Wednesday, February 25, 2026

ਬਜ਼ਾਰਾਂ ਵਿਚ ਚਾਰ ਪਹੀਆ ਵਾਹਨ ਖੜੇ ਕਰਨ ਵਾਲਿਆਂ ਵਿਰੁੱਧ ਕਾਰਵਾਈ ਤੇਜ਼

ਇੱਕ ਮਹੀਨੇ ‘ਚ ਪਟਾਕੇ ਮਾਰਨ ਵਾਲੇ 96 ਬੁਲੇਟ ਚਾਲਕਾਂ ਦੇ ਕੀਤੇ ਚਲਾਨ – ਪਵਨ ਸ਼ਰਮਾ

ਲੌਂਗੋਵਾਲ, 27 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਸੰਗਰੂਰ ਸ਼ਹਿਰ ਵਿੱਚ ਆਵਾਜਾਈ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਸਖ਼ਤ PPNJ2712201902ਕਾਰਵਾਈ ਅਰੰਭੀ ਗਈ ਹੈ।ਇਹ ਜਾਣਕਾਰੀ ਦਿੰਦਿਆਂ ਟਰੈਫਿਕ ਪੁਲਿਸ ਦੇ ਇੰਚਾਰਜ ਪਵਨ ਸ਼ਰਮਾ ਨੇ ਦੱਸਿਆ ਕਿ ਜ਼ਿਲ੍ਹਾ ਪੁਲਿਸ ਮੁਖੀ ਡਾ. ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ ਟਰੈਫਿਕ ਬਿੰਦੂ ਬਾਲਾ ਦੀ ਅਗਵਾਈ ਹੇਠ ਸ਼ਹਿਰ ‘ਚ ਆਵਾਜਾਈ ਨਿਯਮਾਂ ਦੀ ਇੰਨ-ਬਿੰਨ ਪਾਲਣਾ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਇਸ ਮੁਹਿੰਮ ਨੂੰ ਹੋਰ ਤੇਜ਼ ਕਰਦੇ ਹੋਏ ਹੁਣ ਅਜਿਹੀ ਅਤਿ ਆਧੁਨਿਕ ਪ੍ਰਣਾਲੀ ਨੂੰ ਅਪਣਾਇਆ ਜਾ ਰਿਹਾ ਹੈ ਜਿਸ ਨਾਲ ਬੇਤਰਤੀਬੇ ਢੰਗ ਨਾਲ ਚਾਰ ਪਹੀਆ ਵਾਹਨ ਖੜ੍ਹਾਉਣ ਵਾਲਿਆਂ ਨੂੰ ਭਾਰੀ ਜ਼ੁਰਮਾਨੇ ਦੀ ਅਦਾਇਗੀ ਕਰਨੀ ਪਵੇਗੀ। ਉਨ੍ਹਾਂ ਦੱਸਿਆ ਕਿ ਟਰੈਫਿਕ ਪੁਲਿਸ ਵਲੋਂ ਅਜਿਹੇ ਆਧੁਨਿਕ ਲਾਕ (ਤਾਲੇ) ਮੰਗਵਾਏ ਗਏ ਹਨ ਜੋ ਕਿ `ਨੋ ਪਾਰਕਿੰਗ ਜ਼ੋਨ` ਵਿੱਚ ਕਾਰਾਂ, ਜੀਪਾਂ ਸਮੇਤ ਸਾਰੇ ਚਾਰ ਪਹੀਆ ਵਾਹਨਾਂ ਦੇ ਟਾਇਰਾਂ ਨੂੰ ਲਗਾ ਦਿੱਤੇ ਜਾਂਦੇ ਹਨ ਅਤੇ ਵਾਹਨ ਚਾਲਕਾਂ ਨੂੰ ਜੁਰਮਾਨਾ ਲਗਾਇਆ ਜਾਂਦਾ ਹੈ।ਪਵਨ ਸ਼ਰਮਾ ਨੇ ਦੱਸਿਆ ਕਿ ਸੰਗਰੂਰ ਸ਼ਹਿਰ ਦੇ ਬੱਸ ਅੱਡਾ ਏਰੀਆ, ਸਿਵਲ ਹਸਪਤਾਲ, ਧੂਰੀ ਗੇਟ, ਸੁਨਾਮੀ ਗੇਟ, ਡੀ.ਸੀ ਦਫ਼ਤਰ ਰੋਡ, ਪਟਿਆਲਾ ਗੇਟ ਅਤੇ ਨਾਭਾ ਗੇਟ ਵਿੱਚ ਚਾਰ ਪਹੀਆ ਵਾਹਨਾਂ ਦੀ ਬੇਤਰਤੀਬੀ ਪਾਰਕਿੰਗ ਕਾਰਨ ਪੈਦਲ ਤੁਰਨ ਵਾਲਿਆਂ ਤੇ ਦੋ ਪਹੀਆ ਵਾਹਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਇੰਚਾਰਜ ਪਵਨ ਸ਼ਰਮਾ ਨੇ ਦੱਸਿਆ ਕਿ ਇੱਕ ਮਹੀਨੇ ਅੰਦਰ ਕੇਵਲ ਸੰਗਰੂਰ ਸ਼ਹਿਰ ਵਿੱਚ ਹੀ 96 ਬੁਲੇਟ ਮੋਟਰ ਸਾਇਕਲ ਚਾਲਕਾਂ ਦੇ ਚਲਾਨ ਕੱਟੇ ਗਏ ਹਨ।ਉਨ੍ਹਾਂ ਦੱਸਿਆ ਕਿ ਜੇ ਕੋਈ ਨਾਗਰਿਕ ਪਟਾਕੇ ਮਾਰਨ ਵਾਲੇ ਬੁਲੇਟ ਮੋਟਰ ਸਾਇਕਲ ਬਾਰੇ ਮੋਬਾਇਲ ਨੰਬਰ 80545-45536 `ਤੇ ਸੂਚਨਾ ਦਿੰਦਾ ਹੈ ਤਾਂ ਆਰ.ਟੀ.ਏ ਵਿਭਾਗ ਰਾਹੀਂ ਸਬੰਧਤ ਮੋਟਰ ਸਾਇਕਲ ਚਾਲਕ ਦਾ ਵੇਰਵਾ ਕਢਵਾਉਣ ਮਗਰੋਂ ਉਸ ਦੇ ਘਰ ਜਾ ਕੇ ਚਲਾਨ ਕੱਟਿਆ ਜਾਂਦਾ ਹੈ

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply