Wednesday, June 24, 2026

ਸਿੱਖ ਸੰਗਤ ਬੱਚਿਆਂ ਲਈ ਪੜਨ ਸਮੱਗਰੀ ਅਤੇ ਬਿਮਾਰਾਂ ਲਈ ਦਵਾਈਆਂ ਦੇ ਲੰਗਰ ਵੀ ਲਾਵੇ – ਭਾਈ ਹਰੀਗੜ੍ਹ

ਲੌਂਗੋਵਾਲ, 28 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਭੁੱਖੇ ਸਾਧੂਆਂ ਨੂੰ 20 ਰੁਪਏ ਦਾ ਲੰਗਰ ਛਕਾ ਕੇ PPNJ2812201912ਸਿੱਖ ਜਗਤ ਲਈ ਲੰਗਰ ਪ੍ਰਥਾ ਨੂੰ ਆਰੰਭ ਕੀਤਾ ਸੀ।ਉਸ ਤੋਂ ਬਾਅਦ ਅੱਜ ਤੱਕ ਲੰਗਰ ਦੀ ਮਹੱਤਤਾ ਜਿਉਂ ਦੀ ਤਿਉਂ ਕਾਇਮ ਹੈ।ਪਰ ਇਸ ਸਮੇਂ ਲੋੜਵੰਦ ਬੱਚਿਆਂ ਨੂੰ ਪੜ੍ਹਾਉਣ ਲਈ ਉਹਨਾਂ ਵਾਸਤੇ ਕਿਤਾਬਾਂ, ਕਾਪੀਆਂ ਅਤੇ ਹੋਰ ਪੜ੍ਹਨ ਸਮੱਗਰੀ ਦੇ ਲੰਗਰ ਲਾਉਣ ਦੀ ਵੀ ਜਰੂਰਤ ਹੈ ਤਾਂ ਕਿ ਹਰ ਲੋੜਵੰਦ ਬੱਚਾ ਪੜ੍ਹ ਲਿਖ ਕੇ ਚੰਗੇ ਸਮਾਜ ਦੀ ਸਿਰਜਨਾ ਕਰ ਸਕੇ।ਇਸੇ ਤਰ੍ਹਾਂ ਹਸਪਤਾਲਾਂ ਵਿੱਚ ਆਪਣੇ ਇਲਾਜ ਲਈ ਠੋਕਰਾਂ ਖਾਂਦੇ ਫਿਰਦੇ ਲੋੜਵੰਦ ਲੋਕਾਂ ਲਈ ਦਵਾਈਆਂ ਦੇ ਲੰਗਰ ਅਤੀ ਜਰੂਰੀ ਹੋ ਗਏ ਹਨ।ਇਸ ਲਈ ਸਿੱਖ ਸੰਗਤ ਨੂੰ ਮਿਲ ਬੈਠ ਕੇ ਇਸ ਸਬੰਧ ਵਿੱਚ ਵਿਚਾਰ ਜਰੂਰ ਕਰਨਾ ਚਾਹੀਦਾ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਉਘੇ ਸਿੱਖ ਪ੍ਰਚਾਰਕ ਭਾਈ ਗੁਰਜੀਤ ਸਿੰਘ ਹਰੀਗੜ੍ਹ ਮੁੱਖ ਸੇਵਾਦਾਰ ਗੁਰਦੁਆਰਾ ਭਜਨਸਰ ਸਾਹਿਬ ਹਰੀਗੜ੍ਹ ਨੇ ਗੱਲਬਾਤ ਦੌਰਾਨ ਕੀਤਾ।
ਉਹਨਾਂ ਕਿਹਾ ਕਿ ਪੰਜਾਬ ਵਿੱਚ ਗੁਰਪੁਰਬਾਂ ਅਤੇ ਹੋਰ ਤਿਓਹਾਰਾਂ ਦੇ ਸਮੇਂ ਸੰਗਤ ਵਲੋਂ ਲੰਗਰ ਲਾਉਣ ਨੂੰ ਪਹਿਲ ਦਿੱਤੀ ਜਾਂਦੀ ਹੈ।ਜਿਸ ਤਰ੍ਹਾਂ ਚਮਕੌਰ ਸਾਹਿਬ ਵਿਖੇ ਵੱਡੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ, ਫਤਿਹਗੜ੍ਹ ਸਾਹਿਬ ਵਿਖੇ ਛੋਟੇ ਸਾਹਿਬਜਾਦਿਆਂ ਦੇ ਸ਼ਹੀਦੀ ਦਿਵਸ ਅਤੇ ਮੇਲਾ ਮਾਘੀ ਸ੍ਰੀ ਮੁਕਤਸਰ ਸਾਹਿਬ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਲੰਗਰ ਲਾਏ ਜਾਂਦੇ ਹਨ।ਲੰਗਰਾਂ ਦੀ ਗਿਣਤੀ ਜਿਆਦਾ ਹੋਣ ਕਰਕੇ ਲੰਗਰ ਛਕਣ ਵਾਲਿਆਂ ਤੋਂ ਅਨਾਜ ਦੀ ਬਰਬਾਦੀ ਹੋਣਾ ਯਕੀਨੀ ਹੈ।ਭਾਈ ਗੁਰਜੀਤ ਸਿੰਘ ਹਰੀਗੜ੍ਹ ਨੇ ਕਿਹਾ ਕਿ ਜੇਕਰ ਲੰਗਰਾਂ ‘ਤੇ ਖਰਚਿਆਂ ਜਾਣ ਵਾਲਾ ਅੱਧਾ ਪੈਸਾ ਵੀ ਬਿਮਾਰਾਂ ਲਈ ਦਵਾਈਆਂ ਖਰੀਦਣ ਜਾਂ ਬੱਚਿਆਂ ਲਈ ਪੜ੍ਹਨ ਸਮੱਗਰੀ ਖਰੀਦਣ ‘ਤੇ ਖਰਚਿਆਂ ਜਾਵੇ ਤਾਂ ਲੋੜਵੰਦ ਲੋਕਾਂ ਦੀ ਬਹੁਤ ਵੱਡੀ ਮਦਦ ਹੋ ਸਕਦੀ ਹੈ।ਉਨ੍ਹਾਂ ਕਿਹਾ ਕਿ ਬੱਚਿਆਂ ਦੀ ਪੜਾਈ ਲਈ ਕਿਤਾਬਾਂ ਤੇ ਬਿਮਾਰਾਂ ਲਈ ਦਵਾਈਆਂ ਜਰੂਰੀ ਹਨ, ਨਾ ਕਿ ਲੰਗਰ।ਭਾਈ ਗੁਰਜੀਤ ਸਿੰਘ ਹਰੀਗੜ੍ਹ ਨੇ ਅਪੀਲ ਕੀਤੀ ਕਿ ਸਾਨੂੰ ਆਪਣੇ ਸਮਾਜ ਦੇ ਉਹਨਾਂ ਕਮਜੋਰ ਲੋਕਾਂ ਲਈ ਕੁੱਝ ਕਰਨ ਦੀ ਲੋੜ ਹੈ, ਜਿਨ੍ਹਾਂ ਨੂੰ ਸਮਾਜ ਨੇ ਅਣਗੋਲਿਆ ਕੀਤਾ ਹੋਇਆ ਹੈ।ਸੋ ਸਾਨੂੰ ਆਪਣੀ ਸੋਚ ਬਦਲ ਕੇ ਜਰੂਰਤਮੰਦਾਂ ਲਈ ਉਹਨਾਂ ਦੀ ਜਰੂਰਤਾਂ ਮੁਤਾਬਿਕ ਲੰਗਰ ਵੀ ਲਾਉਣੇ ਚਾਹੀਦੇ ਹਨ।
ਇਸ ਮੌਕੇ ਕਮਿੱਕਰ ਸਿੰਘ ਹਰੀਗੜ੍ਹ, ਸਤਪਾਲ ਸਿੰਘ, ਨਿਰਮਲ ਸਿੰਘ, ਭੀਮ ਸਿੰਘ ਖਾਲਸਾ, ਮਨਦੀਪ ਸਿੰਘ, ਅਵਤਾਰ ਸਿੰਘ ਜਲੂਰ ਅਤੇ ਬਿੰਦਰ ਸਿੰਘ ਆਦਿ ਹਾਜ਼ਰ ਸਨ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply