Thursday, April 30, 2026

ਪਿੰਗਲਵਾੜਾ ਨੇ ਇਕ ਮਹੀਨੇ ਤੋਂ ਵਿੱਛੜੀ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ

ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮਾਨਵਤਾ ਦੇ ਭਲੇ ਲਈ ਕਾਰਜ਼ਸ਼ੀਲ ਆਲ ਇੰਡੀਆ ਪਿੰਗਲਵਾੜਾ ਚੈਰੀਟੇਬਲ ਸੋਸਾਇਟੀ (ਰਜਿ.) PPNJ2012201903ਵਲੋਂ ਇਕ ਮਹੀਨੇ ਤੋਂ ਵਿੱਛੜੀ ਬਜ਼ੁਰਗ ਔਰਤ ਨੂੰ ਉਸ ਦੇ ਪਰਿਵਾਰ ਨਾਲ ਮਿਲਾਇਆ ਗਿਆ ਹੈ।17 ਦਸੰਬਰ 2019 ਨੂੰ ਪਿੰਗਲਵਾੜਾ ਦੇ ਮੁੱਖ ਦਫਤਰ ਅੰਮ੍ਰਿਤਸਰ ਵਿਖੇ ਦਾਖਲ ਹੋਈ ਮਾਨਸਿਕ ਤੌਰ ‘ਤੇ ਪੇਰਸ਼ਾਨ ਔਰਤ ਨੂੰ ਇਸ ਤੋਂ ਪਹਿਲਾਂ ਗੋਲਡਨ ਐਵੀਨਿਊ ਛੇਹਰਟਾ ਵਾਸੀ ਮਨਪ੍ਰੀਤ ਸਿੰਘ ਪੁੱਤਰ ਹਰਚਰਨ ਸਿੰਘ ਨੇ ਆਪਣੇ ਮੁਹੱਲੇ ਵਿੱਚ ਲਾਵਾਰਿਸ ਹਾਲਤ ਵਿੱਚ ਦੇਖਿਆ ਸੀ।
                ਮਰੀਜ਼ ਹਰਬੰਸ ਕੌਰ ਨੂੰ ਲੈਣ ਵਾਸਤੇ ਲੁਧਿਆਣਾ ਤੋਂ ਪਿੰਗਲਵਾੜਾ ਪਹੁੰਚੇ ਉਸ ਦੇ ਪਰਿਵਾਰਕ ਮੈਂਬਰ ਲੜਕੇ ਰਾਜ ਕੁਮਾਰ ਅਤੇ ਲੜਕੀ ਗੀਤਾ ਨੇ ਦੱਸਿਆ ਕਿ ਉਨ੍ਹਾਂ ਆਪਣੀ ਮਾਤਾ ਨੂੰ 14 ਨਵੰਬਰ 2019 ਨੂੰ ਅੰਮ੍ਰਿਤਸਰ ਇਲਾਜ ਲਈ ਲਿਆਂਦਾ ਸੀ।ਜਿਥੋਂ ਉਹ ਅਚਾਨਕ ਲਾਪਤਾ ਹੋ ਗਈ ਸੀ।ਉਨਾਂ ਨੇ ਪਿੰਗਲਵਾੜਾ ਸੰਸਥਾ ਦਾ ਤਹਿ ਦਿਲੋਂ ਧੰਨਵਾਦ ਕੀਤਾ ਜਿਨ੍ਹਾਂ ਨੇ ਉਨ੍ਹਾਂ ਦੀ ਬਜੁਰਗ ਮਾਤਾ ਨੂੰ ਉਨ੍ਹਾਂ ਨਾਲ ਮਿਲਾਇਆ।ਇਸ ਸਮੇਂ ਐਕਟਿੰਗ ਪ੍ਰਧਾਨ ਡਾ. ਜਗਦੀਪਕ ਸਿੰਘ, ਆਨਰੇਰੀ ਸਕੱਤਰ ਮੁਖਤਾਰ ਸਿੰਘ ਗੁਰਾਇਆ, ਜਨਰਲ ਮੈਨੇਜਰ ਤਿਲਕ ਰਾਜ ਅਤੇ ਮੈਡੀਕਲ ਸੋਸ਼ਲ ਵਰਕਰ ਗੁਲਸ਼ਨ ਰੰਜਨ ਨੇ ਕਾਗਜ਼ੀ ਕਾਰਵਾਈ ਮੁਕੰਮਲ ਕਰਕੇ ਮਾਤਾ ਹਰਬੰਸ ਕੌਰ ਨੂੰ ਉਨ੍ਹਾਂ ਦੇ ਪਰਿਵਾਰ ਨਾਲ ਭਜ ਦਿੱਤਾ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply