ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ – ਸੰਧੂ) – ਹਰ ਸਾਲ ਦੀ ਤਰ੍ਹਾਂ ਕ੍ਰਿਸਮਿਸ ਦੇ ਪਾਵਨ ਪਵਿੱਤਰ ਤਿਉਹਾਰ ਦੀ ਪੂਰਵ ਸੰਧਿਆ ‘ਤੇ ਭਾਰਤੀ ਵਿੱਦਿਆ
ਨਿਕੇਤਨ ਸੀਨੀਅਰ ਸੈਕੰਡਰੀ ਸਕੂਲ (ਸਰੀਨ ਸਕੂਲ) ਨਿਊ ਤਹਿਸੀਲਪੁਰਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਪ੍ਰਭੂ ਯੀਸ਼ੂ ਮਸੀਹ ਨੂੰ ਯਾਦ ਕੀਤਾ ਗਿਆ।ਇਸ ਧਾਰਮਿਕ ਸਮਾਰੋਹ ਦੇ ਦੌਰਾਨ ਨੰਨ੍ਹੇ-ਮੰੁਨੇ ਬੱਚਿਆਂ ਨੇ ਸ਼ਾਂਤਾ ਕਲਾਜ਼ ਦਾ ਪਹਿਰਾਵਾ ਪਹਿਨ ਕੇ ਪ੍ਰਭੂ ਮਸੀਹ ਦਾ ਗੁਣਗਾਣ ਕੀਤਾ।ਪ੍ਰਿੰਸੀਪਲ ਸੰਦੀਪ ਸਰੀਨ ਨੇ ਕਿਹਾ ਕਿ ਵਿਸ਼ਵ ਵਿਆਪੀ ਗੁਰੂ ਪ੍ਰਭੂ ਯੀਸ਼ੂ ਮਸੀਹ ਦੀਆਂ ਸਿੱਖਿਆਵਾਂ ਤੇ ਸਾਨੂੰ ਚੱਲਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਭਾਰਤ ਇੱਕ ਧਰਮ ਨਿਰਪੇਖ ਤੇ ਲੋਕਤੰਤਰੀ ਦੇਸ਼ ਹੈ।ਜਿੱਥੇ ਹਰੇਕ ਵਿਅਕਤੀ ਨੂੰ ਉਸ ਦੇ ਧਰਮ ਅਨੁਸਾਰ ਵਿਚਰਨ ਦੀ ਖੁੱਲ ਹੈ।ਸਾਨੂੰ ਹਰੇਕ ਧਰਮ ਦੀ ਰਹੁ-ਰੀਤ, ਰਵਾਇਤ ਤੇ ਪਰੰਪਰਾ ਨੂੰ ਅੱਗੇ ਵਧਾਉਣਾ ਚਾਹੀਦਾ ਹੈ।ਸਕੂਲ ਦੇ ਵਿਦਿਆਰਥੀਆਂ ਵੱਲੋਂ ਰੰਗਾਰੰਗ ਪ੍ਰੋਗਰਾਮ ਵੀ ਪੇਸ਼ ਕੀਤਾ।ਸਕੂਲ ਪ੍ਰਬੰਧਕਾਂ ਨੇ ਫਲ, ਟਾਫੀਆਂ ਤੇ ਮਿਠਾਈਆਂ ਵੀ ਵੰਡੀਆਂ।
ਇਸ ਮੌਕੇ ਜਸਵੰਤ ਕੌਰ, ਜਗਦੀਸ਼ ਕੌਰ, ਰਵੀਪ੍ਰਭਾ ਜੋਸ਼ੀ, ਰਜਨੀ ਸਲਵਾਨ, ਅਨੀਤਾ, ਕੰਚਨ, ਮਨਜੀਤ, ਰੰਜੂ, ਪਨਾ, ਕਿਰਨ, ਮੀਨੂੰ, ਪ੍ਰਭਜੋਤ ਆਦਿ ਹਾਜ਼ਰ ਸਨ।
Check Also
ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ
ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …
Punjab Post Daily Online Newspaper & Print Media