Saturday, June 28, 2025
Breaking News

ਇੰਟਰਨੈਸ਼ਨਲ ਸੋਸ਼ਲ ਤੇ ਸਪੋਰਟਸ ਵੈਲਫੇਅਰ ਸੰਸਥਾ ਨੇ ਸਕੂਲੀ ਬੱਚਿਆਂ ਨੂੰ ਗਰਮ ਸਵੈਟਰ ਵੰਡੇ

ਅੰਮ੍ਰਿਤਸਰ, 21 ਦਸੰਬਰ (ਪੰਜਾਬ ਪੋਸਟ- ਸੰਧੂ) – ਸਮਾਜ ਸੇਵੀ ਸੰਸਥਾ ਸ਼ਹੀਦ ਭਗਤ ਸਿੰਘ ਮੈਮੋਰੀਅਲ ਇੰਟਰਨੈਸ਼ਨਲ ਸ਼ੋਸਲ ਤੇ ਸਪੋਰਟਸ ਵੈਲਫੇਅਰ ਸੰਸਥਾ PPNJ2212201901ਇੰਡੋ ਕੈਨੇਡਾ ਦੇ ਕਨਵੀਨਰ ਗੁਰਦੀਪ ਸਿੰਘ ਰੰਧਾਵਾ ਵਲੋਂ ਸਰਕਾਰੀ ਸੀਨੀਅਰ ਸੰਕੈਡਰੀ ਸਕੂਲ ਡੈਮਗੰਜ਼ ਦੇ ਬੱਚਿਆਂ ਨੂੰ ਠੰਡ ਤੋਂ ਬਚਾਉਣ ਲਈ ਗਰਮ ਸਵੈਟਰ ਵੰਡੇ ਗਏ।
          ਸਕੂਲ ਦੇ ਪ੍ਰਿੰਸੀਪਲ ਰਣਬੀਰ ਸਿੰਘ ਬੁਟਾਰੀ ਨੇ ਸੰਸਥਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਜਿਸ ਤਰਾਂ ਇਸ ਸਮੇਂ ਲੋਹੜੇ ਦੀ ਸਰਦੀ ਪੈ ਰਹੀ ਹੈ, ਉਨਾਂ ਦਿਨਾਂ ਵਿੱਚ ਗਰਮ ਸਵੈਟਰ ਮੁਹਈਆ ਕਰਵਾਉਣਾ ਸੰਸਥਾ ਦਾ ਸ਼ਲਾਘਾਯੋਗ ਉੋਪਰਾਲਾ ਹੈ।ਉਨ੍ਹਾਂ ਕਿਹਾ ਕਿ ਗਰੀਬੀ ਰੇਖਾ ਤੋਂ ਹੇਠਾ ਗੁਜ਼ਰ ਬਸਰ ਕਰਨ ਵਾਲੇ ਪਰਿਵਾਰਾਂ ਦੇ ਬੱਚਿਆਂ ਲਈ ਜਿਥੇ ਸਰਕਾਰ ਵਲੋਂ ਪ੍ਰਬੰਧ ਕੀਤੇ ਜਾਂਦੇ ਹਨ।ਉੱਥੇ ਪਰਵਾਸੀ ਭਾਰਤੀਆਂ ਵਲੋਂ ਅਜਿਹੇ ਉਪਰਾਲੇ ਕਰਨਾ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੈ।
          ਇਸ ਸਮੇ ਮੁਨੀਸ਼ ਸੋਨੀ, ਗੁਰਸਾਹਬ ਸਿੰਘ, ਬਲਬੀਰ ਸਿੰਘ ਅਤੇ ਹੋਰ ਸਟਾਫ ਮੈਂਬਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 27 ਜੂਨ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ …

Leave a Reply