Thursday, February 26, 2026

ਸੜਕ ਦੁਰਘਟਾਵਾਂ ਵਾਲੇ 15 ਡਾਰਕ ਜੋਨਾਂ ਬਾਰੇ ਬਣੇਗੀ ਜਾਵੇਗੀ ਸੁਰੱਖਿਆ ਪਾਲਿਸੀ – ਡੀ.ਸੀ

ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲੀ ਵਾਹਨਾਂ ਤੇ ਕੀਤੀ ਜਾਵੇਗੀ ਕਾਰਵਾਈ

ਪਠਾਨਕੋਟ, 26 ਦਸੰਬਰ (ਪੰਜਾਬ ਪੋਸਟ ਬਿਊਰੋ) – ਅਗਰ ਕਿਸੇ ਸਕੂਲ ਦੀ ਬੱਸ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਅਨੁਸਾਰ ਸਾਰੀਆਂ ਸ਼ਰਤਾਂ ਪੂਰੀਆਂ PPNJ2612201905ਨਹੀਂ ਕਰਦੀ ਹੈ ਅਤੇ ਉਹ ਕਿਸੇ ਹਾਦਸੇ ਦਾ ਸਿਕਾਰ ਹੰੁਦੀ ਹੈ ਤਾਂ ਨਿਯਮਾਂ ਦੇ ਅਨੁਸਾਰ ਬੱਸ ਮਾਲਕ, ਡਰਾਇਵਰ ਦੇ ਨਾਲ ਨਾਲ ਸਕੂਲ ਪਿ੍ਰੰਸੀਪਲ ਅਤੇ ਪ੍ਰਬੰਧਕ ਕਮੇਟੀ ‘ਤੇ ਵੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਇਹ ਪ੍ਰਗਟਾਵਾ ਡਿਪਟੀ ਕਮਿਸਨਰ ਪਠਾਨਕੋਟ ਗੁਰਪ੍ਰੀਤ ਸਿੰਘ ਖਹਿਰਾ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਵਿਖੇ ਰੋਡ ਸੇਫਟੀ ਦੀ ਮਹੀਨਾਵਾਰ ਮੀਟਿੰਗ ਦੋਰਾਨ ਕੀਤਾ।ਮੀਟਿੰਗ ਵਿੱਚ ਅਭਿਜੀਤ ਕਪਲਿਸ ਵਧੀਕ ਡਿਪਟੀ ਕਮਿਸ਼ਨਰ (ਜ), ਐਚ.ਪੀ ਸ਼ਰਮਾ ਐਸ.ਪੀ ਪੰਜਾਬ ਪੁਲਿਸ ਪਠਾਨਕੋਟ, ਅਰਸਦੀਪ ਸਿੰਘ ਐਸ.ਡੀ.ਐਮ ਪਠਾਨਕੋਟ, ਬਲਦੇਵ ਰੰਧਾਵਾ ਸਕੱਤਰ ਰਿਜਨਲ ਟਰਾਂਸਪੋਰਟ ਅਥਾਰਟੀ ਗੁਰਦਾਸਪੁਰ/ਪਠਾਨਕੋਟ, ਪ੍ਰਿਥੀ ਸਿੰਘ ਸਹਾਇਕ ਕਮਿਸ਼ਨਰ ਜਨਰਲ, ਰਾਮ ਲੁਭਾਇਆ ਸਹਾਇਕ ਲੋਕ ਸੰਪਰਕ ਅਫਸ਼ਰ ਪਠਾਨਕੋਟ ਅਤੇ ਹੋਰ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।
ਮੀਟਿੰਗ ਦੋਰਾਨ ਗੁਰਪ੍ਰੀਤ ਸਿੰਘ ਖਹਿਰਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਕਿਹਾ ਕਿ ਜਿਲ੍ਹਾ ਪਠਾਨਕੋਟ ਵਿੱਚ ਸਰਵੇ ਦੋਰਾਨ ਪਾਇਆ ਗਿਆ ਹੈ ਕਿ 15 ਅਜਿਹੇ ਡਾਰਕ ਜੋਨ ਹਨ ਜਿੱਥੇ ਵਾਰ-ਵਾਰ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਅਤੇ ਲੋਕਾਂ ਨੂੰ ਆਪਣੀਆਂ ਜਾਨਾਂ ਵੀ ਗਵਾਣੀਆਂ ਪੈਂਦੀਆਂ ਹਨ।ਉਨ੍ਹਾਂ ਮੀਟਿੰਗ ਵਿੱਚ ਹਾਜ਼ਰ ਨੈਸ਼ਨਲ ਹਾਈਵੇ-54, ਨੇਸਨਲ ਹਾਈਵੇ-44 ਅਤੇ ਨੇਸਨਲ ਹਾਈਵੇ-154 ਦੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ 15 ਡਾਰਕ ਜੌਨ ਤੇ ਵਿਸ਼ੇਸ ਰਿਪੋਰਟ ਤਿਆਰ ਕੀਤੀ ਜਾਵੇ ਕਿ ਕਿਨ੍ਹਾਂ ਕਾਰਨਾਂ ਕਰਕੇ ਇਨ੍ਹਾਂ ਸਥਾਨਾਂ ‘ਤੇ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਤਾਂ ਜੋ ਸਮੇਂ ਰਹਿੰਦਿਆਂ ਇਨ੍ਹਾਂ ਸਥਾਨਾਂ ਤੇ ਭਵਿੱਖ ਵਿੱਚ ਹੋਣ ਵਾਲੀਆਂ ਸੜਕ ਦੁਰਘਟਨਾਵਾਂ ਤੋਂ ਲੋਕਾਂ ਨੂੰ ਬਚਾਇਆ ਜਾ ਸਕੇ।ਉਨ੍ਹਾਂ ਪੁਲਿਸ ਵਿਭਾਗ ਨੂੰ ਵੀ ਕਿਹਾ ਕਿ ਕਰੀਬ ਇੱਕ ਸਾਲ ਦੋਰਾਨ 15 ਡਾਰਕ ਜੌਨ ਤੇ ਜੋ ਸੜਕ ਦੁਰਘਟਨਾਵਾਂ ਹੋਈਆਂ ਹਨ ਉਨ੍ਹਾਂ ਦੀ ਰਿਪੋਰਟ ਦਿੱਤੀ ਜਾਵੇ।ਉਨ੍ਹਾਂ ਨੇਸਨਲ ਹਾਈਵੇ ਅਧਿਕਾਰੀਆਂ ਨੂੰ ਕਿਹਾ ਕਿ ਸਹਿਰ ਦੇ ਨਾਲ ਲਗਦੇ ਅਤੇ ਸਹਿਰ ਦੇ ਵਿੱਚੋਂ ਨਿਕਲਣ ਵਾਲੇ ਅਜਿਹੇ ਸਥਾਨ ਜਿੱਥੇ ਰਾਤ ਦੇ ਸਮੇਂ ਹਨੇਰਾ ਹੋਣ ਕਾਰਨ ਸੜਕ ਦੁਰਘਟਨਾਵਾਂ ਹੁੰਦੀਆਂ ਹਨ ਇਨ੍ਹਾਂ ਸਥਾਨਾਂ ਤੇ ਲਾਈਟ ਲਗਾਉਣ ਲਈ ਯੋਜਨਾ ਬਣਾ ਕੇ ਰਿਪੋਰਟ ਦਿੱਤੀ ਜਾਵੇ ਤਾਂ ਜੋ ਉਨ੍ਹਾਂ ਦੇ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਉਪਰੋਕਤ ਸੜਕਾਂ ‘ਤੇ ਲਾਈਟ ਲਗਾਉਣ ਦੀ ਵਿਵਸਥਾ ਕੀਤੀ ਜਾ ਸਕੇ।ਉਨ੍ਹਾਂ ਕਿਹਾ ਕਿ ਉਪਰੋਕਤ ਨੇਸਨਲ ਹਾਈਵੇ-54,44 ਅਤੇ 154 ਤੇ ਜਿਨ੍ਹਾਂ ਸਥਾਨਾਂ ਤੇ ਰੋਡ ਦੀ ਹਾਲਤ ਖਸਤਾ ਹੈ ਉਨ੍ਹਾਂ ਦੀ ਰਿਪੇਅਰ ਕਰਵਾਈ ਜਾਵੇ ਅਤੇ ਹਾਈਵੇ ਤੇ ਚੇਤਾਵਨੀ ਸੂਚਨਾ ਬੋਰਡ ਕਰੀਬ ਅੱਧਾ ਜਾਂ ਇੱਕ ਕਿਲੋਮੀਟਰ ਪਹਿਲਾਂ ਹੀ ਲਗਾਏ ਜਾਣ ਤਾਂ ਜੋ ਵਾਹਣ ਚਾਲਕ ਪਹਿਲਾ ਹੀ ਸੜਕ ਦੁਰਘਟਨਾਂ ਖੇਤਰ ਬਾਰੇ ਜਾਗਰੂਕ ਹੋ ਸਕੇ।
ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਬਣਾਈ ਗਈ ਨਵੀਂ ਵਾਹਨ ਪਾਲਿਸੀ ਅਧੀਨ 15 ਜਨਵਰੀ 2020 ਤੋਂ ਜਿਲ੍ਹਾ ਪਠਾਨਕੋਟ ਦੇ ਦੋਨੋ ਐਸ.ਡੀ.ਐਮ. ਨੂੰ ਵੀ ਪਾਵਰਾਂ ਦਿੱਤੀਆਂ ਜਾਣਗੀਆਂ ਕਿ ਉਹ ਟ੍ਰੈਫਿਕ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਵਾਹਣ ਚਾਲਕਾਂ ਦਾ ਚਲਾਨ ਕੱਟ ਸਕਣਗੇ।ਉਨ੍ਹਾਂ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਹਦਾਇਤ ਕਰਦਿਆਂ ਕਿਹਾ ਕਿ ਰੋਡ ਸੇਫਟੀ ਨੂੰ ਧਿਆਨ ਵਿੱਚ ਰੱਖਦਿਆਂ ਹੋਇਆ ਹਾਈਵੇ ਅਤੇ ਲਿੰਕ ਰੋਡ ਤੇ ਕਿੰਨੀਆਂ ਪੁਲੀਆਂ ਅਤੇ ਪੁਲ ਹਨ, ਤਾਂ ਜੋ ਉਨ੍ਹਾਂ ਦੀ ਹਾਲਤ ਵਿੱਚ ਸੁਧਾਰ ਕੀਤਾ ਜਾ ਸਕੇ।ਉਨ੍ਹਾਂ ਸਿੱਖਿਆ ਵਿਭਾਗ ਨੂੰ ਵੀ ਹਦਾਇਤ ਕੀਤੀ ਕਿ ਨਿਯਮਾਂ ਦੇ ਅਨੁਸਾਰ ਜੋ ਬੱਚੇ ਘੱਟ ਉਮਰ ਦੇ ਹਨ ਉਨ੍ਹਾਂ ਸਬੰਧੀ ਸਾਰੇ ਸਕੂਲਾਂ ਨੂੰ ਹਦਾਇਤ ਕੀਤੀ ਜਾਵੇ ਕਿ ਨਿਰਧਾਰਤ ਉਮਰ ਤੋਂ ਘੱਟ ਕੋਈ ਵੀ ਵਿਦਿਆਰਥੀ ਦੋ ਪਹੀਆ ਵਾਹਨ ਲੈ ਕੇ ਆਉਂਦਾ ਹੈ ਨੂੰ ਸਕੂਲ ਕੈਂਪਸ ਵਿੱਚ ਦਾਖਲ ਨਾ ਹੋਣ ਦਿੱਤਾ ਜਾਵੇ।ਸੈਮੀਨਾਰ ਲਗਾ ਕੇ ਵਿਦਿਆਰਥੀਆਂ ਨੂੰ ਜਿਆਦਾ ਤੋਂ ਜਿਆਦਾ ਟ੍ਰੈਫਿਕ ਨਿਯਮਾਂ ਬਾਰੇ ਜਾਗਰੂਕ ਵੀ ਕੀਤਾ ਜਾਵੇ।
ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕਰਦਿਆਂ ਕਿਹਾ ਕਿ ਸੜਕ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਜਿਲ੍ਹੇ ਵਿੱਚ ਸੜਕ ਦੁਰਘਟਨਾਂ ਵਾਲੇ ਸਥਾਨ ‘ਤੇ ਐਂਬੂਲੈਂਸ ਦੀ ਸੁਵਿਧਾ ਦਿੱਤੀ ਜਾ ਸਕੇ।ਉਨ੍ਹਾਂ ਕਿਹਾ ਕਿ ਸੁਪਰੀਮ ਕੋਰਟ ਦੇ ਅਨੁਸਾਰ ਅਗਰ ਕੋਈ ਵਿਅਕਤੀ ਸੜਕ ਦੁਰਘਟਨਾਂ ਵਾਲੇ ਸਥਾਨ ਤੇ ਜਖਮੀ ਵਿਅਕਤੀ ਦੀ ਮਦਦ ਕਰਦਾ ਹੈ ਉੋਸ ਨੂੰ ਹਸਪਤਾਲ ਪਹੁੰਚਾਉਂਦਾ ਹੈ ਤਾਂ ਉਸ ਵਿਅਕਤੀ ਦੀ ਪ੍ਰਸੰਸਾ ਕਰਨੀ ਬਣਦੀ ਹੈ, ਅਜਿਹੇ ਲੋਕਾਂ ਨੂੰ ਕਿਸੇ ਵੀ ਸੜਕ ਦੁਰਘਟਨਾਵਾਂ ਦੀ ਕਾਰਵਾਈ ਦੋਰਾਨ ਗਵਾਹ ਦੇ ਤੋਰ ਤੇ ਸਾਮਲ ਨਹੀਂ ਕੀਤਾ ਜਾ ਸਕਦਾ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply