ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਸਮਰੱਥ ਗਲਪਕਾਰ ਕ੍ਰਿਪਾਲ ਕਜ਼ਾਖ ਨੂੰ “ਭਾਰਤੀ ਸਾਹਿਤ ਅਕਾਦਮੀ
ਪੁਰਸਕਾਰ” ਮਿਲਣ ‘ਤੇ ਲੇਖਕ ਭਾਈਚਾਰੇ ਵਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ।
ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਕੱਤਰ ਦੀਪ ਦੇਵਿੰਦਰ ਸਿੰਘ, ਸ਼ਾਇਰ ਦੇਵ ਦਰਦ, ਹਰਜੀਤ ਸੰਧੂ ਅਤੇ ਮਨਮੋਹਨ ਢਿਲੋਂ ਵਲੋਂ ਜਾਰੀ ਬਿਆਨ ਵਿੱਚ ਕ੍ਰਿਪਾਲ ਕਜ਼ਾਖ ਨੂੰ ਵਧਾਈ ਦੇਂਦਿਆਂ ਦੱਸਿਆ ਕਿ ਭਾਰਤੀ ਸਾਹਿਤ ਅਕਾਦਮੀ ਵਲੋਂ ਹਰ ਵਰ੍ਹੇ ਭਾਰਤੀ ਭਾਸ਼ਾਵਾਂ ਨੂੰ ਦਿੱਤੇ ਜਾਣ ਵਾਲੇ ਪੁਰਸਕਾਰਾਂ ਦੀ ਲੜੀ ਤਹਿਤ ਇਸ ਵੇਰਾਂ ਇਹ ਪੰਜਾਬੀ ਪੁਸਤਕ ਨੂੰ ਦਿੱਤਾ ਗਿਆ ਪੁਰਸਕਾਰ ਹੈ।ਉਹਨਾਂ ਕਿਹਾ ਕਿ ਕਜ਼ਾਖ ਨੂੰ ਇਹ ਬਹੁ-ਵਕਾਰੀ ਪੁਰਸਕਾਰ ਉਹਨਾਂ ਦੀ ਬਹੁ ਚਰਚਿਤ ਕਥਾ ਪੁਸਤਕ “ਅੰਤ ਹੀਣ” ‘ਤੇ ਦਿੱਤਾ ਗਿਆ।ਸਰਕਾਰ ਅਤੇ ਸਾਹਿਤ ਅਕਾਦਮੀ ਦਾ ਧੰਨਵਾਦ ਕਰਦਿਆਂ ਲੇਖਕ ਭਾਈਚਾਰੇ ਨੇ ਕਿਹਾ ਕਿ ਕ੍ਰਿਪਾਲ ਕਜ਼ਾਖ ਜੀਵਨ ਅਨੁਭਵ ਦੇ ਤਜੁਰਬੇ ਤਹਿਤ ਸਾਹਿਤ ਰਚਦਾ ਹੈ ਤੇ ਉਹ ਇਸ ਪੁਰਸਕਾਰ ਦਾ ਹੱਕਦਾਰ ਵੀ ਸੀ।
ਇਸ ਮੌਕੇ ਮੱਖਣ ਕੁਹਾੜ, ਅਰਤਿੰਦਰ ਸੰਧੂ, ਡਾ. ਪਰਮਿੰਦਰ, ਸਰਬਜੀਤ ਸੰਧੂ, ਡਾ. ਕਸਮੀਰ ਸਿੰਘ, ਮਨਮੋਹਨ ਬਾਸਰਕੇ, ਸੈਲਿੰਦਰਜੀਤ ਰਾਜਨ, ਦਿਲਜੀਤ ਬੇਦੀ, ਜਗਤਾਰ ਗਿੱਲ, ਮੁਖਤਾਰ ਗਿੱਲ, ਡਾ. ਦਰਿਆ, ਡਾ. ਆਤਮ ਰੰਧਾਵਾ, ਡਾ. ਹੀਰਾ ਸਿੰਘ, ਗੁਰਬਾਜ਼ ਛੀਨਾ, ਹਰਭਜਨ ਖੇਮਕਰਨੀ, ਹਜਾਰਾ ਸਿੰਘ ਚੀਮਾ, ਰਾਜਵਿੰਦਰ ਰਾਜ, ਜਸਬੀਰ ਸਿੰਘ ਸੱਗੂ ਅਤੇ ਪ੍ਰਿ. ਕੁਲਵੰਤ ਸਿੰਘ ਅਣਖੀ ਆਦਿ ਨੇ ਵੀ ਖੁਸ਼ੀ ਦਾ ਪ੍ਰਗਟਾਵਾ ਕੀਤਾ।
Check Also
ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ 31 ਜੁਲਾਈ ਤੱਕ ਕੀਤਾ ਜਾ ਸਕਦਾ ਹੈ ਅਪਲਾਈ- ਜਿਲ੍ਹਾ ਬਾਲ ਸੁਰੱਖਿਆ ਅਫਸਰ
ਅੰਮ੍ਰਿਤਸਰ, 21 ਮਈ (ਸੁਖਬੀਰ ਸਿੰਘ) – ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ ਲਈ ਆਨਲਾਈਨ ਰਜਿਸਟਰੇਸ਼ਨ 31 …
Punjab Post Daily Online Newspaper & Print Media