Wednesday, June 24, 2026

ਸੁਖਦੇਵ ਸਿੰਘ ਢੀਂਡਸਾ ਨੇ “ਸਰਬਤ ਦਾ ਭਲਾ ” ਐਕਸਪ੍ਰੈਸ ਨੂੰ ਲਹਿਰਾਗਾਗਾ ਸ਼ਟੇਸ਼ਨ ਤੋਂ ਹਰੀ ਝੰਡੀ ਦੇ ਕੇ ਕੀਤਾ ਰਵਾਨਾ

ਗੋਵਾਲ, 28 ਦਸੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕੇਂਦਰ ਸਰਕਾਰ ਵਲੋਂ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਨਵੀਂ ਦਿੱਲੀ ਤੋਂ ਸੁਲਤਾਨਪੁਰ PPNJ2812201913ਲੋਧੀ ਲਈ 4 ਅਕਤੂਬਰ ਤੋਂ ਚਲਾਈ ਗਈ ਇੰਟਰਸਿਟੀ ਐਕਸਪ੍ਰੈਸ “ਸਰਬਤ ਦਾ ਭਲਾ” ਰੇਲ ਗੱਡੀ ਨੰਬਰ 22479 ਅਪ ਅਤੇ 22480 ਡਾਉੂਨ ਦਾ ਲਹਿਰਾਗਾਗਾ ਦੇ ਰੇਲਵੇ ਸਟੇਸ਼ਨ ‘ਤੇ ਠਹਿਰਾਓ ਕਰਵਾਉਣ ਤੋਂ ਉਪਰੰਤ ਸੀਨੀਅਰ ਅਕਾਲੀ ਆਗੂ ਅਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਵਲੋਂ ਲਹਿਰਾਗਾਗਾ ਸਟੇਸ਼ਨ ਤੋਂ ਉਕਤ ਗੱਡੀ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ ਗਿਆ।ਇਥੇ ਆਪਣੇ ਸੰਬੋਧਨ ਵਿਚ ਉਨਾਂ ਕਿਹਾ ਕਿ ਇਲਾਕੇ ਦੇ ਲੋਕਾਂ ਦੀ ਮੰਗ ਨੂੰ ਮੁੱਖ ਰੱਖਦਿਆਂ ਰੇਲਵੇ ਮੰਤਰੀ ਨੂੰ ਮਿਲ ਕੇ ਉਕਤ ਟ੍ਰੇਨ ਦਾ ਠਹਿਰਾਓ ਲਹਿਰਾਗਾਗਾ ਵਿਖੇ ਕਰਵਾਇਆ ਗਿਆ ਹੈ ।ਉਨ੍ਹਾਂ ਕਿਹਾ ਕਿ ਨੰਦੇੜ ਸਾਹਿਬ ਟਰੇਨ ਨੂੰ ਵੀ ਲਹਿਰਾਗਾਗਾ ਜਾਂ ਸੁਨਾਮ ਦੇ ਸਟੇਸ਼ਨ ‘ਤੇ ਰੁਕਵਾਉਣ ਲਈ ਕੋਸ਼ਿਸ਼ ਕੀਤੀ ਜਾਵੇਗੀ।
ਇਸ ਮੌਕੇ ਰੇਲਵੇ ਵਿਭਾਗ ਵਲੋਂ ਵਿਸ਼ੇਸ਼ ਤੌਰ ‘ਤੇ ਪਹੁੰਚੇ ਹਮੀਰ ਸਿੰਘ ਏਰੀਆ ਅਫ਼ਸਰ, ਸੁਖਦੇਵ ਸਿੰਘ ਡਵੀਜ਼ਨਲ ਇੰਜੀਨੀਅਰ ਬਠਿੰਡਾ, ਰਾਜੇਸ਼ ਚੱਢਾ ਟ੍ਰੈਫਿਕ ਇੰਸਪੈਕਟਰ ਧੂਰੀ, ਆਨੰਦ ਗਰਗ ਸੈਕਸ਼ਨਲ ਇੰਜੀਨੀਅਰ ਤੋਂ ਇਲਾਵਾ ਰਾਜੀਵ ਸ਼ਰਮਾ ਸਟੇਸ਼ਨ ਸੁਪਰਡੈਂਟ ਨੇ ਦੱਸਿਆ ਕਿ ਉਕਤ ਟਰੇਨ ਹਫਤੇ ਵਿਚ ਸੋਮਵਾਰ ਅਤੇ ਸ਼ਨੀਵਾਰ ਨੂੰ ਛੱਡ ਕੇ ਪੰਜ ਦਿਨ ਉਕਤ ਰੂਟ ‘ਤੇ ਚੱਲੇਗੀ।ਵਿਭਾਗ ਵਲੋਂ ਉਕਤ ਟਰੇਨ ਨੂੰ ਫਿਲਹਾਲ 26 ਮਈ 2020 ਤੱਕ ਚਲਾਇਆ ਗਿਆ ਹੈ।ਜੇਕਰ ਇਸ ਸਟੇਸ਼ਨ ਤੋਂ ਸਵਾਰੀ ਮਿਲਦੀ ਰਹੀ ਤਾਂ ਠਹਿਰਾਓ ਪੱਕਾ ਹੋ ਜਾਵੇਗਾ।ਉਕਤ ਟਰੇਨ ਹਰ ਰੋਜ਼ ਸ਼ਾਮ 7.50 ਮਿੰਟ ‘ਤੇ ਦਿੱਲੀ ਲਈ ਅਤੇ ਸਵੇਰੇ 10.30 ਵਜੇ ਦੇ ਕਰੀਬ ਸੁੁਲਤਾਨਪੁਰ ਲੋੋੋਧੀ ਲਈ ਜਾਣ ਸਮੇਂ ਲਹਿਰਾਗਾਗਾ ਸਟੇਸ਼ਨ ਤੇ ਰੁਕਿਆ ਕਰੇਗੀ।
ਇਸ ਮੌਕੇ ਸੀਨਅਰ ਆਗੂ ਸੁਖਵੰਤ ਸਿੰਘ ਸਰਾਓ, ਰਾਮਪਾਲ ਸਿੰਘ ਬਹਿਣੀਵਾਲ ਮੈਂਬਰ ਧਰਮ ਪ੍ਰਚਾਰ ਕਮੇਟੀ, ਦਲਜੀਤ ਸਿੰਘ ਥਿੰਦ ਪੀ.ਏ, ਵਰਿੰਦਰਪਾਲ ਸਿੰਘ ਟੀਟੂ, ਗੁਰਸੰਤ ਸਿੰਘ ਭੂਟਾਲ ਕਲਾਂ ਡਾਇਰੈਕਟਰ ਮਾਰਕਫੈਡ, ਗੁਰਦੀਪ ਸਿੰਘ ਮਕੋਰੜ, ਹਰਦੇਵ ਸਿੰਘ ਰੋਗਲਾ, ਭਾਜਪਾ ਆਗੂ ਵਿਨੋਦ ਸਿੰਗਲਾ, ਧਰਮਜੀਤ ਸਿੰਘ ਸੰਗਤਪੁਰਾ, ਐਡਵੋਕੇਟ ਜਗਦੀਪ ਸਿੰਘ ਜੌਲੀ, ਐਡਵੋਕੇਟ ਹਰਜਿੰਦਰ ਸਿੰਘ ਸਿੱਧੂ, ਛੱਜੂ ਸਿੰਘ ਸਰਾਓ ਕਾਲਬੰਜਾਰਾ, ਮਦਨ ਸਿੰਘ ਕਲੇਰ ਰਾਏਧਰਾਣਾ, ਸੁਖਵਿੰਦਰ ਸਿੰਘ ਬਿੱਲੂ, ਬਾਬਰਜੀਤ ਸਿੰਘ ਗਰੇਵਾਲ, ਗੁਰਜਿੰਦਰ ਸਿੰਘ ਪੱਪੀ ਨੰਗਲਾ, ਜਗਦੀਪ ਸਿੰਘ ਸਿੱਧੂ ਨੰਗਲਾ, ਚਮੇਲਾ ਰਾਮ ਠੇਕੇਦਾਰ, ਭਾਜਪਾ ਆਗੂ ਕੇਵਲ ਸਿੰਗਲਾ, ਰਾਜ ਕੁਮਾਰ ਗਰਗ, ਅਸ਼ਵਨੀ ਕੁਮਾਰ ਸ਼ਰਮਾ, ਕੌਂਸਲਰ ਜਗਦੀਸ਼ ਰਾਏ ਠੇਕੇਦਾਰ, ਅੰਮ੍ਰਿਤਪਾਲ ਸਿੰਘ ਕਾਲੀਆ, ਸਾਬਕਾ ਪ੍ਰਧਾਨ ਬਲਵਿੰਦਰ ਕੌਰ, ਜਸਵੰਤ ਸਿੰਘ ਹੈਪੀ, ਪ੍ਰਕਾਸ਼ ਸਿੰਘ ਮਲਾਣਾ, ਮੁਲਾਜਮ ਆਗੂ ਪੂਰਨ ਸਿੰਘ ਖਾਈ, ਗੁਰਮੀਤ ਸਿੰਘ ਖਾਈ, ਸੰਦੀਪ ਸਿੰਘ ਦੀਪਾ, ਗੋੋੋਪਾਲ ਸਿੰਘ ਭੂਟਾਲ, ਹਰਮੇਸ਼ ਸ਼ਰਮਾ, ਹੈਪੀ ਗਾਗਾ, ਹਰਜਿੰਦਰ ਸਿੰਘ ਕਾਲਾ, ਸੁਖਦੀਪ ਸਿੰਘ ਦੀਪੀ, ਜੌਲੀ ਘੁਮਾਣ, ਨੈਬ ਸਿੰਘ ਬਖੋਰਾ, ਸੁਖਦੀਪ ਸਿੰਘ ਗਰੇਵਾਲ ਆਦਿ ਨੇ ਕਿਹਾ ਕਿ ਸਰਬੱਤ ਦਾ ਭਲਾ ਇੰਟਰਸਿਟੀ ਐਕਸਪ੍ਰੈਸ ਦਾ ਲਹਿਰਾਗਾਗਾ ਸਟੇਸ਼ਨ ‘ਤੇ ਠਹਿਰਾਓ ਹੋਣ ਨਾਲ ਇਲਾਕੇ ਦੇ ਵਪਾਰੀ ਵਰਗ ਸਮੇਤ ਯਾਤਰੂਆਂ ਖਾਸ ਕਰ ਕੇ ਸੁਲਤਾਨਪੁਰ ਲੋਧੀ ਸਾਹਿਬ ਦੇ ਦਰਸ਼ਨਾਂ ਲਈ ਜਾਣ ਵਾਲੀ ਸੰਗਤ ਨੂੰ ਲਾਭ ਮਿਲੇਗਾ।ਉਨ੍ਹਾਂ ਸਮੂਹ ਇਲਾਕਾ ਨਿਵਾਸੀਆਂ ਵਲੋਂ ਢੀਂਡਸਾ ਦੇ ਨਾਲ ਨਾਲ ਰੇਲਵੇ ਵਿਭਾਗ ਦਾ ਧੰਨਵਾਦ ਕੀਤਾ ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply