Monday, July 6, 2026

30ਵੇਂ ਆਲ ਇੰਡੀਆ ਲਾਲ ਬਹਾਦਰ ਸ਼ਾਸ਼ਤਰੀ ਹਾਕੀ ਟੂਰਨਾਮੈਂਟ ਦੀ ਏਅਰ ਇੰਡੀਆ ਬਣੀ ਚੈਂਪੀਅਨ

ਖੇਡਾਂ ਵਿਅਕਤੀ ਦਾ ਸੰਪੂਰਨ ਵਿਕਾਸ ਕਰਦੀਆਂ ਹਨ – ਸੋਨੀ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ 30ਵਾਂ ਆਲ ਇੰਡੀਆ ਲਾਲ ਬਹਾਦਰ PPNJ2112201902ਸ਼ਾਸ਼ਤਰੀ ਟੂਰਨਾਮੈਂਟ ‘ਚ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਆਖਰੀ ਦਿਨ ਫਾਈਨਲ ਮੈਚ ਦੌਰਾਨ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਐਨ.ਸੀ.ਓ.ਈ ਸੋਨੀਪਤ ਦੀ ਟੀਮ 4-3 ਨਾਲ ਹਰਾ ਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ। ਦੋਨਾਂ ਟੀਮਾਂ ਦਰਮਿਆਨ ਕਰੜੀ ਟੱਕਰ ਹੋਈ ਤੇ ਪੂਰੇ ਸਮੇਂ ਤੱਕ ਦੋਨੋ ਟੀਮਾਂ 1-1 ਦੀ ਬਰਾਬਰੀ ਤੇ ਸਨ ਤੇ ਫਿਰ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆੳੂਟ ਰਾਹੀਂ 4-3 ਨਾਲ ਏਅਰ ਇੰਡੀਆ ਦੇ ਹੱਕ ਦੇ ਵਿਚ ਗਿਆ ਤੇ ਜੇਤੂ ਟੀਮ ਨੂੰ 2 ਲੱਖ ਤੇ ਉਪ ਜੇਤੂ ਟੀਮ ਨੂੰ 1 ਲੱਖ ਦਾ ਨਗਦ ਇਨਾਮ ਦਿੱਤਾ ਗਿਆ।
           PPNJ2112201901ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਦੇ ਜੀਵਨ ਦਾ ਸੰਪੂਰਨ ਵਿਕਾਸ ਕਰਦੀਆਂ ਹਨ ਅਤੇ ਵਿਅਕਤੀ ਦੇ ਜੀਵਨ ਵਿੱਚ ਅਨੁਸਾਸ਼ਨ ਲੈ ਕੇ ਆਉਂਦੀਆਂ ਹਨ।
         ਇਸ ਮੌਕੇ ਤੇ ਕੇਂਦਰੀ ਮੰਤਰੀ ਅਨਿਲ ਸ਼ਾਸ਼ਤਰੀ, ਚੇਅਰਮੈਨ ਟੂਰਨਾਮੈੈਂਟ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ, ਸਕੱਤਰ ਕੇ.ਡੀ ਪਰਾਸ਼ਰ, ਬ੍ਰਿਗੇਡੀਅਰ ਹਰਚਰਨ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਗੁਰਮੀਤ ਸਿੰਘ ਮੀਤਾ, ਰਾਕੇਸ਼ ਭਾਟੀਆ, ਰਿਪਦਮਨ ਕੁਮਾਰ ਸ਼ਰਮਾ ਤੇ ਕਾਫੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply