ਖੇਡਾਂ ਵਿਅਕਤੀ ਦਾ ਸੰਪੂਰਨ ਵਿਕਾਸ ਕਰਦੀਆਂ ਹਨ – ਸੋਨੀ
ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਕਰਵਾਇਆ ਗਿਆ 30ਵਾਂ ਆਲ ਇੰਡੀਆ ਲਾਲ ਬਹਾਦਰ
ਸ਼ਾਸ਼ਤਰੀ ਟੂਰਨਾਮੈਂਟ ‘ਚ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ।ਆਖਰੀ ਦਿਨ ਫਾਈਨਲ ਮੈਚ ਦੌਰਾਨ ਏਅਰ ਇੰਡੀਆ ਸਪੋਰਟਸ ਪ੍ਰਮੋਸ਼ਨ ਬੋਰਡ ਨੇ ਐਨ.ਸੀ.ਓ.ਈ ਸੋਨੀਪਤ ਦੀ ਟੀਮ 4-3 ਨਾਲ ਹਰਾ ਕੇ ਇਹ ਮਾਣਮੱਤੀ ਪ੍ਰਾਪਤੀ ਕੀਤੀ। ਦੋਨਾਂ ਟੀਮਾਂ ਦਰਮਿਆਨ ਕਰੜੀ ਟੱਕਰ ਹੋਈ ਤੇ ਪੂਰੇ ਸਮੇਂ ਤੱਕ ਦੋਨੋ ਟੀਮਾਂ 1-1 ਦੀ ਬਰਾਬਰੀ ਤੇ ਸਨ ਤੇ ਫਿਰ ਮੈਚ ਦਾ ਫੈਸਲਾ ਪੈਨਲਟੀ ਸ਼ੂਟ ਆੳੂਟ ਰਾਹੀਂ 4-3 ਨਾਲ ਏਅਰ ਇੰਡੀਆ ਦੇ ਹੱਕ ਦੇ ਵਿਚ ਗਿਆ ਤੇ ਜੇਤੂ ਟੀਮ ਨੂੰ 2 ਲੱਖ ਤੇ ਉਪ ਜੇਤੂ ਟੀਮ ਨੂੰ 1 ਲੱਖ ਦਾ ਨਗਦ ਇਨਾਮ ਦਿੱਤਾ ਗਿਆ।
ਮੁੱਖ ਮਹਿਮਾਨ ਪੰਜਾਬ ਦੇ ਕੈਬਨਿਟ ਮੰਤਰੀ ਓ.ਪੀ ਸੋਨੀ ਨੇ ਜੇਤੂ ਖਿਡਾਰੀਆਂ ਨੂੰ ਇਨਾਮ ਵੰਡੇ।ਉਨ੍ਹਾਂ ਕਿਹਾ ਕਿ ਖੇਡਾਂ ਵਿਅਕਤੀ ਦੇ ਜੀਵਨ ਦਾ ਸੰਪੂਰਨ ਵਿਕਾਸ ਕਰਦੀਆਂ ਹਨ ਅਤੇ ਵਿਅਕਤੀ ਦੇ ਜੀਵਨ ਵਿੱਚ ਅਨੁਸਾਸ਼ਨ ਲੈ ਕੇ ਆਉਂਦੀਆਂ ਹਨ।
ਇਸ ਮੌਕੇ ਤੇ ਕੇਂਦਰੀ ਮੰਤਰੀ ਅਨਿਲ ਸ਼ਾਸ਼ਤਰੀ, ਚੇਅਰਮੈਨ ਟੂਰਨਾਮੈੈਂਟ ਸਾਬਕਾ ਸੰਸਦ ਮੈਂਬਰ ਕਮਲ ਚੌਧਰੀ, ਸਕੱਤਰ ਕੇ.ਡੀ ਪਰਾਸ਼ਰ, ਬ੍ਰਿਗੇਡੀਅਰ ਹਰਚਰਨ ਸਿੰਘ, ਉਲੰਪੀਅਨ ਬਲਵਿੰਦਰ ਸਿੰਘ ਸ਼ੰਮੀ, ਗੁਰਮੀਤ ਸਿੰਘ ਮੀਤਾ, ਰਾਕੇਸ਼ ਭਾਟੀਆ, ਰਿਪਦਮਨ ਕੁਮਾਰ ਸ਼ਰਮਾ ਤੇ ਕਾਫੀ ਗਿਣਤੀ ‘ਚ ਖੇਡ ਪ੍ਰੇਮੀ ਹਾਜ਼ਰ ਸਨ।
Punjab Post Daily Online Newspaper & Print Media