ਸੰਗਰੂਰ/ ਲੌਂਗੋਵਾਲ, 22 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਦੇ ਦਿਸ਼ਾ ਨਿਰਦੇਸ਼ਾਂ ਹੇਠ ਸਕੱਤਰ ਰਿਜਨਲ
ਟਰਾਂਸਪੋਰਟ ਅਥਾਰਟੀ ਕਰਨਬੀਰ ਸਿੰਘ ਛੀਨਾ ਵਲੋਂ ਸਕੂਲੀ ਵਾਹਨਾਂ ’ਚ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਸਕੂਲੀ ਵਾਹਨਾਂ ਦੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਨੇਮਾਂ ਦੀ ਪਾਲਣਾ ਨਾ ਕਰਨ ’ਤੇ ਕੁਝ ਸਕੂਲੀ ਵਾਹਨਾਂ ਦੇ ਚਲਾਨ ਵੀ ਕੀਤੇ ਗਏੇ।
ਰਿਜ਼ਨਲ ਟਰਾਂਸਪੋਰਟ ਅਥਾਰਟੀ ਦੇ ਸਕੱਤਰ ਵਲੋਂ ਸਕੂਲੀ ਬੱਸਾਂ ਦੇ ਡਰਾਈਵਰਾਂ ਨੂੰ ਹਦਾਇਤ ਕੀਤੀ ਗਈ ਕਿ ਵਾਹਨ ਚਲਾਉਂਦੇ ਸਮੇਂ ਮੋਬਾਈਲ ਫੋਨ ਦੀ ਵਰਤੋਂ ਨਾ ਕੀਤੀ ਜਾਵੇ।ਉਨਾਂ ਨੇ ਸਕੂਲੀ ਵਾਹਨਾਂ ਅੰਦਰ ਅੱਗ ਬਝਾਊ ਯੰਤਰ, ਮੁੱਢਲੀ ਸਹਾਇਤਾ ਲਈ ਦਵਾਈਆਂ (ਫਸਟ ਏਡ ਕਿੱਟ), ਸੀ.ਸੀ.ਟੀ.ਵੀ ਕੈਮਰੇ, ਵਾਹਨਾਂ ਵਿੱਚ ਬੱਚੀਆਂ ਨੂੰ ਲਿਜਾਣ ਸਮੇਂ ਲੇਡੀ ਅਟੈਂਡੈਂਟ ਦਾ ਲਾਜ਼ਮੀ ਹੋਣਾ, ਸਪੀਡ ਗਵਰਨਰ, ਬੱਚਿਆਂ ਦੀ ਸੁਰੱਖਿਆ ਲਈ ਸਾਈਡ ਗਰਿੱਲਾਂ ਦੀ ਫਿਟਿੰਗ, ਵਾਹਨਾਂ ਉਪਰ ਸਕੂਲ ਪ੍ਰਿੰਸੀਪਲ ਅਤੇ ਵਾਹਨ ਮਾਲਕਾਂ ਦਾ ਮੋਬਾਈਲ ਨੰਬਰ ਲਿਖਿਆ ਹੋਣਾ ਆਦਿ ਨਿਯਮਾਂ ਦੀ ਪਾਲਣਾ ਹਰ ਹਾਲਤ ਵਿੱਚ ਯਕੀਨੀ ਬਣਾਉਣ ਦੀ ਹਦਾਇਤ ਕੀਤੀ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media