ਸ਼ਾਹੀ ਰਾਜਘਰਾਨਾ ਧੌਲਪੁਰ ਦੇ ਸਵਰਗੀ ਸ਼੍ਰੀ ਮਹਾਰਾਣਾ ਸਾਹਿਬ ਨੇ 1889 ਈਸਵੀ ਵਿੱਚ ਸ਼ਾਹੀ ਪਟਿਆਲਾ ਰਿਆਸਤ ਦੀ ਫੇਰੀ ਸਮੇਂ ਪਹਿਲੀ ਵਾਰੀ ਪੋਲੋ ਖੇਡ ਨਾਲ ਸੰਬੰਧਿਤ ਆਪਣੇ ਨਾਲ ਪੋਲੋ ਦੇ ਖਿਡਾਰੀਆਂ ਅਤੇ ਛੋਟੇ ਘੋੜਿਆਂ ਨੂੰ ਪਟਿਆਲਾ ਸ਼ਾਹੀ ਸ਼ਹਿਰ ਵਿਖੇ ਲੈ ਕੇ ਆਏ।ਧੌਲਪੁਰ ਰਾਜਘਰਾਨੇ ਦੇ ਸ਼੍ਰੀ ਮਹਾਰਾਣਾ ਸਾਹਿਬ ਦੀ ਇਸ ਫੇਰੀ ਤੋਂ ਪਹਿਲਾਂ ਪੋਲੋ ਖੇਡੇ ਬਾਰੇ ਕੋਈ ਵੀ ਇਸ ਦਾ ਨਾਂ ਨਹੀਂ ਜਾਣਦਾ ਸੀ।
ਪਟਿਆਲਾ ਵਿੱਚ ਧੋਲਪੁਰ ਦੀ ਪੋਲੋ ਟੀਮ ਆਪਣੇ ਥੋੜ੍ਹੇ ਸਮੇਂ ਦੇ ਠਹਿਰਾਓ ਵਿੱਚ ਕੇਵਲ ਅਭਿਆਸ ਹੀ ਕਰਦੀ ਸੀ।ਪਟਿਆਲਾ ਰਿਆਸਤ ਨੂੰ ਛੱਡਣ ਸਮੇਂ ਧੋਲਪੁਰ ਸ਼ਾਹੀ ਘਰਾਣੇ ਦੇ ਮਹਾਰਾਣਾ ਸਾਹਿਬ ਸ਼੍ਰੀ ਅਮਰਾਓ ਸਿੰਘ ਅਤੇ ਸ੍ਰੀ ਇੰਦਰਬੀਰ ਸਿੰਘ ਨੂੰ ਪਟਿਆਲਾ ਰਿਆਸਤ ਵਿੱਚ ਪੋਲੋ ਖੇਡ ਦੀ ਤਰੱਕੀ ਲਈ ਇਥੇ ਹੀ ਛੱਡ ਗਏ।
ਇਹ ਤਾਂ ਸ਼ਾਹੀ ਰਾਜਘਰਾਣੇ ਦੇ ਮਹਾਰਾਜ ਅਧਿਰਾਜ ਰਜਿੰਦਰ ਸਿੰਘ ਨੇ ਸਵਰਗੀ ਰਾਜਾ ਗੁਰਦਿੱਤ ਸਿੰਘ ਨੂੰ ਪਟਿਆਲਾ ਵਿੱਚ ਪਹਿਲੀ ਵਾਰੀ ਪੋਲੋ ਖੇਡ ਦੇ ਪ੍ਰਬੰਧਨ ਲਈ ਅਧਿਕ੍ਰਿਤ ਕੀਤਾ।ਇਸ ਤਰ੍ਹਾਂ ਰਾਜਘਰਾਣੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਅਤੇ ਧੋਲਪੁਰ ਰਿਆਸਤ ਤੋਂ ਸ਼੍ਰੀ ਅਮਰਾਓ ਸਿੰਘ ਅਤੇ ਸ੍ਰੀ ਇੰਦਰਬੀਰ ਸਿੰਘ ਜਿਹੇ ਪੋਲੋ-ਖੇਡ ਦੇ ਪ੍ਰੇਮੀਆਂ ਵੱਲੋਂ ਇਹ ਖੇਡ ਪਟਿਆਲਾ ਵਿੱਚ ਸ਼ੁਰੂ ਕਰਵਾਈ ਗਈ।ਜਿਸ ਵਿੱਚ ਜਨਰਲ ਪ੍ਰੀਤਮ ਸਿੰਘ, ਜਨਰਲ ਹੀਰਾ ਸਿੰਘ, ਜਨਰਲ ਸਰੂਪ ਸਿੰਘ, ਸਰਦਾਰ ਸਮਸ਼ੇਰ ਸਿੰਘ, ਸਰਦਾਰ ਸੇਵਾ ਸਿੰਘ ਅਤੇ ਜਨਰਲ ਚੰਦਾ ਸਿੰਘ ਵੀ ਸ਼ਾਮਿਲ ਹੋਏ।ਪੋਲੋ ਮੈਚ ਪਟਿਆਲਾ ਰਾਜਘਰਾਣੇ ਦੇ ਮਹਾਰਾਜਾ ਸਾਹਿਬ ਦੀ ਸਰਪ੍ਰਸਤੀ ਹੇਠ ਲਾਹੌਰ ਵਿੱਖੇੇ 1894 ਈ: ਵਿੱਚ ਖੇਡਿਆ ਗਿਆ।ਇਸ ਪੋਲੋ ਟੀਮ ਮੈਚ ਵਿੱਚ ਰਾਜਘਰਾਣੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਅਤੇ ਧੋਲਪੁਰ ਸ਼ਾਹੀ ਰਾਜਘਰਾਣੇ ਦੇ ਉਪਰ ਦੱਸੇ ਨਾਵਾਂ ਨੇ ਲਾਹੌਰ ‘ਚ ਇਸ ਖੇਡ ਦੀ ਨੀਂਹ ਰੱਖੀ।1895 ਈਸਵੀ ਵਿੱਚ ਲਾਹੌਰ ਵਿਖੇ ਹੀ ਸਾਫ-ਸੁਥਰੀ ਪਟਿਆਲਾ ਪੋਲੋ ਟੀਮ ਵਲੋਂ ਪੋਲੋ ਦਾ ਮੈਚ ਮੁੜ ਖੇਡਿਆ ਗਿਆ।
ਉਪਰ ਦਰਸਾਏ ਧੋਲਪੁਰ ਖਿਡਾਰੀਆਂ ਨੂੰ ਜਨਰਲ ਹੀਰਾ ਸਿੰਘ ਅਤੇ ਸ੍ਰੀ ਬਕਸ਼ੀ ਪ੍ਰੀਤਮ ਸਿੰਘ ਨਾਲ ਬਦਲ ਦਿੱਤਾ ਗਿਆ।ਪਟਿਆਲਾ ਦੀ ਹੋਣਹਾਰ ਪੋਲੋ ਟੀਮ 1900 ਈਸਵੀ ਤੱਕ ਆਪਣੀ ਉਚਤਮ ਸਥਿਤੀ ਵਿੱਚ ਕਾਇਮ ਰਹੀ।
1900 ਈਸਵੀ ਵਿੱਚ ਸ਼ਾਹੀ ਰਾਜਘਰਾਨੇ ਦੇ ਸਵਰਗੀ ਰਾਜਾ ਗੁਰਦਿੱਤ ਸਿੰਘ ਨੂੰ ਸ਼ਾਹੀ ਪਟਿਆਲਾ ਸ਼ਹਿਰ ਦਾ ਉੱਚ ਅਧਿਕਾਰੀ, ਜਿਸ ਨੂੰ ਵਿਜੀਅਰ (VIZIER) ਕਿਹਾ ਜਾਂਦਾ ਸੀ, ਦੀ ਨਿਯੁੱਕਤੀ ਕੀਤੀ ਗਈ।ਪਟਿਆਲਾ ਦੀ ਪੋਲੋ ਟੀਮ ਵਿੱਚ ਜਨਰਲ ਚੰਦਾ ਸਿੰਘ ਨੇ ਸਵਰਗੀ ਰਾਜਾ ਗੁਰਦਿੱਤ ਸਿੰਘ ਦੀ ਥਾਂ ਉਸ ਵੇਲੇ ਤੱਕ ਲੈ ਲਈ ਜਦੋਂ ਤੱਕ ਰਾਜਘਰਾਣੇ ਦੇ ਮਹਾਰਾਜਾ ਧਿਰਾਜ ਸਰ ਰਾਜਿੰਦਰ ਸਿੰਘ ਜੀ ਨੇ ਅਕਾਲ ਚਲਾਨਾ ਨਹੀ ਕੀਤਾ।ਰਾਜਘਰਾਣੇ ਦੇ ਮਹਾਰਾਜਾ ਧਿਰਾਜ ਸਰ ਰਜਿੰਦਰ ਸਿੰਘ ਦੇ ਇਸ ਸੰਸਾਰ ਨੂੰ ਅਲਵਿਦਾ ਕਹਿਣ ਤੋਂ ਬਾਦ ਪਟਿਆਲਾ ਪੋਲੋ ਟੀਮ ਦੀ ਸਥਿਤੀ ਡਾਂਵਾਡੋਲ ਹੋ ਗਈ।ਪਟਿਆਲਾ ਪੋਲੋ ਟੀਮ ਵਿੱਚ ਕੇਵਲ ਦੋ ਪੋਲੋ ਖਿਡਾਰੀ ਜਨਰਲ ਚੰਦਾ ਸਿੰਘ ਅਤੇ ਕਪਤਾਨ ਠਾਕਰਾ ਸਿੰਘ ਹੀ ਰਹਿ ਗਏ ਅਤੇ ਬਾਕੀ ਦੇ ਖਿਡਾਰੀ ਤਾਂ ਪੁਰਾਣੇ ਹੀ ਸਨ।
ਇਹ ਪਟਿਆਲਾ ਪੋਲੋ ਟੀਮ ਦੀ ਖਸ਼ਕਿਸਮਤੀ ਸੀ ਕਿ ਇਸ ਵਿੱਚ ਜਵਾਨ ਅਤੇ ਗਤੀਸ਼ੀਲ ਖਿਡਾਰੀਆਂ ਜਿਵੇ ਕਿ ਜਨਰਲ ਜੋਗਿੰਦਰ ਸਿੰਘ ਅਤੇ ਕਰਨਲ ਜਸਵੰਤ ਸਿੰਘ ਸ਼ਾਮਿਲ ਹੋ ਗਏ।ਇਹਨਾਂ ਜਵਾਨ ਅਤੇ ਸ਼ਕਤੀਸ਼ਾਲੀ ਪੋਲੋ ਖਿਡਾਰੀਆਂ ਦੇ ਸ਼ਾਮਿਲ ਹੋਣ ਨਾਲ ਪਟਿਆਲਾ ਪੋਲੋ ਟੀਮ ਮੁੜ ਤੋਂ ਤੰਦਰੁਸਤ ਅਤੇ ਤਾਕਤਵਾਰ ਟੀਮ ਬਣ ਗਈ।1910 ਈਸਵੀ ਵਿੱਚ ਸ਼ਿਮਲਾ ਵਿੱਚ ਪਹਿਲਾਂ ਪੋਲੋ ਮੈਚ ਹੋਇਆ ਜਿਸ ਵਿੱਚ ਪਟਿਆਲਾ ਦੀ ਟੀਮ ਜੇਤੂ ਰਹੀ।ਉਸ ਸਮੇਂ ਅੰਗ੍ਰੇਜ਼ੀ ਹਕੂਮਤ ਵੇਲੇ ਗਰਮੀਆਂ ਵਿਚ ਭਾਰਤ ਦੀ ਰਾਜਧਾਨੀ ਸ਼ਿਮਲਾ ਹੁੰਦੀ ਸੀ।ਸ਼ਿਮਲਾ ਵਿੱਚ ਪੋਲੋ ਟੀਮ ਦੀ ਜਿੱਤ ਇੱਕ ਪ੍ਰਸਿਧ ਕੇ.ਡੀ.ਜੀ ਟੀਮ ਦੇ ਵਿਰੁੱਧ ਸੀ, ਜਿਸ ਨੇ ਇੱਕ ਬਿਹਤਰੀਨ ਪ੍ਰਦਰਸ਼ਨ ਕੀਤਾ ਸੀ।1910 ਈ: ਦੇ ਸ਼ਿਮਲਾ ਪੋਲੋ ਮੈਚ ‘ਚ ਪਟਿਆਲਾ ਪੋਲੋ ਟੀਮ ਵਿੱਚ ਕਰਨਲ ਜਸਵੰਤ ਸਿੰਘ, ਜਨਰਲ ਜੋਗਿੰਦਰ ਸਿੰਘ, ਕੈਪਟਨ ਠਾਕਰਾ ਸਿੰਘ ਅਤੇ ਜਨਰਲ ਚੰਦਾ ਸਿੰਘ ਮੌਜੂਦ ਸਨ।
1912 ਅਤੇ 1913 ਈਸਵੀ ਵਿੱਚ ਕਲਕੱਤਾ ਦੇ ਟੂਰਨਾਮੈਂਟ ਵਿੱਚ ਪਟਿਆਲਾ ਦੀ ਪੋਲੋ ਟੀਮ ਨੂੰ ਮੌਸਮ ਦੀ ਕੜਕ ਠੰਡ, ਅਤੇ ਜਵਾਨ ਅਤੇ ਵਧੀਆ ਘੋੜਿਆਂ ਦੀ ਗੈਰ-ਉਪਲੱਬਧਤਾ ਕਾਰਨ ਔਖੇ ਸਮੇਂ ਨਾਲ ਜੂਝਣਾ ਪਿਆ।ਸੈਮੀ-ਫਾਈਨਲ ਵਿੱਚ ਪੰਜਵੇ ਚੱਕਰ (Chukkar) ਤਕ ਸੈਵਨਟੀਨਥ ਲਾਂਸਰਜ ਦੇ ਵਿਰੁੱਧ ਪਟਿਆਲਾ ਪੋਲੋ ਟੀਮ ਦੋ ਗੋਲਾਂ ਤੋਂ ਅੱਗੇ ਸੀ।
ਕਨਾਟ ਦੇ ਡਿਊਕ ਦੀ ਫੇਰੀ ਦੇ ਸ਼ੁਭ ਮੌਕੇ ਪਟਿਆਲਾ ਪੋਲੋ ਟੀਮ ਵਿੱਚ ਉੱਪਰ ਦਿੱਤੇ ਖਿਡਾਰੀ ਜੋਧਪੁਰ ਰਾਜਘਰਾਨੇ ਦੇ ਵਿਰੁੱਧ ਭਿੜੇ ਸਨ।ਇਹ ਕਨਾਟ ਦੇ ਡਿਉੂਕ ਦਾ ਕੱਪ ਟੂਰਨਾਮੈਂਟ ਸੀ।ਪਟਿਆਲਾ ਪੋਲੋ ਟੀਮ ਨੇ ਇਸ ਖੇਡ ਮੁਕਾਬਲੇ ਵਿੱਚ ਬੜੇ ਅਰਾਮ ਨਾਲ ਸਫਲਤਾ ਪ੍ਰਾਪਤ ਕੀਤੀ ਸੀ।
ਇਹ 1921 ਈਸਵੀ ਦੀ ਗੱਲ ਹੈ ਜਦੋਂ ਪਟਿਆਲਾ ਪੋਲੋ ਟੀਮ ਦੇ ਉਪਰ ਚਰਚਿਤ ਖਿਡਾਰੀਆਂ ਨੇ ਰਾਜਘਰਾਣਾ ਵੇਲਜ਼ ਦੇ ਸ਼ੀਹਜ਼ਾਦੇ ਵੱਜੋਂ ਦਿੱਲੀ ਦੀਆਂ ਖੇਡਾਂ ਵਿੱਚ ਭਾਗ ਲਿਆ।
ਪਟਿਆਲਾ ਪੋਲੋ ਟੀਮ ਦੇ ਸਾਰੇ ਹੀ ਖਿਡਾਰੀ-ਮੈਂਬਰਾਂ ਦੀ ਸਥਿਤੀ ਵਧੇਰੇ ਚੰਗੀ ਅਤੇ ਮਜ਼ਬੂਤ ਸੀ।ਪਰ ਬਦਕਿਸਮਤੀ ਨਾਲ ਪਟਿਆਲਾ ਪੋਲੋ ਟੀਮ ਦੇ ਇੱਕ ਖਿਡਾਰੀ ਦੀਆਂ ਮਾਸਪੇਸ਼ੀਆਂ ਵਿੱਚ ਸੱਟ ਕਾਰਨ ਸੱਜੇ ਮੋਢੇ ਵਿੱਚ ਦਰਦ ਸ਼ੁਰੂ ਹੋ ਗਿਆ।ਪਟਿਆਲਾ ਪੋਲੋ ਖਿਡਾਰੀ ਨੂੰ ਇਹ ਚੋਟ ਦਿੱਲੀ ਵਿੱਚ ਖੇਡੇ ਪੋਲੋ ਮੈਚ ਤੋਂ ਕੇਵਲ ਇੱਕ ਹਫ਼ਤਾ ਪਹਿਲਾਂ ਹੀ ਲੱਗੀ ਸੀ।ਜੋਧਪੁਰ, ਅਲਵਰ ਅਤੇ ਰਤਲਾਮ ਦੇ ਮੁਕਾਬਲੇ ਪਟਿਆਲਾ ਪੋਲੋ ਟੀਮ ਦੇ ਘੋੜੇ ਦੂਜੇ ਦਰਜ਼ੇ ਦੇ ਅਤੇ ਉਮਰ ਵਿੱਚ ਵੱਧ ਸਨ।
ਪੋਲੋ ਖੇਡ ਦਾ ਆਰੰਭ ਵੇਲਜ਼ ਦੇ ਸਹਿਜ਼ਾਦੇ ਦੇ ਸ਼ਾਹੀ ਰਾਜਘਰਾਣੇ ਤੋਂ ਦਿੱਲੀ ਵਿੱਚ ਹੋਇਆ ਸੀ।ਜਿਹੜੀ ਕਿ ਗੇਂਦ ਦੀ ਪਹਿਲੀ ਉਛਾਲ ਤੋ ਲੈ ਕੇ ਅੰਤ ਦੇ ਬਿਗੁਲ ਦੀ ਅਵਾਜ਼ ਤੱਕ ਚੱਲੀ ਸੀ।ਪਟਿਆਲਾ ਪੋਲੋ ਦੇ ਖਿਡਾਰੀਆਂ ਨੇ ਇਸ ਵਿੱਚ ਸਪੱਸ਼ਟ ਮਾਰਧਾੜ ਅਤੇ ਸਹੀ ਮੋੜ-ਤੋੜ ਦਾ ਪ੍ਰਦਰਸ਼ਨ ਕੀਤਾ ਸੀ। ਖਿਡਾਰੀ ਤੋਂ ਖਿਡਾਰੀ ਤੱਕ ਦੀ ਵਧੀਆ ਸਟਿਕਿੰਗ ਅਤੇ ਗਤੀ ਦਾ ਅਜਿਹਾ ਸੁਚੱਜਾ ਪ੍ਰਦਰਸ਼ਨ ਭਾਰਤੀ ਪੋਲੋ ਟੀਮ ਨੇ ਇਸ ਤੋਂ ਪਹਿਲਾਂ ਕਦੇ ਵੀ ਨਹੀਂ ਕੀਤਾ ਸੀ।
ਪੋਲੋ ਅਨੁਭਵੀਆਂ ਦੇ ਵਿਚਾਰ ਅਨੁਸਾਰ, ਪੰਜਵੇ ਚੁੱਕਰ ਤੱਕ ਪਟਿਆਲਾ ਪੋਲੋ ਟੀਮ ਦੇ ਵਿਰੁੱਧ ਕੁੱਝ ਵੀ ਨਹੀਂ ਸੀ।ਪਰ ਚੁੱਕਰ ਦੇ ਅੰਤਲੇ ਅੱਧੇ ਮਿੰਟ ਵਿੱਚ ਉਹਨਾਂ ਨੂੰ ਖੇਡ ਵਿੱਚ ਹਾਰ ਦਾ ਮੂੰਹ ਵੇਖਣਾ ਪਿਆ, ਕਿਉਂਕਿ ਪੋਲੋ ਖਿਡਾਰੀਆਂ ਨੂੰ ਘਟੀਆ ਕਿਸਮ ਦੇ ਪੋਨੀਆਂ ਦੀ ਵਰਤੋਂ ਕਰਨੀ ਪਈ ਸੀ।
ਇਸ ਤਰ੍ਹਾਂ ਇਹ ਪੁਰਾਤਨ ਕਾਲੀਨ ਜੋਧਪੁਰ ਦੇ ਸ਼ਾਹੀ ਰਾਜ ਘਰਾਨੇ ਲਈ ਜੋਸ਼ੀਲੀ ਅਤੇ ਪ੍ਰਗਤੀਸ਼ੀਲ ਖੇਡ ਲਈ ਇੱਕ ਆਸ਼ਾਜਨਕ ਕੇਂਦਰ ਸੀ।
ਡਾ. ਜਸਵੰਤ ਸਿੰਘ ਪੁਰੀ
ਪਟਿਆਲਾ।
ਮੋ – 93165 20136