸਬਸਿਡੀ ’ਤੇ ਖੇਤੀਬਾੜੀ ਮਸ਼ੀਨਾਂ ਖ਼ਰੀਦਣ ਅਤੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ 30 ਦਸੰਬਰ 2019 ਤੱਕ ਬਿਨੈ ਪੱਤਰਾਂ ਦੀ ਮੰਗ ਕੀਤੀ ਗਈ ਹੈ।ਡਿਪਟੀ ਕਮਿਸ਼ਨਰ ਇੰਜ: ਡੀ.ਪੀ.ਐਸ ਖਰਬੰਦਾ ਨੇ ਦੱਸਿਆ ਕਿ ਜ਼ਿਲ੍ਹੇ ਦੇ ਕਿਸਾਨ ਪਰਾਲੀ ਨੂੰ ਖੇਤਾਂ ਵਿਚੋਂ ਬਾਹਰ ਕੱਢਣ ਲਈ ਬੇਲਰ, ਰੇਕ, ਰੋਟੋਕਲਟੀਵੇਟਰ, ਰੋਟੋਪਲਡਰ/ਪਾਵਰਹੇਰੋ, ਕਰਾਪ ਰੀਪਰ-ਕਮ-ਬਾਇਡਰ ਅਤੇ ਰੇਜ਼ਡ ਬੈਡ ਇਨਕਲਾਈਡਪਲੇਟ ਪਲਾਂਟਰ, ਨਿੳੂਮੈਟਿਕ ਪਲਾਂਟਰ, ਪਟੈਟੋ ਪਲਾਂਟਰ, ਪਟੈਟੋ ਡਿਗਰ, ਝੋਨੇ ਦੀ ਪਨੀਰੀ ਦੀ ਮਸ਼ੀਨੀ ਲੁਆਈ ਲਈ ਪੈਡੀ ਟ੍ਰਾਂਸਪਲਾਂਟਰ, ਝੋਨੇ ਦੀ ਪਨੀਰੀ ਬੀਜਣ ਵਾਲੀ ਮਸ਼ੀਨ, ਡੀ. ਐਸ. ਆਰਵਿਦ ਸਪਰੇਅ ਅਟੈਚਮੈਂਟ, ਨਿੳੂਮੈਟਿਕ ਵੈਜੀਟੇਬਲ ਸੀਡਰ, ਮੇਜ ਥਰੈਸ਼ਰ, ਮੇਜ ਸ਼ੈਲਰ, ਮੇਜ ਡਰਾਇਅਰ, ਪਾਵਰਵੀਡਰ, ਟਰਕੈਟਰ ਵਾਲਾ ਵੀਡਰ ਅਤੇ ਸਪਰੇਅ ਪੰਪ ਸਬਸਿਡੀ ’ਤੇ ਖ਼ਰੀਦ ਸਕਦੇ ਹਨ।ਇਸ ਤੋਂ ਇਲਾਵਾ 10 ਲੱਖ, 25 ਲੱਖ ਅਤੇ 40 ਲੱਖ ਰੁਪਏ ਦੀ ਲਾਗਤ ਵਾਲੇ ਫਾਰਮ ਮਸ਼ੀਨਰੀ ਬੈਂਕ ਸਥਾਪਿਤ ਕਰਨ ਲਈ ਝੋਨੇ ਅਤੇ ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਸਾਂਭਣ ਵਾਲੀਆਂ ਮਸ਼ੀਨਾਂ ਲੇਜਰ ਲੈਵਲਰ ਅਤੇ ਹੋਰ ਸੁਧਰੀਆਂ ਮਸ਼ੀਨਾਂ, ਜੋ ਉੱਪਰ ਦੱਸੀਆਂ ਗਈਆਂ ਹਨ, ਸ਼ਾਮਿਲ ਹਨ। ਇਸ ਤੋਂ ਇਲਾਵਾ 100 ਲੱਖ ਲਾਗਤ ਵਾਲੇ ਹਾਈਟੈਕ ਕਸਟਮ ਹਾਇਰਿੰਗ ਸੈਂਟਰ ਫਾਰ ਸ਼ੁਗਰਕੇਨ ਹਾਰਵੈਸਟਰ ਸਥਾਪਿਤ ਕਰਨ ਲਈ ਵੀ ਅਰਜ਼ੀਆਂ ਦਿੱਤੀਆਂ ਜਾ ਸਕਦੀਆਂ ਹਨ।
ਉਨ੍ਹਾਂ ਦੱਸਿਆ ਕਿ ਸਬਸਿਡੀ ਦੀਆਂ ਦਰਾਂ ਅਨੁਸੂਚਿਤ ਜਾਤੀ/ਛੋਟੇ/ਸੀਮਾਂਤ ਕਿਸਾਨ/ਕਿਸਾਨ ਬੀਬੀਆਂ ਲਈ 50 ਫੀਸਦੀ ਦਰ ਤੋਂ ਅਤੇ ਵੱਧ ਤੋਂ ਵੱਧ ਨਿਰਧਾਰਤ ਕੀਤੀ ਗਈ ਪ੍ਰਤੀ ਮਸ਼ੀਨ ਸਬਸਿਡੀ ਵਿਚੋਂ ਜੋ ਘੱਟ ਹੋਵੇ ਅਤੇ ਹੋਰਨਾਂ ਕਿਸਾਨਾਂ ਲਈ 40 ਫੀਸਦੀ ਦਰ ’ਤੇ ਵੱਧ ਤੋਂ ਵੱਧ ਪ੍ਰਤੀ ਮਸ਼ੀਨਰੀ ਨਿਰਧਾਰਤ ਕੀਤੀ ਗਈ ਸਬਸਿਡੀ ਵਿਚੋਂ ਜੋ ਘੱਟ ਹੋਵੇ ਉਪਲਬੱਧ ਹੋਵੇਗੀ।ਉਨ੍ਹਾਂ ਦੱਸਿਆ ਕਿ ਫਾਰਮ ਮਸ਼ੀਨਰੀ ਬੈਂਕ, ਜਿਨ੍ਹਾਂ ਵਿਚ 35 ਫੀਸਦੀ ਰਾਸ਼ੀ ਪਰਾਲੀ/ਹੋਰ ਫ਼ਸਲਾਂ ਦੀ ਰਹਿੰਦ-ਖੂੰਹਦ ਵਾਲੀ ਮਸ਼ੀਨਰੀ ਹੋਵੇਗੀ, ਪਹਿਲ ਦਿੱਤੀ ਜਾਵੇਗੀ।ਉਨ੍ਹਾਂ ਦੱਸਿਆ ਕਿ ਵਿਭਾਗ ਨਾਲ ਨਾਮਜ਼ਦ ਫਰਮਾਂ ਦੀ ਸੂਚੀ ਅਤੇ ਉਨ੍ਹਾਂ ਦੀਆਂ ਕੀਮਤਾਂ ਵਿਭਾਗ ਦੀ ਵੈਬਸਾਈਟ ’ਤੇ ਵੇਖੀਆਂ ਜਾ ਸਕਦੀਆਂ ਹਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media