Friday, September 20, 2024

ਗੋਆ, ਮਹਾਰਾਸ਼ਟਰ, ਉਤਰਾਖੰਡ ਅਤੇ ਛੱਤੀਸਗੜ੍ਹ ਤੋਂ ਆਏ ਅਧਿਆਪਕਾਂ ਨੇ ਕਾਮਰਸ ਬਿਜ਼ਨਸ ਮੈਨੇਜਮੈਂਟ ਦੇ ਗੁਰ ਸਿੱਖੇ

ਅੰਮ੍ਰਿਤਸਰ, 22 ਦਸੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਗੋਆ, ਮਹਾਰਾਸ਼ਟ, ਉਤਰਾਖੰਡ, ਛੱਤੀਸਗੜ੍ਹ ਅਤੇ ਰਾਜ ਤੋਂ ਪੁੱਜੇ 24 ਦੇ ਕਰੀਬ PPNJ2212201921ਅਧਿਆਪਕਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਚ ਲਾਏ ਗਏ ਕਾਮਰਸ ਬਿਜ਼ਨਸ ਮੈਨੇਜਮੈਂਟ ਦੇ ਰਿਫਰੈਸ਼ਰ ਕੋਰਸ ਨੂੰ ਯਾਦਗਾਰੀ ਅਤੇ ਨਵੀਆਂ ਲੱਭਤਾਂ ਵਾਲਾ ਕਰਾਰ ਦਿੰਦਿਆਂ ਕਿਹਾ ਕਿ ਪੰਜਾਬ ਦੇ ਪੌਣ-ਪਾਣੀ ਵਿਚ ਉਨ੍ਹਾਂ ਦੇ ਦੋ ਹਫਤਿਆਂ ਦਾ ਸਮਾਂ ਕਿਵੇਂ ਨਿਕਲ ਗਿਆ ਪਤਾ ਹੀ ਨਹੀਂ ਲੱਗਾ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਇਸ ਕੋਰਸ ਵਿਚ ਸਿਰਫ ਨਵਾਂ ਗਿਆਨ ਹੀ ਨਹੀਂ ਦਿੱਤਾ ਗਿਆ ਸਗੋਂ ਵੱਖ ਵੱਖ ਸੂਬਿਆਂ ਤੋਂ ਆਏ ਅਧਿਆਪਕਾਂ ਦੇ ਨਾਲ ਮਿਲ ਕੇ ਉਨ੍ਹਾਂ ਨੂੰ ਇਸ ਵਿਸ਼ੇ `ਤੇ ਨਵੇਂ ਤਜ਼ਰਬੇ ਹਾਸਲ ਹੋਏ ਹਨ।
             ਕੋਰਸ ਦੇ ਸਮਾਪਤੀ ਸਮਾਰੋਹ ਦੌਰਾਨ ਡੀਨ ਵਿਦਿਆਰਥੀ ਭਲਾਈ, ਡਾ. ਹਰਦੀਪ ਸਿੰਘ ਅਤੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦੇ ਡਾਇਰੈਕਟਰ, ਪ੍ਰੋ. ਆਦਰਸ਼ ਪਾਲ ਵਿਗ, ਯੂਨੀਵਰਸਿਟੀ ਸਕੂਲ ਆਫ ਫਾਈਨੈਸ਼ੀਅਲ ਸਟੱੱਡੀਜ਼ ਦੇ ਪ੍ਰੋਫੈਸਰ ਅਤੇ ਕੋਆਰਡੀਨੇਟਰ ਡਾ. ਬਲਵਿੰਦਰ ਸਿੰਘ, ਡਿਪਟੀ ਡਾਇਰੈਕਟਰ ਡਾ. ਮੋਹਨ ਕੁਮਾਰ ਵੱਲੋਂ ਉਨ੍ਹਾਂ ਨੂੰ ਸਰਟੀਫਿਕੇਟ ਅਤੇ ਯਾਦਗਾਰੀ ਚਿਨ੍ਹ ਜੂਗ ਬੈਗ ਵੰਡੇ ਜਾਣ ਸਮੇਂ ਆਪਣੇ ਵਿਚਾਰ ਸਾਾਂਝੇ ਕਰ ਰਹੇ ਸਨ। ਉਨ੍ਹਾਂ ਨੇ ਯੂਨੀਵਰਸਿਟੀ ਵਿਚ ਮਿਲੇ ਵਧੀਆ ਮਾਹੌਲ ਦੇ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪਕੁਲਪਤੀ ਡਾ. ਜਸਪਾਲ ਸਿੰਘ ਸੰਧੂ ਅਤੇ ਮਨੁੱਖੀ ਸਰੋਤ ਤੇ ਵਿਕਾਸ ਕੇਂਦਰ ਦਾ ਧੰਨਵਾਦ ਕੀਤਾ।
              ਇਸ ਤੋਂ ਪਹਿਲਾਂ ਉਨ੍ਹਾਂ ਨੂੰ ਸੰਬੋਧਨ ਹੁੰਦਿਆਂ ਡੀਨ ਵਿਦਿਆਰਥੀ ਭਲਾਈ ਪ੍ਰੋ. ਹਰਦੀਪ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਵੱਖ ਵੱਖ ਅਕਾਦਮਿਕ ਸੈਸ਼ਨਾਂ ਵਿਚ ਮਾਹਿਰ ਵਿਦਵਾਨਾਂ ਤੋਂ ਜੋ ਕੁੱਝ ਨਵਾਂ ਸਿਖਿਆ ਹੈ, ਨੂੰ ਅਮਲੀ ਰੂਪ ਦੇਣ ਤਾਂ ਜੋ ਉਨ੍ਹਾਂ ਦੇ ਵਿਦਿਆਰਥੀ ਸਮੇਂ ਦੇ ਹਾਣੀ ਬਣ ਸਕਣ। ਉਨਾਂ੍ਹ ਕਿਹਾ ਕਿ ਪੜ੍ਹਨ ਦੇ ਦੌਰਾਨ ਅਭਿਆਸ ਦੀ ਕਮੀ ਦੇ ਕਾਰਨ ਜਿਨ੍ਹਾਂ ਮੁਸ਼ਕਲਾਂ ਦਾ ਵਿਦਿਆਰਥੀਆਂ ਨੂੰ ਸਾਹਮਣਾ ਕਰਨਾ ਪੈਂਦਾ ਹੈ ਉਨ੍ਹਾਂ `ਤੇ ਵੀ ਧਿਆਨ ਦਿੱਤਾ ਜਾਣਾ ਜ਼ਰੂਰੀ ਹੈ। ਉਨ੍ਹਾਂ ਇਹ ਵੀ ਕਿਹਾ ਕਿ ਭਾਰਤੀ ਸਮਾਜ ਅਧਿਆਪਕ ਵਰਗ ਤੋਂ ਬਹੁਤ ਸਾਰੀਆਂ ਉਮੀਦਾਂ ਰੱਖਦਾ ਹੈ ਉਸ `ਤੇ ਤਾਂ ਹੀ ਖਰਾ ਉਤਰਿਆ ਜਾ ਸਕਦਾ ਹੈ ਜੇਕਰ ਅਜਿਹੇ ਰਿਫਰੈਸ਼ਰ ਕੋਰਸਾਂ ਦੇ ਰਾਹੀਂ ਨਵੀਆਂ ਨਵੀਆਂ ਗੱਲਾਂ ਤੋਂ ਜਾਣੂ ਹੋਇਆ ਜਾ ਸਕੇ।
            ਉਨਾਂ੍ਹ ਨੇ ਅਧਿਆਪਕ ਵਰਗ ਵਿਚ ਪੜ੍ਹਨ ਅਤੇ ਗਿਆਨ ਵਧਾਉੇਣ ਦੀ ਪਰੰਪਰਾ `ਤੇ ਜ਼ੋਰ ਦਿੰਦਿਆਂ ਕਿਹਾ ਕਿ ਜੇ ਇਸ ਵਿਚ ਖੜੋਤ ਜਾਂਦੀ ਹੈ ਤਾਂ ਉਹ ਵਿਦਿਆਰਥੀਆਂ ਨੂੰ ਵਿਸ਼ਵੀ ਪੱਧਰ ਦੀ ਸਿਖਿਆ ਦੇਣ ਤੋਂ ਪੱਛੜ ਜਾਣਗੇ। ਇਸ ਸਮੇਂ ਯੂਨੀਵਰਸਿਟੀ ਸਕੂਲ ਆਫ ਫਾਈਨੈਂਸ਼ੀਅਲ ਸਟੱਡੀਜ਼ ਅਤੇ ਕੋਰਸ ਦੇ ਕੋ ਕੋਆਰਡੀਨੇਟਰ, ਡਾ. ਮਨਦੀਪ ਕੌਰ ਨੇ ਕੋਰਸ ਤੋਂ ਜਾਣੂ ਕਰਵਾਇਆ ਅਤੇ ਕਿਹਾ ਕਿ ਇਸ ਕੋਰਸ ਦਾ ਉਦੇਸ਼ ਗਿਆਨ ਦੇ ਖੇਤਰ ਵਿਚ ਆ ਰਹੀਆਂ ਤਬਦੀਲੀਆਂ ਤੋਂ ਜਾਣੂ ਕਰਵਾਉਣਾ ਸੀ। ਉਨ੍ਹਾਂ ਨੇ ਹਿੱਸਾ ਲੈਣ ਵਾਲੇ ਅਧਿਆਪਕਾਂ ਵੱਲੋਂ ਕੋਰਸ ਤੇ ਪ੍ਰਗਟਾਈ ਗਈ ਤਸੱਲੀ ਨੂੰ ਕੇਂਦਰ ਅਤੇ ਸਕੂਲ ਵਾਸਤੇ ਮਾਣ ਵਾਲੀ ਗੱਲ ਦੱਸਿਆ।

Check Also

ਅਕੈਡਮਿਕ ਵਰਲਡ ਸਕੂਲ ਵਿਖੇ ਸ੍ਰੀ ਗਣੇਸ਼ ਉਤਸਵ ਮਨਾਇਆ

ਸੰਗਰੂਰ, 19 ਸਤੰਬਰ (ਜਗਸੀਰ ਲੌਂਗੋਵਾਲ) – ਅਕੈਡਮਿਕ ਵਰਲਡ ਸਕੂਲ ਖੋਖਰ ਵਿਖੇ ਸ਼੍ਰੀ ਗਣੇਸ਼ ਉਤਸਵ ਸ਼ਰਧਾ …

Leave a Reply