ਲੌਂਗੋਵਾਲ, 22 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਆਮ ਆਦਮੀ ਪਾਰਟੀ ਦੇ ਹਲਕਾ ਲਹਿਰਾ ਦੇ ਇੰਚਾਰਜ਼ ਜਸਵੀਰ ਸਿੰਘ ਕੁਦਨੀ ਨੇ ਸ਼੍ਰੋਮਣੀ
ਅਕਾਲੀ ਦਲ (ਬਾਦਲ) ‘ਤੇ ਦੋਸ਼ ਲਗਾਇਆ ਹੈ ਕਿ ਉਹ ਨਾਗਰਿਕਤਾ ਕਾਨੂੰਨ ਬਾਰੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ।ਜਸਵੀਰ ਸਿੰਘ ਕੁਦਨੀ ਨੇ ਕਿਹਾ ਕਿ ਬਾਦਲ ਪਰਿਵਾਰ ਹਰੇਕ ਗੰਭੀਰ ਮੁੱਦੇ `ਤੇ ਆਪਣੇ ਹਲਕੇ `ਚ ਕੁੱਝ ਹੋਰ ਬੋਲਦਾ ਹੈ, ਚੰਡੀਗੜ੍ਹ `ਚ ਕੁੱਝ ਹੋਰ ਬੋਲਦਾ ਹੈ ਅਤੇ ਦਿੱਲੀ `ਚ ਕੁੱਝ ਹੋਰ ਬੋਲਦਾ ਹੈ।ਨਾਗਰਿਕਤਾ ਕਾਨੂੰਨ ਦੇ ਮੁੱਦੇ `ਤੇ ਸੁਖਬੀਰ ਸਿੰਘ ਬਾਦਲ, ਉਨ੍ਹਾਂ ਦੀ ਧਰਮ-ਪਤਨੀ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅਤੇ ਰਾਜ ਸਭਾ `ਚ ਅਕਾਲੀ ਦਲ ਦੇ ਮੈਂਬਰਾਂ ਨੇ ਆਪਣੀ ਭਾਈਵਾਲ ਪਾਰਟੀ ਭਾਜਪਾ ਨਾਲ ਖੜਦਿਆਂ ਨਾਗਰਿਕਤਾ ਕਾਨੂੰਨ ਦੇ ਹੱਕ `ਚ ਵੋਟ ਪਾਈ ਹੈ।ਉਨਾਂ ਕਿਹਾ ਕਿ ਜਦ ਵੋਟ ਹੀ ਹੱਕ `ਚ ਪਾ ਦਿੱਤੀ ਤਾਂ ਮਗਰਮੱਛ ਦੇ ਹੰਝੂ ਕਿਸ ਲਈ ਵਹਾ ਰਹੇ ਹਨ।ਉਨ੍ਹਾਂ ਨਾਗਰਿਕਤਾ ਕਾਨੂੰਨ ਨੂੰ ਫਿਰਕੂ ਵੰਡੀਆਂ ਵਾਲਾ ਘਾਤਕ ਕਾਨੂੰਨ ਕਰਾਰ ਦਿੰਦੇ ਹੋਏ ਕਿਹਾ ਕਿ ਇਹ ਸਦੀਆਂ ਤੋਂ ਚਲੀ ਆ ਰਹੀ ਆਪਸੀ ਸਾਂਝ ਨੂੰ ਤੋੜਨ ਦਾ ਯਤਨ ਹੈ।
ਉਨ੍ਹਾਂ ਕਿਹਾ ਕਿ ਚਾਹੀਦਾ ਸੀ ਕਿ ਅਕਾਲੀ ਦਲ (ਬਾਦਲ) ਦੇ ਨੁਮਾਇੰਦੇ ਮਲੇਰਕੋਟਲਾ ਦੇ ਨਵਾਬ ਸ਼ੇਰ ਮੁਹੰਮਦ ਖ਼ਾਨ ਵਾਂਗ ਇਸ ਨਾਗਰਿਕਤਾ ਸੋਧ ਕਾਨੂੰਨ ਦੇ ਵਿਰੁੱਧ ਵੋਟ ਪਾ ਕੇ `ਹਾ ਦਾ ਨਾਅਰਾ` ਲਗਾਉਂਦੇ ਅਤੇ ਦੀਵਾਨ ਟੋਡਰ ਮੱਲ ਦੀ ਭਾਈਚਾਰਕ ਸਾਂਝੀਵਾਲਤਾ ਵਾਲੀ ਸੋਚ `ਤੇ ਪਹਿਰਾ ਦਿੰਦੇ।
ਇਸ ਮੌਕੇ ਸ਼ੀਸ਼ਪਾਲ ਆਨੰਦ, ਅਮਰਦੀਪ ਕੌਰ ਭੂਟਾਲ ਕਲਾਂ, ਗੁਰਪ੍ਰੀਤ ਰੰਧਾਵਾ, ਗੁਰਤੇਜ ਸਿੰਘ ਅਤੇ ਚਮਕੌਰ ਸਿੰਘ ਲੇਹਲ ਕਲਾਂ, ਹਰਦੀਪ ਸਿੰਘ ਕਲੇਰ, ਬਲਜਿੰਦਰ ਸਿੰਘ ਰੋੜੇਵਾਲਾ, ਮਹਿੰਦਰ ਸਿੰਘ ਫੌਜੀ ਰਾਮਗੜ੍ਹ, ਬੀਰਪਾਲ ਸਿੰਘ ਪਿਸ਼ੌਰ, ਪਰਮਦੀਪ ਸਿੰਘ ਜਲੂਰ ਆਦਿ ਹਾਜ਼ਰ ਸਨ ।
Check Also
ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ
ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …
Punjab Post Daily Online Newspaper & Print Media