ਅੰਮ੍ਰਿਤਸਰ, 23 ਦਸੰਬਰ (ਪੰਜਾਬ ਪੋਸਟ ਬਿਊਰੋ) – ਝਾਰਖੰਡ ‘ਚ 19 ਨਵੰਬਰ ਤੋਂ 20 ਦਸੰਬਰ ਤੱਕ ਪੰਜ ਪੜਾਵਾਂ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਦੇ ਅੱਜ
ਐਲਾਨੇ ਗਏ ਨਤੀਜਿਆਂ ‘ਚ ਝਾਰਖੰਡ ਮੁਕਤੀ ਮੋਰਚਾ (ਜੇ.ਐਮ.ਐਮ), ਕਾਂਗਰਸ ਅਤੇ ਆਰ.ਜੇ.ਡੀ ਦੇ ਗਠਜੋੜ ਨੇ ਸਪੱਸ਼ਟ ਬਹੁਮਤ ਹਾਸਲ ਕਰ ਲ਼ਿਆ ਹੈ।ਮਿਲ ਰਹੇ ਰੁਝਾਣਾਂ ਮੁਤਾਬਿਕ ਜੇ.ਐਮ.ਐਮ ਗਠਜੋੜ 46 ਸੀਟਾਂ, ਭਾਜਪਾ 25, ਏ.ਜੇ.ਐਸ.ਯੂ.ਪੀ 3 ਅਤੇ ਹੋਰ 7 ਸੀਟਾਂ ‘ਤੇ ਅੱਗੇ ਚੱਲ ਰਹੇ ਹਨ।ਸੂਤਰਾਂ ਅਨੁਸਾਰ ਝਾਰਖੰਡ ਵਿੱਚ ਜੇ.ਐਮ.ਐਮ ਦੇ ਮੁਖੀ ਹੇਮੰਤ ਸੋਰੇਨ ਦੀ ਅਗਵਾਈ ‘ਚ ਗਠਜੋੜ ਦੀ ਸਰਕਾਰ ਬਣਨੀ ਤੈਅ ਮੰਨੀ ਜਾ ਰਹੀ ਹੈ।ਇਸੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਹੇਮੰਤ ਸੋਰੇਨ ਨੇ ਕਾਂਗਰਸ ਕੌਮੀ ਪ੍ਰਧਾਨ ਸੋਨੀਆ ਗਾਂਧੀ ਅਤੇ ਰਾਸ਼ਟਰੀ ਜਨਤਾ ਦਲ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੂੰ ਵਧਾਈ ਦਿੰਦਿਆਂ ਇਸ ਜਿੱਤ ਨੂੰ ਗਠਜੋੜ ਦੀ ਜਿੱਤ ਦੱਸਿਆ ਹੈ। ਗਠਜੋੜ ਸਰਕਾਰ ਦੀ ਅਗਵਾਈ ਕਰਨ ਜਾ ਰਹੇ ਹੇਮੰਤ ਸੋਰੇਨ ਕਿਹਾ ਕਿ ਝਾਰਖੰਡ ਵਿੱਚ ਹੁਣ ਇੱਕ ਨਵਾਂ ਅਧਿਆਏ ਸ਼ੁਰੂ ਹੋਣ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਭਾਜਪਾ ਦੇ ਪਿੱਛਲੀ ਵਿਧਾਨ ਸਭਾ ਵਿੱਚ 37 ਵਿਧਾਇਕ ਸਨ, ਇਸ ਵਾਰ ਉਸ ਨੂੰ 12 ਸੀਟਾਂ ਦਾ ਨੁਕਸਾਨ, ਜਦਕਿ ਗਠਜੋੜ ਨੂੰ 21 ਸੀਟਾਂ ਦਾ ਫਾਇਦਾ ਹੋ ਰਿਹਾ ਹੈ।
Check Also
ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਜੀਵਨ ’ਤੇ ਆਧਾਰਿਤ ਦਸਤਾਵੇਜ਼ੀ ਫਿਲਮ ਨੂੰ ਮਿਲਿਆ ਭਰਵਾਂ ਹੁੰਗਾਰਾ
ਅੰਮ੍ਰਿਤਸਰ, 23 ਜੁਲਾਈ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ …
Punjab Post Daily Online Newspaper & Print Media