Tuesday, June 23, 2026

ਪੇਟਿੰਗਾਂ ਰਾਹੀਂ ਚਾਰ ਸਾਹਿਬਜਾਦਿਆਂ ਤੇ ਮਾਤਾ ਗੁਜ਼ਰੀ ਜੀ ਨੂੰ ਕੀਤਾ ਯਾਦ

ਅੰਮ੍ਰਿਤਸਰ, 24 ਦਸੰਬਰ (ਪੰਜਾਬ ਪੋਸਟ – ਸੰਧੂ) – ਸਿੱਖ ਧਰਮ ਦੇ ਦਸਵੇਂ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪਰਿਵਾਰ ਦੀ ਲਾਸਾਨੀ ਕੁਰਬਾਨੀ ਨੂੰ ਸਮਰਪਿਤ PPNJ2412201905ਸ਼ਹੀਦੀ ਸਪਤਾਹ ਦੌਰਾਨ ਭਾਈ ਧਰਮ ਸਿੰਘ ਖਾਲਸਾ ਚੈਰੀਟੇਬਲ ਟਰੱਸਟ ਸੁਲਤਾਨਵਿੰਡ ਦਸਵੀਂ ਕਲਾਸ ‘ਚ ਪੜਦੀਆਂ ਵਿਦਿਆਰਥਣਾਂ ਨਵਦੀਪ ਕੌਰ ਤੇ ਨਵਨੀਤ ਕੌਰ ਵੱਲੋਂ ਚਾਰ ਸਾਹਿਜ਼ਾਦਿਆਂ ਤੇ ਮਾਤਾ ਗੁਜ਼ਰੀ ਜੀ ਦੀ ਪੇਂਟਿੰਗ ਕਰਕੇ ਉਨ੍ਹਾਂ ਨੂੰ ਯਾਦ ਕੀਤਾ ਗਿਆ।ਟਰੱਸਟ ਦੀ ਮੁੱਖ ਸੰਚਾਲਿਕਾ ਬੀਬੀ ਸੰਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਦੇ ਟਰੱਸਟ ਵਲੋਂ ਕਈ ਲੋੜਵੰਦ ਤੇ ਬੇਸਹਾਰਾ ਲੜਕੀਆਂ ਦਾ ਪਾਲਣ ਪੋਸਣ ਕੀਤਾ ਜਾ ਰਿਹਾ ਹੈ।ਸਕੂਲ ਵਿੱਦਿਆ ਤੋਂ ਲੈ ਕੇ ਉਚੇਰੀ ਵਿੱਦਿਆ ਹਾਸਲ ਕਰ ਰਹੀਆਂ ਲੜਕੀਆਂ ਆਪਣੇ ਅੰਦਰ ਲੁੱਕੀ ਪ੍ਰਤਿਭਾ ਦਾ ਪ੍ਰਦਰਸ਼ਨ ਕਰਦੀਆਂ ਰਹਿੰਦੀਆਂ ਹਨ।ਨਵਦੀਪ ਕੌਰ ਤੇ ਨਵਨੀਤ ਕੌਰ ਦੇ ਵੱਲੋਂ ਤਿਆਰ ਕੀਤੀਆਂ ਗਈਆਂ ਇਹ ਪੇਟਿੰਗਾਂ ਆਪਣੇ ਆਪ ਵਿੱਚ ਮਿਸਾਲ ਹਨ।
           ਨਵਦੀਪ ਕੌਰ ਤੇ ਨਵਨੀਤ ਕੌਰ ਨੇ ਕਿਹਾ ਕਿ ਉਹ ਅਜਿਹੀਆਂ ਪੇਟਿੰਗਾਂ ਤਿਆਰ ਕਰਨ ਦਾ ਉਪਰਾਲਾ ਕਰਦੀਆਂ ਰਹਿਣਗੀਆਂ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply