Wednesday, June 24, 2026

ਈਡੀਅਟ ਕਲੱਬ ਨੇ ਕਲਾਕਾਰਾਂ ਦਾ ਦੂਜਾ ਸਲਾਨਾ ਮੇਲਾ ਕਰਵਾਇਆ

ਅੰਮ੍ਰਿਤਸਰ, 29 ਦਸੰਬਰ (ਪੰਜਾਬ ਪੋਸਟ – ਦੀਪ ਦਵਿੰਦਰ ਸਿੰਘ) – ਈਡੀਅਟ ਕਲੱਬ ਵਲੋਂ ਈਡੀਅਟ ਕਲੱਬ ਦੀ ਸੀਨੀਅਰ ਮੀਤ ਪ੍ਰਧਾਨ ਧਵਨੀ ਮਹਿਰਾ ਦੇ ਘਰ PPNJ2912201912ਕਲੱਬ ਪ੍ਰਧਾਨ ਤੇ ਫਿਲਮੀ ਕਲਾਕਾਰ ਰਾਜਿੰਦਰ ਰਿਖੀ ਈਡੀਅਟ ਦੀ ਅਗਵਾਈ ‘ਚ ਸਲਾਨਾ ਮੇਲਾ ਕਰਵਾਇਆ ਗਿਆ। ਜਿਸ ਵਿਚ ਉਘੀਆਂ ਸ਼ਖਸ਼ੀਅਤਾਂ ਕਾਮੇਡੀ ਕਿੰਗ ਸੁਰਿੰਦਰ ਫਰਿਸ਼ਤਾ ਉਰਫ ਘੁੱਲੇ ਸ਼ਾਹ, ਬਾਲੀਵੁਡ ਐਕਟਰ ਅਰਵਿੰਦਰ ਭੱਟੀ, ਸੰਗੀਤਕਾਰ ਹਰਿੰਦਰ ਸੋਹਲ, ਇੰਗਲੈਂਡ ਤੋਂ ਮੇਜਰ ਇਕਬਾਲ ਸਿੰਘ, ਪ੍ਰਿਤਪਾਲ ਪਾਲੀ, ਦਲਜੀਤ ਸੋਨਾ, ਸਟੇਟ ਐਵਾਰਡੀ ਖਯਾਤੀ ਮਹਿਰਾ, ਅਦਾਕਾਰਾ ਅਮਨਦੀਪ, ਦਵਿੰਦਰ ਪੰਡਤ ਗਾਇਕ, ਵਿੰਕਲ ਫਰਿਸ਼ਤਾ, ਹਾਸਰਸ ਕਲਾਕਾਰ ਡਾ. ਸਾਹਿਬ ਸਿੰਘ ਤੇ ਕਵਲਜੀਤ ਸਿੰਘ, ਵਿਨੈ ਜੋਸ਼ੀ, ਸੰਨਿਆਸਣ ਹਾਂਡਾ, ਸਾਹਿਲ ਸ਼ਰਮਾ, ਦਿਲਬਾਗ ਸਿੰਘ ਕਾਹਲੋਂ, ਦੀਪਕ ਮਹਿਰਾ, ਹਿਮਾਚਲ ਪ੍ਰਦੇਸ਼ ਤੋੋਂ ਸ਼ਿਵਾਨੀ ਕੌਸ਼ਲ , ਸੰਜਨਾ, ਕਵਿਤਾ, ਆਰਤੀ, ਸੁਲੇਖਾ ਮਹਿਰਾ, ਪਰਮਿੰਦਰ ਕੌਰ, ਕਾਰਤਕ ਰਿਖੀ, ਧੈਰਿਆ ਮਹਿਰਾ ਆਦਿ ਨੇ ਮੇਕੇ ਵਿੱਚ ਹਾਜਰੀ ਲਵਾਈ।ਗੀਤਾਂ, ਗ਼ਜ਼ਲਾਂ ਅਤੇ ਕਾਮੇਡੀ ਦਾ ਇਹ ਮੇਲਾ ਸ਼ਾਮ ਸਮੇਂ ਸ਼ੁਰੂ ਹੋ ਕੇ ਦੇ ਰਾਤ ਤੱਕ ਚੱਲਿਆ।ਘੁੱਲੇ ਸ਼ਾਹ ਨੇ ਕਿਹਾ ਕਿ ਇਕ ਛੱਤ ਦੇ ਹੇਠਾਂ ਕਲਾਕਾਰ ਇਕੱਠੇ ਕਰ ਕੇ ਰਾਜਿੰਦਰ ਰਿਖੀ ਤੇ ਧਵਨੀ ਮਹਿਰਾ ਨੇ ਲਗਾਤਾਰ ਦੂਜੇ ਸਾਲ ਕਮਾਲ ਕੀਤਾ ਹੈ।ਇੰਗਲੈਂਡ ਤੋਂ ਆਏ ਮੇਜਰ ਇਕਬਾਲ ਸਿੰਘ ਨੇ ਕਲਾਕਾਰਾਂ ਦੇ ਇਸ ਮੇਲੇ ਦੀ ਬਰਪੂਰ ਸ਼ਲਾਘਾ ਕੀਤੀ।

Check Also

ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਵਿੱਦਿਅਕ ਸੰਸਥਾਵਾਂ ਨੇ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ

ਅੰਮਿ੍ਤਸਰ, 23 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਚੱਲ ਰਹੀਆਂ ਖ਼ਾਲਸਾ …

Leave a Reply