Saturday, April 18, 2026

ਭਾਰਤ ਵਿਕਾਸ ਪ੍ਰੀਸ਼ਦ ਨੇ ਸ਼ਹੀਦ ਊਧਮ ਸਿੰਘ ਨੂੰ ਜਨਮ ਦਿਨ ’ਤੇ ਦਿੱਤੀ ਸ਼ਰਧਾਂਜਲੀ

ਲੌਂਗੋਵਾਲ, 27 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਜੀ ਦੀ 120ਵੇਂ ਜਨਮ ਦਿਨ ਮੌਕੇ ਸ਼ਹੀਦ ਦੇ ਘਰ ਵਿੱਚ ਭਾਰਤ ਵਿਕਾਸ PPNJ2712201901ਪ੍ਰੀਸ਼ਦ (ਸਵਾਮੀ ਵਿਵੇਕਾਨੰਦ) ਬ੍ਰਾਂਚ ਵਲੋਂ ਪ੍ਰਧਾਨ ਵਿਕਾਸ ਬਾਂਸਲ ਦੀ ਅਗਵਾਈ ‘ਚ ਉਨਾਂ ਦੀ ਫੋਟੋ ‘ਤੇ ਅਰਪਿਤ ਕਰਕੇ ਸ਼ਰਧਾਂਜਲੀ ਦਿੱਤੀ ਗਈ।ਪ੍ਰੇਮ ਗੁਗਨਾਨੀ ਅਤੇ ਰੇਵਾ ਛਾਹੜੀਆ ਨੇ ਸ਼ਹੀਦ ਊਧਮ ਸਿੰਘ ਦੀ ਜ਼ਿੰਦਗੀ ‘ਤੇ ਰੌਸ਼ਨੀ ਪਾਈ।ਸ਼ਹੀਦ ਊਧਮ ਸਿੰਘ ਕੰਬੋਜ ਯਾਦਗਾਰੀ ਕਮੇਟੀ (ਰਜਿ.) ਦੇ ਪ੍ਰਧਾਨ ਕੇਸਰ ਸਿੰਘ ਢੋਟ ਵਲੋਂ ਭਾਰਤ ਵਿਕਾਸ ਪ੍ਰੀਸ਼ਦ ਦੇ ਹਾਜ਼ਰ ਮੈਂਬਰਾਂ ਦਾ ਸਵਾਗਤ ਅਤੇ ਹੋਣਹਾਰ ਬੱਚਿਆਂ ਨੂੰ ਸਨਮਾਨਿਤ ਕੀਤਾ ਗਿਆ।ਇਸ ਮੌਕੇ ਅਨਿਲ ਗੋਇਲ ਜਨਰਲ ਸਕੱਤਰ, ਅਭਿਸ਼ੇਕ ਜੈਨ ਖਜਾਨਚੀ, ਰਵਿੰਦਰ ਦੁੱਗਲ, ਪਰਮਿੰਦਰ ਸ਼ਰਮਾ ਐਡਵੋਕੇਟ, ਜੀਤ ਸਿੰਘ, ਕਸ਼ਮੀਰ ਲਾਲ ਬਤਰਾ, ਸੀਤਲ ਗਰਗ, ਸ੍ਰੀਮਤੀ ਅੰਜੂ ਗਰਗ, ਹਰਦਿਆਲ ਸਿੰਘ, ਵੰਸ਼ਿਕਾ ਜਿੰਦਲ, ਪ੍ਰਵੀਨ ਰਾਣੀ ਜਿੰਦਲ, ਹੈਪੀ ਜੈਨ ਆਦਿ ਨੇ ਵੀ ਸ਼ਹੀਦ ਨੂੰ ਸ਼ਰਧਾਂਜਲੀ ਦਿੱਤੀ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply