ਅੰਮ੍ਰਿਤਸਰ, 20 ਦਸੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਮੇਅਰ ਕਰਮਜੀਤ ਸਿੰਘ ਰਿੰਟੁ ਅਤੇ ਵਿਧਾਇਕ ਸੁਨੀਲ ਦੱਤੀ ਨਾਲ ਮਿਲ ਕੇ ਵਿਧਾਨ ਸਭਾ ਹਲਕਾ
ਉਤਰੀ ਦੀਆਂ ਵਾਰਡਾਂ 8 ਅਤੇ 9 ਦੇ ਇਲਾਕਿਆਂ ਟਾਂਗਾ ਕਾਲੋਨੀ ਗਰੀਨ ਐਵਨਿਊ ਵਿਖੇ ਟਿਊਬਵੈਲ ਅਤੇ ਸਮਾਰਟ ਸਿਟੀ ਪ੍ਰੋਜੈਕਟ ਅਧੀਨ ਐਮ.ਪਾਰਕ ਗਰੀਨ ਐਵੀਨਿਊ ਵਿਖੇ ਨਵੀਆਂ ਐਲ.ਈ.ਡੀ ਲਾਈਟਾਂ ਲਗਾਉਣ ਦੇ ਕੰਮ ਦਾ ਉਦਘਾਟਨ ਕੀਤਾ ਗਿਆ।
ਮੇਅਰ ਰਿੰਟੂ ਨੇ ਇਸ ਸਮੇਂ ਦੱਸਿਆ ਕਿ ਸ਼ਹਿਰ ਵਿਚ ਅਮਰੁਤ ਪ੍ਰੋਜੈਕਟ ਅਧੀਨ ਪੀਣ ਵਾਲੇ ਸਾਫ਼ ਪਾਣੀ ਦੀਆਂ ਪਾਈਪਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਅਤੇ ਇਸ ਦੇ ਨਾਲ ਹੀ 24 ਘੰਟੇ ਪੀਣ ਵਾਲਾ ਸਵੱਛ ਪਾਣੀ ਮੁਹੱਈਆ ਕਰਵਾਉਣ ਲਈ ਨਵੇਂ ਟਿਊਬਵੈਲ ਲਗਾਏ ਜਾ ਰਹੇ ਹਨ।ਇਸ ਤੋਂ ਇਲਾਵਾ ਪਾਣੀ ਇਕੱਠਾ ਕਰਨ ਲਈ ਓ.ਐਚ.ਆਰ.ਐਸ ਦਾ ਵੀ ਨਿਰਮਾਣ ਕੀਤਾ ਜਾ ਰਿਹਾ ਹੈ।ਉਹਨਾਂ ਕਿਹਾ ਕਿ ਪਾਣੀ ਕੁਦਰਤ ਦੀ ਇਕ ਵਡਮੁੱਲੀ ਦੇਣ ਹੈ ਜਿਸ ਦੀ ਸਾਂਭ-ਸੰਭਾਲ ਬਹੁਤ ਲਾਜ਼ਮੀ ਹੈ।
ਇਸ ਅਵਸਰ ‘ਤੇ ਕੌਸਲਰ ਪੂਨਮ ਉਮਟ, ਕੌੱਸਲਰ ਸਮੀਰ ਦੱਤਾ, ਵਿਜੈ ਉਮਟ, ਸੰਦੀਪ ਸ਼ਾਹ, ਮਅੰਕ ਉਮਟ, ਵਿਕਾਸ ਚੱਢਾ, ਸਤੀਸ਼ ਵਧਵਾ, ਵਿੰਪੀ ਚੱਢਾ, ਹਰੀਸ਼ ਬੁਟਾਨੀ, ਰੋਸ਼ਨ ਸ਼ੌਰੀ, ਰਾਕੇਸ਼ ਮਹਿਰਾ, ਜਤਿੰਦਰ ਨਾਗਪਾਲ, ਸੰਦੀਪ ਭਾਟੀਆ, ਅਨੂਪ ਅਰੋੜਾ, ਕੁਲਜੀਤ ਰਾਏ, ਵਿਜੈ ਗੁਪਤਾ, ਸੂਰਜ ਵਧਵਾ ਅਤੇ ਕਾਫੀ ਗਿਣਤੀ ‘ਚ ਇਲਾਕਾ ਵਾਸੀ ਮੌਜੂਦ ਸਨ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media